ਫਰਾਂਸ,(ਸੁਖਵੀਰ ਸਿੰਘ ਸੰਧੂ) – ਇਥੋਂ ਦੀ ਪਹਿਲੀ ਜੰਮਪਲ ਪੰਜਾਬੀ ਪੀੜ੍ਹੀ ਦਾ 22 ਸਾਲਾਂ ਦਾ ਨੌਜੁਆਨ ਸਿੰਗਰ ਸਤ ਸੰਧੂ ਦੀ ਦੂਸਰੇ ਪੰਜਾਬੀ ਗਾਣੇ ਦੀ ਸ਼ੁਟਿੰਗ ਖਤਮ ਹੋ ਗਈ ਹੈ।ਇਸ ਗੀਤ ਦੀ ਵੀਡੀਓ ਕਲਿਪ ਫਰਾਂਸ ਦੀ ਮਸ਼ਹੂਰ ਕੰਪਨੀ ਨੇ ਬਣਾਈ ਹੈ।ਜਿਸ ਨੇ ਪਹਿਲਾਂ ਵੀ ਕਈ ਫਰੈਂਚ ਗੀਤਾਂ ਦੇ ਵੀਡੀਓ ਬਣਾਏ ਹਨ।ਅਸਚਰਜ਼ ਭਰੀ ਗੱਲ ਇਹ ਵੀ ਹੈ ਕਿ ਇਹ ਸਾਰੀ ਟੀਮ ਗੋਰੇ ਲੋਕਾਂ ਦੀ ਹੈ,ਜਿਹਨਾਂ ਵਿੱਚ ਸਿੰਗਰ ਤੋਂ ਬਿਨਾਂ ਕੋਈ ਵੀ ਪੰਜਾਬੀ ਨਹੀ ਹੈ ਤੇ ਨਾ ਹੀ ਕੋਈ ਪੰਜਾਬੀ ਬੋਲੀ ਜਾਣਦਾ ਹੈ।ਇਸ ਗੀਤ ਲਈ ਪੈਰਿਸ ਦੇ ਬੰਨੇ ਤੇ ਇੱਕ ਖੁਬਸੂਰਤ ਹਾਲ ਵਿੱਚ ਸੈਟ ਤਿਆਰ ਕੀਤਾ ਗਿਆ ਸੀ।ਸਤ ਸੰਧੂ ਦੇ ਮਨੈਜ਼ਰ ਵਿੱਕੀ ਸੰਧੂ ਤੋਂ ਮਿਲੀ ਜਾਣਕਾਰੀ ਮੁਤਬਕ (ਬੁਮ ਬੁਮ) ਨਾਂ ਦਾ ਇਹ ਗੀਤ ਬਹੁਤ ਜਲਦੀ ਹੀ ਤਿਆਰ ਹੋ ਕਿ ਆ ਰਿਹਾ ਹੈ, ਜਿਸ ਵਿੱਚ ਗਿੱਧਾ ਭੰਗੜਾ ਪਾਉਣ ਲਈ ਬਹੁ ਗਿਣਤੀ ਵਿਦੇਸ਼ੀ ਲੋਕ ਵੀ ਲਏ ਗਏ ਹਨ।ਇਥੇ ਇਹ ਵੀ ਵਰਨਣ ਯੋਗ ਹੈ ਕਿ ਸਤ ਸੰਧੂ ਦੀ ਇਸ ਤੋਂ ਪਹਿਲਾਂ ਵੀ ਦਿੱਲ ਧੱਕ ਧੱਕ ਵਜਦਾ ਰਿਹਾ ਨਾਂ ਦੀ ਵੀਡੀਓ ਪੈਰਿਸ ਦੀ ਸਭ ਤੋਂ ਮਹਿੰਗੀ ਸ਼ੜਕ ਵਿੱਚ ਬਣਾਈ ਗਈ ਸੀ।ਜਿਹੜਾ ਪੰਜਾਬੀ ਗੀਤਾਂ ਦੀ ਮਾਰਕੀਟ ਵਿੱਚ ਮਹਿੰਗੇ ਬਜਟ ਦਾ ਗੀਤ ਸੀ। ਜਿਸ ਨੂੰ ਨਵੀ ਪੀੜ੍ਹੀ ਵਲੋਂ ਭਰਵਾਂ ਹੁਗਾਰਾ ਮਿਲਿਆ ਹੈ।ਜਿਹੜਾ ਯੂ ਟਿਊਬ ਤੇ ਵੀ ਉਪਲਵੱਧ ਹੈ।