ਲੰਡਨ- ਇੰਗਲੈਂਡ ਵਿੱਚ ਪ੍ਰਵਾਸੀਆਂ ਦੀ ਵੱਧ ਰਹੀ ਸੰਖਿਆ ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਵਿਦਿਆਰਥੀ ਵੀਜੇ ਵਿੱਚ ਕਟੌਤੀ ਕੀਤੀ ਜਾਵੇ। ਇਸ ਫੈਸਲੇ ਦੇ ਤਹਿਤ ਅਗਲੇ ਪੰਜ ਸਾਲਾਂ ਵਿੱਚ ਵਿਦਿਆਰਥੀ ਵੀਜੇ ਵਿੱਚ ਢਾਈ ਲੱਖ ਦੇ ਕਰੀਬ ਕਟੌਤੀ ਕੀਤੀ ਜਾਵੇਗੀ।
ਗ੍ਰਹਿ ਵਿਭਾਗ ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਯੌਰਪੀ ਸੰਘ ਤੋਂ ਬਾਹਰ ਦੇ ਵਿਦੇਸ਼ੀ ਵਿਦਿਆਰਥੀਆਂ ਤੇ ਪ੍ਰਤੀਬੰਧ ਲਗਾਉਣ ਨਾਲ 2015 ਤੱਕ ਪ੍ਰਵਾਸੀਆਂ ਦੀ ਗਿਣਤੀ 30 ਹਜ਼ਾਰ ਤੱਕ ਘੱਟ ਜਾਵੇਗੀ। ਇਹ ਪਰਵਾਸੀਆਂ ਦੀ ਸੰਖਿਆ ਘੱਟ ਕਰਨ ਲਈ ਸਰਕਾਰ ਦੇ ਉਦੇਸ਼ ਨੂੰ ਪੂਰਿਆਂ ਕਰਨ ਲਈ ਇੱਕ ਮਹੱਤਵਪੂਰਣ ਕਦਮ ਸਾਬਿਤ ਹੋਵੇਗਾ। ਗ੍ਰਹਿ ਮੰਤਰੀ ਨੇ ਇਹ ਐਲਾਨ ਕੀਤਾ ਸੀ ਕਿ 2015 ਤੱਕ ਦੇਸ਼ ਵਿੱਚ ਚਾਰ ਲੱਖ ਪ੍ਰਵਾਸੀਆਂ ਨੂੰ ਘੱਟ ਕੀਤਾ ਜਾਵੇਗਾ। ਬ੍ਰਿਟੇਨ ਵਿੱਚ ਹਰ ਸਾਲ ਤਿੰਨ ਲੱਖ ਦੇ ਕਰੀਬ ਯੌਰਪ ਤੋਂ ਬਾਹਰ ਦੇ ਵਿਦੇਸ਼ੀ ਵਿਦਿਆਰਥੀ ਆਉਂਦੇ ਹਨ। ਸਰਕਾਰ ਇਸ ਸੰਖਿਆ ਨੂੰ ਘਟਾਉਣਾ ਚਾਹੁੰਦੀ ਹੈ।