ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਖਿਲਾਫ਼ ਅਮਰੀਕੀ ਸੰਸਦ ਦੇ ਇੱਕ ਗਰੁਪ ਨੇ ਕਾਂਗਰਸ ਦੀ ਮਨਜੂਰੀ ਲਏ ਬਿਨਾਂ ਲੀਬੀਆ ਵਿੱਚ ਸੈਨਿਕ ਕਾਰਵਾਈ ਕਰਨ ਕਰਕੇ ਸੰਘੀ ਅਦਾਲਤ ਵਿੱਚ ਮੁਕਦਮਾ ਦਾਇਰ ਕੀਤਾ ਹੈ।
ਡੈਮੋਕਰੇਟਿਕ ਪਾਰਟੀ ਦੇ ਡੈਨਿਸ ਅਤੇ ਪ੍ਰਤੀਨਿਧੀ ਸੱਭਾ ਦੇ 9 ਹੋਰ ਮੈਂਬਰਾਂ ਨੇ ਇਹ ਮੁਕੱਦਮਾ ਦਰਜ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਓਬਾਮਾ ਨੇ ਕਾਂਗਰਸ ਨੂੰ ਧੋਖਾ ਦਿੱਤਾ ਹੈ। ਅਮਰੀਕਾ ਦੇ ਸੰਵਿਧਾਨ ਦੇ ਤਹਿਤ ਵਿਦੇਸ਼ ਵਿੱਚ ਸੈਨਾ ਬੱਲ ਦਾ ਪ੍ਰਯੋਗ ਕਰਨ ਲਈ ਕਾਂਗਰਸ ਤੋਂ ਮਨਜੂਰੀ ਲੈਣੀ ਜਰੂਰੀ ਹੁੰਦੀ ਹੈ। ਲੀਬੀਆ ਵਿੱਚ ਲੜਾਈ ਲਗਾ ਕੇ ਕਨੂੰਨ ਦਾ ਉਲੰਘਣ ਕੀਤਾ ਗਿਆ ਹੈ। ਇਸ ਲਈ ਇਸ ਗਰੁਪ ਵਲੋਂ ਅਦਾਲਤ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਇਨ੍ਹਾਂ ਗਲਤ ਨੀਤੀਆਂ ਤੋਂ ਅਮਰੀਕੀ ਲੋਕਾਂ ਦੀ ਰੱਖਿਆ ਕੀਤੀ ਜਾਵੇ।