ਅੰਮ੍ਰਿਤਸਰ- ਭਾਰਤ ਅਤੇ ਪਾਕਿਸਤਾਨ ਵਿਚ ਚਲਣ ਵਾਲੀ ਸਮਝੌਤਾ ਐਕਸਪ੍ਰੈਸ ਵਿਚ ਰੇਲ ਡਵੀਜਨ ਦੁਆਰਾ ਗਠਿਤ ਕੀਤੀ ਗਈ ਸਪੈਸ਼ਲ ਟੀਮ ਨੇ ਛਾਪਾ ਮਾਰਿਆ। ਕੁਝ ਘੰਟੇ ਚਲੀ ਇਸ ਪੜਤਾਲ ਵਿਚ ਰੇਲਵੇ ਦੀ ਟੀਮ ਨੇ 96 ਕੇਸ ਬਣਾਏ ਅਤੇ 67 ਹਜਾਰ ਦੇ ਕਰੀਬ ਜੁਰਮਾਨਾ ਵਸੂਲ ਕੀਤਾ। ਰੇਲਵੇ ਦੇ ਅਧਿਕਾਰੀਆਂ ਨੇ ਸਮਝੌਤਾ ਐਕਸਪ੍ਰੈਸ ਵਿਚ 300 ਦੇ ਕਰੀਬ ਯਾਤਰੀਆਂ ਦੇ ਸਮਾਨ ਦੀ ਛਾਣਬੀਣ ਕੀਤੀ। 96 ਮੁਸਾਫਿਰਾਂ ਤੇ ਔਵਰਲੋਡਿੰਗ ਚਾਰਜ ਪਾਇਆ ਗਿਆ। ਇਸ ਵਿਚ ਕੁਲ ਜੁਰਮਾਨਾ 67010 ਰੁਪੈ ਵਸੂਲਿਆ ਗਿਆ। ਜੁਰਮਾਨਾ ਦੇਣ ਵਾਲੇ ਪਾਕਿਸਤਾਨੀ ਨਾਗਰਿਕ ਸਨ। ਭਾਰਤ ਵਿਚ ਪ੍ਰਤੀ ਟਿਕਟ ਤੇ ਰੇਲਵੇ ਵਿਭਾਗ ਨੇ 35 ਕਿਲੋਗ੍ਰਾਮ ਭਾਰ ਗੱਡੀ ਵਿਚ ਲੈ ਕੇ ਜਾਣ ਦੀ ਸਹੂਲਤ ਹੈ। ਇਹ ਕਨੂੰਨ ਪਾਕਿਸਤਾਨੀ ਨਾਗਰਿਕਾਂ ਨੂੰ ਸ਼ਾਇਦ ਪਤਾ ਨਹੀ ਸੀ। ਰੇਲਵੇ ਵਿਭਾਗ ਨੇ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਹੈ, ਜੋ ਬਾਕੀ ਗੱਡੀਆਂ ਵਿਚ ਵੀ ਚੈਕਿੰਗ ਕਰ ਰਹੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰੇਲਵੇ ਦੀ ਇਕ ਦਿਨ ਦੀਕਮਾਈ ਇਕ ਲੱਖ ਤੋਂ ਵਧ ਕੇ ਚਾਰ ਲੱਖ ਤਕ ਪਹੁੰਚ ਗਈ ਹੈ।