ਲੁਧਿਆਣਾ – ਸਥਾਨਕ ਪੱਖੋਵਾਲ ਰੋਡ ਸਥਿਤ ਪੰਜਾਬੀ ਵਿਰਾਸਤ ਭਵਨ ਵਿਖੇ ਜਗਦੇਵ ਸਿੰਘ ਜੱਸੋਵਾਲ ਚੈਰੀਟੇਬਲ ਟਰੱਸਟ ਵੱਲੋਂ ਇੱਕ ਵਿਸੇਸ਼ ਸਮਾਗਮ ਦੌਰਾਨ ਉੱਘੇ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਅਤੇ ਕੈਨੇਡਾ ਦੇ ਐਡਮਿੰਟਨ ਹਲਕੇ ਦੇ ਵਿਧਾਇਕ ਸ: ਪਰਮਜੀਤ ਸਿੰਘ ਸੰਧੂ (ਪੀਟਰ ਸੰਧੂ) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸ: ਜਗਦੇਵ ਸਿੰਘ ਜੱਸੋਵਾਲ ਨੇ ਕਿਹਾ ਕਿ ਅਮਰਜੀਤ ਗੁਰਦਾਸਪੁਰੀ ਨੇ ਲੋਕ ਗਾਇਕੀ ਦੇ ਖੇਤਰ ਵਿੱਚ ਆਪਣੀ ਬੁ¦ਦ ਅਵਾਜ਼ ਨਾਲ ਜੋ ਪੈੜਾਂ ਪਾਈਆਂ ਹਨ ਉਹ ਹਮੇਸ਼ਾਂ ਪਕੇਰੀਆਂ ਰਹਿਣਗੀਆਂ। ਸ: ਜੱਸੋਵਾਲ ਨੇ ਸ: ਪਰਮਜੀਤ ਸਿੰਘ ਸੰਧੂ ਨੂੰ ਪੰਜਾਬ ਅਤੇ ਪੰਜਾਬੀਅਤ ਦਾ ਮਾਣ ਕਿਹਾ ਜਿਨ੍ਹਾਂ ਸਖਤ ਮਿਹਨਤ ਅਤੇ ਇਮਾਨਦਾਰੀ ਨਾਲ ਕੈਨੇਡਾ ਦੇ ਰਾਜਸੀ ਸਮਾਜ ਵਿੱਚ ਆਪਣਾ ਨਾਮ ਬਣਾਇਆ ਹੈ। ਇਸ ਸਮਾਗਮ ਦੀ ਪ੍ਰਧਾਨਗੀ ਟਰੱਸਟ ਦੇ ਚੇਅਰਮੈਨ ਮਾਸਟਰ ਸਾਧੂ ਸਿੰਘ ਗਰੇਵਾਲ, ਪ੍ਰਧਾਨ ਸ: ਪ੍ਰਗਟ ਸਿੰਘ ਗਰੇਵਾਲ, ਹਾਊਸਫੈ¤ਡ ਦੇ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਅਤੇ ਪੰਜਾਬੀ ਫਿਲਮਾਂ ਦੇ ਨਾਇਕ ਅਤੇ ਲੋਕ ਗਾਇਕ ਸ਼੍ਰੀ ਹਰਭਜਨ ਮਾਨ ਨੇ ਕੀਤੀ। ਟਰੱਸਟ ਦੇ ਸਕੱਤਰ ਡਾ: ਨਿਰਮਲ ਜੌੜਾ ਨੇ ਸ਼੍ਰੀ ਅਮਰਜੀਤ ਗੁਰਦਾਸਪੁਰੀ ਅਤੇ ਪੀਟਰ ਸੰਧੂ ਬਾਰੇ ਜਾਣਕਾਰੀ ਦਿੱਤੀ। ਸ: ਪ੍ਰਗਟ ਸਿੰਘ ਗਰੇਵਾਲ ਨੇ ਸਵਾਗਤੀ ਸ਼ਬਦਾਂ ਦੌਰਾਨ ਟਰੱਸਟ ਦੀਆਂ ਗਤੀਵਿਧੀਆਂ ਤੇ ਚਾਨਣਾ ਪਾਇਆ।
ਇਸ ਮੌਕੇ ਸ: ਆਗਿਆਕਾਰ ਸਿੰਘ ਆਸਟਰੇਲੀਆ, ਸ: ਰਛਪਾਲ ਸਿੰਘ ਪਮਾਲ, ਸ: ਰਜਿੰਦਰ ਸਿੰਘ ਕੈਨੇਡੀਅਨ, ਸ: ਗੁਰਨਾਮ ਸਿੰਘ ਧਾਲੀਵਾਲ, ਸ: ਇਕਬਾਲ ਸਿੰਘ ਰੁੜਕਾ, ਜਗਦੀਸ਼ ਗਿੱਲ, ਸ: ਪ੍ਰੀਤਮ ਸਿੰਘ ਭਰੋਵਾਲ, ਸ: ਸਵਿੰਦਰਪਾਲ ਸਿੰਘ ਸਿਧਵਾਂ ਵਿਸੇਸ਼ ਤੌਰ ਤੇ ਸ਼ਾਮਿਲ ਹੋਏ। ਟਰੱਸਟ ਵੱਲੋੀ ਸ: ਗੁਰਨਾਮ ਸਿੰਘ ਧਾਲੀਵਾਲ ਨੇ ਸਭਨਾਂ ਦਾ ਧੰਨਵਾਦ ਕੀਤਾ।