ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਅੰਗ੍ਰੇਜ਼ ਸਰਕਾਰ ਵੇਲੇ ‘ਪਗੜੀ ਸੰਭਾਲ ਜੱਟਾ’ ਦੇ ਨਾਂ ਹੇਠ ਪੰਜਾਬ ਵਿਚ ਮੋਰਚਾ ਲੱਗਾ ਸੀ।ਪਗੜੀ ਦਾ ਬਿੰਬ ਉਸ ਵੇਲੇ ਪੰਜਾਬੀਆਂ ਦੀ ਰੀੜ੍ਹ ਦੀ ਹੱਡੀ ਸਮਝੀ ਜਾਂਦੀ ਕਿਸਾਨੀ, ਦੇ ਪ੍ਰਤੀਕ ਵਜੋਂ ਵਰਤਿਆ ਗਿਆ ਸੀ। ਜਿਸ ਦੇ ਹੱਕਾਂ ਦੀ ਰਾਖੀ ਕਰਨ ਵਾਸਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਚਾਚਾ ਸ੍ਰਦਾਰ ਅਜੀਤ ਸਿੰਘ ਦੀ ਅਗਵਾਈ ਹੇਠ ਕਿਸਾਨ ਨਿਕਲੇ। ਉਨ੍ਹਾਂ ਵਿਚ ਜੋਸ਼ ਭਰਨ ਲਈ ਲਾਲਾ ਬਾਂਕੇ ਦਿਆਲ ਨੇ ‘ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓਏ’ ਦਾ ਉਹ ਗੀਤ ਲਿਖਿਆ ਸੀ। ਜੋ ਅਜ ਵੀ ਹਰ ਪੰਜਾਬੀ ਦੀ ਜ਼ਬਾਨ ਤੇ ਹੈ। ਪਰ ਉਸ ਦਾ ਸਿੱਖੀ ਦੀ ਪਛਾਣ ਚਿੰਨ੍ਹ ਪਗੜੀ ਨਾਲ ਸਿਧੇ ਤੌਰ ਤੇ ਕੋਈ ਸੰਬੰਧ ਨਹੀਂ ਸੀ।
ਅਜ ਇਤਫਾਕ ਪਰ ਇਹ ਬਣਿਆਂ ਹੈ ਕਿ ਫਰਾਂਸ ਅਤੇ ਬੈਲਜੀਅਮ ਆਦਿ ਦੇਸਾਂ ਵਿਚ 9/11 ਤੋਂ ਬਾਅਦ ਫਰਾਂਸ ਵਿਚ ਬਣੇ ਕਾਨੂੰਨ ਕਾਰਣ ਪੈਦਾ ਹੋਈ ਸਥਿਤੀ ਨੇ, ਸਿੱਖੀ ਦੀ ਪਛਾਣ ਚਿਨ੍ਹ ਪਗੜੀ ਤੇ ਹੀ ਪ੍ਰਸ਼ਨ ਚਿੰਨ੍ਹ ਲਗਾ ਦਿਤਾ ਹੈ। ਜਿਸ ਸਦਕਾ ਇਹ ਦਸ਼ਾ ਅਜ ‘ਪਗੜੀ ਸੰਭਾਲ ਸਿੱਖਾ’ ਵਾਲੀ ਹੀ ਬਣ ਗਈ ਹੈ। ਕੌਣ ਜਾਣਦਾ ਸੀ ਕਿ 21ਵੀਂ ਸਦੀ ਵਿਚ ਸਿੱਖ ਪੱਗ ਬਨ੍ਹ ਸਕਦੇ ਹਨ ਜਾਂ ਨਹੀਂ, ਇਸਦਾ ਫੈਸਲਾ ਕਿਸੇ ਯੁੂਰਪੀਅਨ ਕੋਰਟ ਵਿਚ ਹੋਵੇਗਾ। ਅਜ ਇਹ ਕੇਸ ਉਨ੍ਹਾਂ ਦੀਆਂ ਬੂੁਹਾਂ ਤੇ ਹੀ ਤਾਂ ਖੜ੍ਹਾ ਹੈ।
ਪੁਰਾਣੇ ਸਮੇਂ ਭਾਰਤ ਵਿਚ ਮੁਸਲਮਾਨ ਵੀਰ ਤੇ ਖਾਸ ਕਰ ਬਜ਼ੁਰਗ ਹਿੰਦੂ ਵੀ ਪਗੜੀ ਬਨ੍ਹਦੇ ਸਨ।ਪਰ ਸਿਖਾਂ ਲਈ ਪਗੜੀ, ਗੁਰੂੁ ਨਾਨਕ ਦੇ ਸਮੇਂ ਤੋਂ ਹੀ ਬਨ੍ਹਣੀ ਸ਼ੁਰੂ ਹੋਈ ਸੀ, ਤੇ ਦਸਵੇਂ ਗੁਰੂ ਸਾਹਿਬ ਦੇ ਨਾਲ ਇਕ ਅਨਿੱਖੜਵਾਂ ਅੰਗ ਬਣ ਗਈ ਸੀ। ਜ਼ਾਹਿਰ ਹੈ ਕਿ ਪਗੜੀ ਸਿੱਖਾਂ ਲਈ ਗੁਰੂ ਸਾਹਿਬਾਨ ਵਲੋਂ ਵਰੋਸਾਈ ਹੋਈ ਸਿੱਖੀ ਦੀ ਪਛਾਣ ਚਿਨ੍ਹ ਤਾਂ ਹੈ ਹੀ, ਪਰ ਇਸ ਦੇ ਨਾਲ ਸਮਾਜਿਕ, ਆਰਥਕ, ਸਦਾਚਾਰਕ, ਸਭਿਆਚਾਰਕ, ਇਜ਼ਤ, ਮਾਣ, ਗੌਰਵ, ਹੱਕਾਂ ਦੀ ਰਾਖੀ, ਦੇਸ਼ਭਗਤੀ, ਆਜ਼ਾਦੀ, ਪਵਿਤਰਤਾ, ਇਨਸਾਫ, ਸਰਬੱਤ ਦਾ ਭਲਾ, ਤੇ ਹੋਰ ਬਹੁਤ ਕੁਝ ਜੁੜਿਆ ਹੋਇਆ ਹੈ।‘ਪਗੜੀ ਸੰਭਾਲ ਜੱਟਾ’ਦੇ ਉਸ ਮੋਰਚੇ ਤੋਂ ਪਹਿਲਾਂ ਤੇ ਪਿਛੋਂ, ਦਸਤਾਰ ਧਾਰੀ ਸਿਖਾਂ ਨੇ ਦੋ ਵਡੀਆਂ ਵਿਸ਼ਵ ਜੰਗਾਂ ਵਿਚ ਯੂਰਪ ਦੀ ਆਜ਼ਾਦੀ ਲਈ ਫੌਜੀ ਸਿਪਾਹੀਆਂ ਵਜੋਂ, ਤੇ ਫਿਰ ਆਪਣੀ ਮਾਤਭੂਮੀ ਭਾਰਤ ਦੀ ਆਜ਼ਾਦੀ ਲਈ ਜੋ ਭੂਮਿਕਾ ਨਿਭਾਈ ਹੈ ਉਹ ਹੁਣ ਇਤਿਹਾਸ ਹੈ।
ਸਿੱਖ ਧਰਮ ਇਕ ਬਾਲੜੀ ਅਵੱਸਥਾ ਵਿਚ ਹੋਣ ਦੇ ਬਾਵਜੂਦ ਦੁਨੀਆਂ ਦੇ ਪੰਜ ਵਡੇ ਧਰਮਾਂ ਦੀ ਕਤਾਰ ਵਿਚ ਖਲੋਤਾ ਹੋਇਆ ਹੈ। ਪਿਛਲੇ ਸੌ ਵਰ੍ਹਿਆਂ ਤੋਂ ਵੀ ਵਧ ਸਮੇਂ ਤੋਂ ਸਿੱਖ ਵਡੀ ਗਿਣਤੀ ਵਿਚ ਯੂਰਪ ਅਤੇ ਹੋਰ ਪਛਮੀ ਦੇਸਾਂ ਵਿਚ ਆਬਾਦ ਹਨ, ਸਤਿਕਾਰ ਯੋਗ ਸ਼ਹਿਰੀ ਹਨ, ਵਡੇ ਵਡੇ ਅਹੁਦਿਆਂ ਤੇ ਵੀ ਹਨ। ਪੰਜਾਬ ਵਿਚ ਸਿੱਖਾਂ ਦੀ ਆਪਣੀ ਸਰਕਾਰ ਦਾ ਬੋਲ ਬਾਲਾ ਹੈ। ਅਜ ਭਾਰਤ ਦੇ ਪ੍ਰਧਾਨ ਮੰਤਰੀ ਜੀ ਵੀ ਇਕ ਦਸਤਾਰ ਧਾਰੀ ਸਿੱਖ ਹਨ। ਇਸ ਪਖੋਂ ਸਿੱਖ ਇਤਿਹਾਸ ਵਿਚ ਇਹ ਇਕ ਸੁਨਹਿਰੀ ਸਮਾਂ ਆਖਿਆ ਜਾ ਸਕਦਾ ਹੈ।
ਗੁਰਦਵਾਰਿਆਂ ਦੀਆਂ ਸਟੇਜਾਂ ਤੇ ਸਾਡੇ ਪ੍ਰਚਾਰਿਕ ਸਾਡੀ ਖੁਸ਼ੀ ਹਾਸਲ ਕਰਨ ਲਈ ਤਲ੍ਹੀ ਤੇ ਸਰ੍ਹੋਂ ਜਮਾਂ ਦੇਂਦੇ ਹਨ। ਆਪਣਾ ਪਿਛੋਕੜ ਤੇ ਵੀਰਤਾ ਦੇ ਇਤਿਹਾਸ ਦੇ ਸਾਕੇ ਸੁਣ ਕੇ ਅਸੀਂ ਇਹ ਭਰਮ ਪਾਲਣ ਲਗਦੇ ਹਾਂ ਜਿਵੇਂ ਅਸੀਂ ਹੀ ਇਸ ਜੰਗਲ ਦੇ ਸ਼ੇਰ ਹੋਈਏ। ਜਦੋਂ ਕੋਈ ਸਰਕਾਰੀ ਜਾਂ ਗੈਰਸਰਕਾਰੀ ਵਿਅਕਤੀ ਜਾਂ ਬਾ-ਰਸੂਖ ਬਾਬੇ, ਪੰਜਾਬ ਤੋਂ ਏਧਰ ਸੈਰ ਲਈ ਨਿਕਲਦੇ ਹਨ ਤਾਂ ਏਥੇ ਵਸਦੇ ਸਾਡੇ ਨੰਬਰਦਾਰ, ਉਨ੍ਹਾਂ ਨੂੰ ਇਸ ਕਦਰ ਸਿਰਾਂ ਤੇ ਚੁਕ ਲੈਂਦੇ ਹਨ ਕਿ ਉਨ੍ਹਾਂ ਨੂੰ ਇਸ ਧਰਤੀ ਦੀ ਚਰਨ ਛੋਹ ਵੀ ਮੁਸ਼ਕਲ ਨਾਲ ਪਰਾਪਤ ਹੁੰਦੀ ਹੈ। ਉਹ ਵਾਪਸੀ ਦੌਰਾਨ ਇਹੀ ਸੋਚਦੇ ਹੋਣਗੇ, ‘ਇਸ ਨਗਰੀ ਵਿਚ ਮੌਜਾਂ ਹੀ ਮੌਜਾਂ’।
ਦੂਜੇ ਪਾਸੇ ਸੱਚਾਈ ਕੁਝ ਹੋਰ ਹੈ। 9/11 ਦੀ ਦੁਖਦਾਈ ਘਟਨਾਂ ਤੋਂ ਪਿਛੋਂ, ਏਥੇ ਸਿਖਾਂ ਦੀ ਪਛਾਣ ਵਿਚ ਹੀ ਜੋ ਵੱਡਾ ਭੁਲੇਖਾ ਲਗਾ ਹੈ। ਜਿਵੇਂ ਸਿੱਖਾਂ ਨੂੰ ਅਲ- ਕਾਇਦਾ ਤੇ ਬਿਨ ਲਾਦਨ ਦੇ ਅਤੰਕਵਾਦ ਨਾਲ ਰਲਗੱਡ ਕੀਤਾ ਗਿਆ ਹੈ। ਦਸਤਾਰ ਧਾਰੀ ਹੋਣ ਕਰਕੇ ਅਮ੍ਰੀਕਾ ਵਿਚ ਸਿਖਾਂ ਦੇ ਕਤਲਾਂ ਤਕ ਨੌਬਤ ਪਹੁੰਚ ਗਈ। ਫਰਾਂਸ ਜਿਹੇ ਉੱਨਤ ਦੇਸਾਂ ਵਿਚ ਵੀ ਅਜੇਹੇ ਕਾਨੂੰਨ ਪਾਸ ਕੀਤੇ ਗਏ ਹਨ ਜਿਨ੍ਹਾਂ ਦੇ ਅਧੀਨ ਸਿੱਖ ਬਚਿੱਆਂ ਨੂੰ ਸਕੂਲਾਂ ਵਿਚ ਧਾਰਮਿਕ ਨਿਸ਼ਾਨ ਚਿਨ੍ਹ ਪਹਿਨਣ ਤੇ ਪਾਬੰਦੀ ਲਗਾ ਦਿਤੀ ਗਈ ਹੈ। ਏਥੋਂ ਤਕ ਕਿ ਦਸਤਾਰ ਧਾਰੀ ਸਿੱਖਾਂ ਨੂੰ ਲੋੜੀਂਦੇ ਸਰਕਾਰੀ ਕਾਗਜ਼ਾਂ ਪੱਤਰਾਂ ਤੇ ਪਗੜੀ ਉਤਾਰ ਕੇ ਫੋਟੋ ਖਿਚਵਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਪਗੜੀ ਨਾ ਉਤਾਰਨ ਦੀ ਸੂਰਤ ਵਿਚ ਉਹ ਡਰਾਈਵਿੰਗ ਲਾਈਸੈਂਸ ਤੇ ਪਾਸਪੋਰਟ ਵਰਗੇ ਅਤੀ ਜ਼ਰੂਰੀ ਦਸਤਾਵੇਜ਼ ਵੀ ਨਹੀਂ ਲੈ ਸਕਦੇ। ਇਸ ਸਭ ਕੁਝ ਤੋਂ ਏਹੀ ਸਪਸ਼ਟ ਹੁੰਦਾ ਹੈ ਕਿ ਏਨ੍ਹਾਂ ਬਹੁਤ ਸਾਰੇ ਲੋਕਾਂ ਤੇ ਦੇਸਾਂ ਦੀਆਂ ਸਰਕਾਰਾਂ ਨੂੰ ਜਿਥੇ ਅਸੀਂ ਸਾਲਾਂ ਤੋਂ ਰਹਿ ਰਹੇ ਹਾਂ, ਆਪਣੀ ਸਿੱਖੀ ਬਾਰੇ ਅਜੇ ਅਸੀਂੇ ਮੁਢਲੀ ਜਾਣਕਾਰੀ ਵੀ ਨਹੀਂ ਦੇ ਸਕੇ।
ਇਹ ਵੀ ਸੱਚ ਹੈ ਕਿ ਇਹ ਲੋਕ ਜਾਂ ਸਰਕਾਰਾਂ, ਸਿੱਖਾਂ ਜਾਂ ਸਿੱਖੀ ਦੇ ਖਿਲਾਫ ਨਹੀਂ ਹਨ। ਬਿਨ ਲਾਦੇਨ ਦੇ ਮੀਡੀਆਂ ਵਿਚ ਉਭਾਰੇ ਉਸ ਪਗੜੀ ਵਾਲੇ ਕੱਟੜਵਾਦੀ ਅਕਸ, ਅਤੇ ਅਤੰਕਵਾਦੀ ਕਾਰਨਾਮਿਆਂ ਦੇ ਨਾਲ ਸਿਖਾਂ ਦੀ ਦਸਤਾਰ ਰਲਗੱਡ ਹੋਣ ਸਦਕਾ ਕਣਕ ਨਾਲ ਘੁਣ ਪੀਸਣ ਵਾਲੀ ਸਥਿਤੀ ਹੈ। ਸਵਾਲ ਇਸੇ ਉਲਝਣ ਨੂੰ ਸਮਝਣ ਅਤੇ ਸਮਝੌਣ ਦਾ ਹੈ।
ਏਸ ਵਿਚਾਰ ਨੂੰ ਅੱਗੇ ਤੋਰਨ ਲਈ ਕੁਝ ਨੁਕਤੇ ਹੇਠ ਲਿਖੇ ਅਨੁਸਾਰ ਉਲੀਕੇ ਗਏ ਹਨ। ਕਿਨਾਂ ਚੰਗਾ ਹੋਵੇ ਜੇ ਸੂਝਵਾਨ ਪਾਠਕ ਆਪਣੇ ਕੀਮਤੀ ਸੁਝਾਅ ਏਨ੍ਹਾਂ ਹਰਮਨ ਪਿਆਰੇ ਪੰਜਾਬੀ ਅਖਬਾਰਾਂ ਰਾਹੀਂ ਸਭ ਨਾਲ ਸਾਂਝੇ ਕਰਨ ਦਾ ਉਪਰਾਲਾ ਕਰਨ।
ਚਰਚਾ ਲਈ ਕੁਝ ਸਵਾਲ:
- ਇਸ ਬਾਲੜੀ ਅਵੱਸਥਾ ਵਿਚ ਸਿੱਖ ਧਰਮ ਦਾ ਦੁਨੀਆਂ ਦੇ ਪੰਜ ਵੱਡੇ ਧਰਮਾਂ ਵਿਚ ਸ਼ੁਮਾਰ ਹੋ ਜਾਣਾ ਕੋਈ ਛੋਟੀ ਪਰਾਪਤੀ ਤਾਂ ਨਹੀਂ ਆਖੀ ਜਾ ਸਕਦੀ। ਪਰ ਵਿਸ਼ਵ ਪੱਧਰ ਤੇ ਸਿੱਖੀ ਸੰਬੰਧੀ ਯੋਜਨਾਂਬੱਧ ਲੋੜੀਂਦੀ ਜਾਣਕਾਰੀ ਜਾਂ ਪਰਚਾਰ ਲੋਕਾਂ ਤਕ ਪਹੁੰਚਣ ਦੀ ਘਾਟ ਕਾਰਣ ਇਸ ਪਛੜੀੇ ਤੇ ਔਖੀ ਘੜੀ ਨੂੰ ਹਗਿਹ ਟੲਚਹ ਦਵਾਰਾ ਚੰਗੇ ਅਵਸਰ ਵਿਚ ਕਿਵੇਂ ਬਦਲਿਆ ਜਾ ਸਕਦਾ ਹੈ?
- ਪਗੜੀ ਦੇ ਮਾਮਲੇ ਵਿਚ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਪੰਜਾਬ ਸ੍ਰਕਾਰ ਅਤੇ ਭਾਰਤ ਸ੍ਰਕਾਰ ਬਾਹਰਲੇ ਦੇਸਾਂ ਵਿਚ ਬਣੀਆਂ ਸਿਖ ਸੰਸਥਾਵਾਂ ਦੇ ਬਾਰ ਬਾਰ ਜ਼ੋਰ ਦੇਣ ਤੇ ਹੀ ਹੌਲੀ ਹੌਲੀ ਹਰਕਤ ਵਿਚ ਆਈਆਂ। ਵੋਟ ਬੈਂਕ ਤੋਂ ਬਾਹਰ ਹੋਣ ਕਰਕੇ ਕੀ ਇਹ ਬਾਹਰ ਵਸਦੇ ਆਪਣੇ ਭੈਣਾਂ ਭਰਾਵਾਂ ਨਾਲ ਮਤ੍ਰੇਈ ਮਾਂ ਵਾਲਾ ਰਵੱਈਆ ਹੀ ਰਖਦੇ ਹਨ?
- ਕੀ ਬਾਹਰ ਵਸਦੇ ਭਾਰਤੀਆਂ,(ਇਸ ਖਾਸ ਸਥਿਤੀ ਵਿਚ ਸਿਖਾਂ) ਦੀਆਂ ਧਾਰਮਿਕ ਤੇ ਹੋਰ ਸਮੱਸਿਆਵਾਂ ਦੇ ਫੌਰੀ ਹਲ ਲਈ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਪੰਜਾਬ ਸ੍ਰਕਾਰ ਅਤੇ ਭਾਰਤ ਸ੍ਰਕਾਰ ਨੂੰ ਏਨ੍ਹਾਂ ਦੇਸਾਂ ਨਾਲ ਗੱਲ ਕਰਦਿਆਂ ਇਕ ਜੁਟ, ਇਕ ਮੁਠ ਹੋ ਕੇ ਯਾਨੀ ਇਕ ਪ੍ਰਨਾਲੀ ਰਾਹੀਂ ਨਹੀਂ ਸਿੱਝਣਾ ਚਾਹੀਦਾ?
- ਖੁਸ਼ੀ ਦੀ ਗਲ ਹੈ ਜੋ ਇਸ ਸਮੱਸਿਆ ਦੇ ਕਾਨੂੰਨੀ ਹਲ ਵਾਸਤੇ ਏਨ੍ਹਾਂ ਦੇਸਾਂ ਵਿਚ ਕੁਝ ਸ੍ਰਗਰਮ ਸਿੱਖ ਸੰਸਥਾਵਾਂ ਹੋਂਦ ਵਿਚ ਆਈਆਂ ਹਨ। ਪਰ ਉਹ ਵੱਖ ਵੱਖ ਕੰਮ ਕਰ ਰਹੀਆਂ ਪ੍ਰਤੀਤ ਹੁੰਦੀਆਂ ਹਨ, ਜਿਵੇਂ ਸ਼ਅਲ਼ਧਓਢ.ਚੋਮ ਹੈ, ੂਨਟਿੲਦ ਸ਼ਕਿਹਸ.ਚੋਮ ਹੈ ਆਦਿ। ਪਤਾ ਨਹੀ ਇਨ੍ਹਾਂ ਵਿਚਕਾਰ ਕਿਨਾਂ ਕੁ ਸਹਿਯੋਗ ਹੈ। ਦਸੋਗੇ?
- ਇਤਿਹਾਸ ਦਸਦਾ ਹੈ ਕਿ ਪੁਰਾਣੇ ਸਮਿਆਂ ਵਿਚ ਭੳਬੇਲੋਨੳਿਨਸ ਤੋਂ ਲੈ ਕੇ ਪੱਛਮ ਤਕ, ਝੁਦੳਿਸਿਮ, ਛਹਰਸਿਟੳਿਨਟਿੇ, ੀਸਲੳਮ ਤੇ ਪੂਰਬੀ ਸਭਿਅਤਾ ਵਿਚ ਵੀ ਸਭ ਧਰਮਾਂ ਵਿਚ ਪੱਗ ਬਨ੍ਹਦੇ ਸਨ। ਮੁਹੰਮਦ ਸਾਹਿਬ ਤਾਂ ਮੁਸਲਮਾਨ ਨੂੰ ਚੰਗਾ ਮੁਸਲਮਾਨ ਦੀ ਪਛਾਣ ਵਜੋਂ ਪਗੜੀ ਬਨ੍ਹਣ ਦੀ ਹਦਾਇਤ ਵੀ ਕਰਦੇ ਲਿਖਿਆ ਹੈ। ਪਰ ਕਟੜਪੰਥੀਆਂ ਤੋਂ ਬਿਨਾਂ ਉਹ ਹੁਣ ਹੌਲੀ ਹੌਲੀ ਖਤਮ ਹੀ ਹੋ ਗਿਆ ਹੈ। ਕੀ ਸਿੱਖੀ ਨਾਲ ਵੀ ਕੁਝ ਇਸਤਰਾਂ ਦਾ ਵਾਪਰ ਰਿਹਾ ਹੈ ਜਾਂ ਵਾਪਰ ਸਕਦਾ ਹੈ?
- ਗੁਰੂ ਸਾਹਿਬਾਨਾਂ ਵਲੋਂ ਵਰੋਸਾਈ ਸਿੱਖੀ ਦੀ ਪਛਾਣ ਚਿੰਨ੍ਹ ਪਗੜੀ ਅਤੇ ਕਾਕਾਰਾਂ ਵਾਲੀ ਇਸ ਦਿੱਖ ਨੂੰ ਜੋ ਭਾਰਤ ਦੇ ਗੌਰਵਮਈ ਇਤਿਹਾਸ ਦੀ ਪ੍ਰਤੀਕ ਤੇ ਭਾਈਵਾਲ ਹੈ, ਅਗਲੀਆਂ ਪੀੜ੍ਹੀਆਂ ਤਕ ਪੱਕੇ ਤੌਰ ਤੇ ਖਾਸ ਕਰ ਏਨ੍ਹਾਂ ਦੇਸਾਂ ਵਿਚ ਕਿਵੇਂ ਕਾਇਮ ਰੱਖਿਆ ਜਾ ਸਕਦਾ ਹੈ?