ਨਵੀਂ ਦਿੱਲੀ- ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਬਾਬਾ ਰਾਮਦੇਵ ਦੇ ਖਿਲਾਫ਼ ਪੁਲਿਸ ਕਾਰਵਾਈ ਨੂੰ ਸਹੀ ਠਹਿਰਾਉਂਦੇ ਹੋਏ ਕਿਹਾ ਕਿ ਉਹ ਆਰਐਸਐਸ ਦਾ ਮੋਹਰਾ ਹੈ। ਉਨ੍ਹਾਂ ਨੇ ਬਾਬਾ ਰਾਮਦੇਵ ਨੂੰ ਇਹ ਸਲਾਹ ਦਿੱਤੀ ਕਿ ਉਹ ਲੋਕਾਂ ਨੂੰ ਯੋਗ ਸਿਖਾਵੇ ਅਤੇ ਆਰਐਸਐਸ ਦੇ ਚੁੰਗਲ ਵਿਚੋਂ ਬਾਹਰ ਆਵੇ।
ਲਾਲੂ ਯਾਦਵ ਨੇ ਬਾਬਾ ਨੂੰ ਆੜੈ ਹੱਥੀਂ ਲੈਂਦੇ ਹੋਏ ਕਿਹਾ ਕਿ ਦਸ ਵੀਹ ਹਜ਼ਾਰ ਲੋਕ ਇੱਕਠੇ ਕਰਕੇ ਸੰਵਿਧਾਨ ਨਹੀਂ ਬਦਲਿਆ ਜਾ ਸਕਦਾ। ਸੰਸਦ ਬਾਬੇ ਦੀ ਮਰਜ਼ੀ ਅਨੁਸਾਰ ਨਹੀਂ ਚਲ ਸਕਦੀ। ਸੰਸਦ ਮੈਂਬਰ ਜੋ ਲੋਕਾਂ ਦੀ ਪ੍ਰਤੀਨਿਧਤਾ ਕਰਦੇ ਹਨ। ਉਹ ਦੋ ਚਾਰ ਲੱਖ ਲੋਕਾਂ ਦੀਆਂ ਵੋਟਾਂ ਨਾਲ ਜਿੱਤ ਕੇ ਆਉਂਦੇ ਹਨ। ਕੋਈ ਵੀ ਆਦਮੀ ਚਾਰ ਬੰਦਿਆਂ ਦੀ ਭੀੜ ਇੱਕਠੀ ਕਰ ਕੇ ਕਨੂੰ ਨਹੀਂ ਬਣਵਾ ਸਕਦਾ।