ਨਿਊਯਾਰਕ- ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਬਾਨ ਕੀ ਮੂਨ ਨੇ ਯੌਰਪੀ ਸੰਘ, ਅਫ਼ਰੀਕੀ ਸੰਘ ਅਤੇ ਹੋਰ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਸੰਘਰਸ਼ ਦੇ ਦੌਰ ਵਿੱਚ ਗੁਜ਼ਰ ਰਹੇ ਲੀਬੀਆ ਵਿੱਚ ਗੱਲਬਾਤ ਰਾਹੀਂ ਮਸਲਾ ਹਲ ਕਰਨ ਦੇ ਸੰਕੇਤ ਨਜ਼ਰ ਆ ਰਹੇ ਹਨ।
ਬਾਨ ਕੀ ਮੂਨ ਨ ਕਿਹਾ ਕਿ ਵਿਸ਼ਵ ਕਮਿਊਨਿਟੀ ਨੂੰ ਚਾਹੀਦਾ ਹੈ ਕਿ ਉਹ ਮੁਅਮਰ ਗਦਾਫ਼ੀ ਨਾਲ ਲੀਬੀਆ ਦੇ ਸੰਘਰਸ਼ ਲਈ ਰਾਜਨੀਤਕ ਹੱਲ ਕਢਣ ਲਈ ਤਾਲਮੇਲ ਬਣਾਈ ਰੱਖਣ। ਉਨ੍ਹਾਂ ਨੇ ਇਸ ਦਿਸ਼ਾ ਵਿੱਚ ਚੰਗੇ ਨਤੀਜੇ ਮਿਲਣ ਦਾ ਵੀ ਇਸ਼ਾਰਾ ਕੀਤਾ। ਮੂਨ ਨੇ ਕਿਹਾ ਕਿ ਸਮਝੌਤੇ ਨੂੰ ਪੂਰਿਆਂ ਕਰਨ ਲਈ ਲੰਬਾ ਸਫਰ ਤੈਅ ਕਰਨਾ ਹੋਵੇਗਾ ਪਰ ਫਿਰ ਵੀ ਉਨ੍ਹਾਂ ਦੇ ਖਾਸ ਦੂਤ ਵਲੋਂ ਗੱਲਬਾਤ ਦੀ ਸ਼ੁਰੂਆਤ ਹੋ ਰਹੀ ਹੈ।
ਲੀਬੀਆ ਵਿੱਚ ਚਲ ਰਹੇ ਵਿਦਰੋਹ ਨੇ ਗਹ੍ਰਿ ਯੁਧ ਦਾ ਰੂਪ ਧਾਰਣ ਕਰ ਲਿਆ ਹੇ। ਵਿਦਰੋਹੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਗਦਾਫ਼ੀ ਸੱਤਾ ਵਿੱਚ ਰਹਿਣਗੇ, ਉਹ ਨਾਂ ਤਾਂ ਸੰਘਰਸ਼ ਬੰਦ ਕਰਨਗੇ ਅਤੇ ਨਾਂ ਹੀ ਗੱਲਬਾਤ ਕਰਨਗੇ। ਬਾਨ ਕੀ ਮੂਨ ਦਾ ਕਹਿਣਾ ਹੈ ਕਿ ਲੀਬਆ ਵਿੱਚ ਲੋਕਾਂ ਦੀਆਂ ਸਮਸਿਆਵਾਂ ਦਿਨ ਬਦਿਨ ਵੱਧਦੀਆਂ ਹੀ ਜਾ ਰਹੀਆਂ ਹਨ। ਸਥਿਤੀ ਬਹੁਤ ਹੀ ਨਾਜਕ ਬਣੀ ਹੋਈ ਹੈ ਅਤੇ ਸਾਡਾ ਲਗਾਤਾਰ ਕੰਮ ਕਰਨਾ ਬਹੁਤ ਹੀ ਮਹੱਤਵਪੂਰਣ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਲੀਬਆ ਵਿੱਚ ਚਲ ਰਹੇ ਸੰਕਟ ਦਾ ਰਾਜਨੀਤਕ ਹਲ ਕਢਣਾ ਸੰਯੁਕਤ ਰਾਸ਼ਟਰ ਦੀ ਪ੍ਰਾਥਮਿਕਤਾ ਹੈ।