ਚੰਡੀਗੜ੍ਹ- ਹਰਿਆਣਾ ਦੇ ਸਾਬਕਾ ਮੁੱਖਮੰਤਰੀ ਅਤੇ ਸੰਸਦ ਮੈਂਬਰ ਚੌਧਰੀ ਭਜਨ ਲਾਲ ਦੀ ਦਿਲ ਦਾ ਦੌਰਾ ਪੈਣ ਨਾਲ ਸ਼ੁਕਰਵਾਰ ਨੂੰ ਮੌਤ ਹੋ ਗਈ । ਉਨ੍ਹਾਂ ਨੂੰ ਤਿੰਨ ਘੰਟੇ ਵਿੱਚ ਦੋ ਵਾਰ ਦਿਲ ਦਾ ਦੌਰਾ ਪਿਆ। ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਲਈ ਚਾਰ ਘੰਟੇ ਤੱਕ ਸਖਤ ਮਿਹਨਤ ਕੀਤੀ ਪਰ ਸਫਲ ਨਹੀਂ ਹੋ ਸਕੇ।
ਚੌਧਰੀ ਭਜਨ ਲਾਲ ਹਰਿਆਣਾ ਜਨਹਿਤ ਕਾਂਗਰਸ ਦੇ ਪ੍ਰਧਾਨ ਅਤੇ ਹਿਸਾਰ ਲੋਕ ਸੱਭਾ ਸੀਟ ਤੋਂ ਸੰਸਦ ਮੈਂਬਰ ਸਨ। ਹਰਿਆਣਾ ਵਿੱਚ ਉਹ ਪਹਿਲੀ ਵਾਰ 1979 ‘ਚ ਮੁੱਖਮੰਤਰੀ ਬਣੇ। ਬਾਅਦ ਵਿੱਚ ਉਹ ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਉਹ 25 ਸਾਲ ਤੱਕ ਕਾਂਗਰਸ ਵਿੱਚ ਰਹੇ। 2005 ‘ਚ ਹੁੱਡਾ ਨੂੰ ਮੁੱਖਮਮਤਰੀ ਬਣਾਏ ਜਾਣ ਕਰਕੇ ਗੁਸੇ ਵਿੱਚ ਆ ਕੇ ਉਨ੍ਹਾਂ ਨੇ ਆਪਣੀ ਵੱਖਰੀ ਪਾਰਟੀ ਬਣਾਈ। ਰਾਜ ਵਿੱਚ ਤਿੰਨ ਦਿਨ ਦਾ ਰਾਜਸੀ ਸੋਗ ਮਨਾਇਆ ਜਾ ਰਿਹਾ ਹੈ ਅਤੇ ਇੱਕ ਦਿਨ ਦੀ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।