ਓਸਲੋ ,(ਰੁਪਿੰਦਰ ਢਿੱਲੋ ਮੋਗਾ)- ਨਾਰਵੇ ਵਸਨੀਕ ਪ੍ਰਸਿੱਧ ਹਿੰਦੀ ਲੇਖਕ ਸ਼੍ਰੀ ਸ਼ੁਰੇਸ ਚੰਦਰ ਸ਼ੁਕਲਾ ਤੋ ਮਿੱਲੀ ਜਾਣਕਾਰੀ ਅਨੁਸਾਰ ਭਾਰਤੀ ਨਾਰਵੀਜੀਅਨ ਸੂਚਨਾ ਅਤੇ ਕੱਲਚਰਲ ਸੰਘ ਵੱਲੋ ਸੰਸਾਰ ਪ੍ਰਸਿੱਧ ਮਹਾ ਕਵੀ ਸ੍ਰੀ ਰਬਿੰਦਰਾ ਨਾਥ ਟੈਗੋਰ ਜੀ ਦੇ 150 ਵਾਂ ਜਨਮ ਦਿਨ ਦੇ ਸੰਬੱਧ ਵਿੱਚ ਨਾਰਵੇ ਦੀ ਰਾਜਧਾਨੀ ਓਸਲੋ ਦੇ ਵਾਈਤਵੈਤ ਕਲਚਰਲ ਸੈਟਰ ਵਿਖੇ ਇੱਕ ਸਫਲ ਲੇਖਕ ਗੋਸ਼ਟੀ ਦਾ ਆਜੋਯਨ ਕੀਤਾ ਗਿਆ। ਜਿਸ ਵਿੱਚ ਸਥਾਨਿਕ ਮੇਅਰ ਥੂਰ ਸਤਾਈਨ ਵੀਗੋਰ ਅਤੇ ਭਾਰਤੀ ਦੂਤਵਾਸ ਤੋ ਸਚਿਵ ਬੀ ਕੇ ਸ਼੍ਰੀ ਰਾਮ ਨੇ ਮੁੱਖ ਮਹਿਮਾਨਾ ਦੇ ਤੋਰ ਤੇ ਸਿਰਕਤ ਕੀਤੀ।
ਪ੍ਰਸਿੱਧ ਹਿੰਦੀ ਲੇਖਕ ਸ਼੍ਰੀ ਸ਼ੁਰੇਸ ਚੰਦਰ ਸ਼ੁਕਲਾ ਅਤੇ ਸੰਸਥਾ ਦੇ ਦੂਜੇ ਮੈਬਰਾਂ ਵੱਲੋ ਆਏ ਹੋਏ ਮਹਿਮਾਨਾ ਅਤੇ ਗੋਸ਼ਟੀ ਚ ਭਾਗ ਲੈਣ ਵਾਲੇ ਲੇਖਕਾ , ਕਵੀਆ ਨੂੰ ਜੀ ਆਇਆ ਨੂੰ ਕਿਹਾ ਗਿਆ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਨਿਕੀਤਾ,ਐਲਕਸੈਨਦਰ ਸੁਕਲ, ਸੀਮੋਨਸਾਨ,ਅਰਵਿੰਦ,ਕੁਨਾਲ ਭਰਤ ਆਦਿ ਵੱਲੋ ਰਾਸ਼ਟਰੀ ਗੀਤ ਗਾ ਕੀਤੀ ਗਈ ਅਤੇ ਇਸ ਗੋਸ਼ਟੀ ਦੇ ਪ੍ਰੰਬੱਧਕਾ ਵੱਲੋ ਮਹਾਨ ਕਵੀ ਰਬਿੰਦਰਾ ਨਾਥ ਟੈਗੋਰ ਜੀ ਦੀ ਜੀਵਨ ਗਾਥਾ ਨੂੰ ਸਰੋਤਿਆ ਨਾਲ ਸਾਂਝੀ ਕੀਤੀ। ਮੁੱਖ ਮਹਿਮਾਨ ਮਿ ਵੀਗੋਰ ਨੇ ਨਾਰਵੇ ਦੀ ਆਜ਼ਾਦੀ ਸੰਘਰਸ਼ ਨਾਲ ਜੁੜੇ ਕਈ ਦਿਲਚਸਪ ਪਹਿਲੂ ਹਾਲ ਚ ਬੈਠੇ ਲੋਕਾ ਨਾਲ ਸਾਂਝੇ ਕੀਤੇ ਅਤੇ ਸਵੀਡਨ ਤੋ ਆਈ ਪੰਮੀ ਜੈਸਵਾਨੀ ਨੇ ਆਪਣੀ ਰਚਨਾ ਦਿ ਜ਼ਰਨੀ(ਯਾਤਰਾ) ਪੜ ਕੇ ਗਈ ਅਤੇ ਵੰਦੇ ਮਾਤਰਮ ਗੀਤ ਗਾਇਆ।ਦੇਵੀ ਨਾਗਰਾਨੀ ਨੇ ਆਪਣੀ ਚੰਦ ਗ਼ਜਲੇ ਗਾਈ ਅਤੇ ਸਾਰੇ ਜਹਾਂ ਚ ਅੱਛਾ ਯੇ ਹਿੰਦੋਸਤਾਨ ਹਮਾਰਾ ਗਾ ਮਾਹੋਲ ਨੂੰ ਭਾਵੁਕ ਕਰ ਦਿੱਤਾ। ਇਸ ਤੋ ਇਲਾਵਾ ਰਾਏ ਭੱਟੀ,ਰਾਜ ਕੁਮਾਰ ਭੱਟੀ,ਸ੍ਰੀਮਤੀ ਸੁਖਬੀਰ ਕੋਰ ਭੱਟੀ ਨੇ ਵੀ ਆਪਣੀਆ ਲਿਖਤਾ ਸਰੋਤਿਆ ਨਾਲ ਸਾਂਝੀਆ ਕੀਤੀਆ।ਨੀਲਮ ਲਖਨਪਾਲ ਵੱਲੋ ਪੰਜਾਬੀ ਗੀਤ ਗਾਏ ਗਏ। ਇਸ ਤੋ ਇਲਾਵਾ ਸੰਮੇਲਨ ਚ ਹਾਜ਼ਰ ਦੂਸਰੇ ਲੇਖਕ ਅਤੇ ਕਵੀਆ ਨੇ ਵੀ ਆਪਣੀਆ ਰਚਨਾਵਾ ਸ਼ੋਰਤਿਆ ਨਾਲ ਸਾਂਝੀਆ ਕਰ ਵਾਹ ਵਾਹ ਖੱਟੀ। ਪ੍ਰੋਗਰਾਮ ਦੇ ਸਮਾਪਤੀ ਵੇਲੇ ਆਏ ਸੱਭ ਸੱਜਣਾ ਦਾ ਲੇਖਕ ਸ੍ਰੀ ਸ਼ੁਰੇਸ਼ ਚੰਦਰ ਸ਼ੁੱਕਲਾ ਵੱਲੋ ਸੱਭ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ।