ਮੋਹਾਲੀ/ ਚੰਡੀਗੜ੍ਹ – ਵਿਸ਼ਵ ਪੱਧਰ ’ਤੇ ਵੱਡੇ ਲੋਕਤੰਤਰ ਦਾ ਢੰਡੋਰਾ ਪਿਟਣ ਵਾਲੇ ਭਾਰਤ ਨੂੰ ਕਿਸੇ ਵੀ ਅਜਿਹੇ ਕੇਸ ਵਿਚ ਫਾਂਸੀ ਦੇਣਾ ਸ਼ੋਭਾ ਨਹੀਂ ਦਿੰਦਾ ਜਿਸ ਵਿਚ ਜੱਜਾਂ ਦਾ ਪੈਨਲ ਇਕ ਮੱਤ ਨਾ ਹੋਵੇ ਤੇ ਕੇਸ ਦੇ ਮੁੱਖ ਦੋਸ਼ੀ ਨੂੰ ਵੀ ਬਰੀ ਕਰ ਦਿੱਤਾ ਗਿਆ ਹੋਵੇ। ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਵਿਚ ਵੱਡੀ ਗਿਣਤੀ ਵਿਚ ਭੁਗਤੇ ਗਵਾਹਾਂ ਵਿਚੋਂ ਕਿਸੇ ਇਕ ਨੇ ਵੀ ਉਸ ਦੇ ਖਿਲਾਫ਼ ਗਵਾਹੀ ਨਹੀਂ ਦਿੱਤੀ ਪਰ ਪੁਲੀਸ ਅਤੇ ਹੋਰ ਏਜੰਸੀਆਂ ਵੱਲੋਂ ਤੀਜੇ ਦਰਜੇ ਦਾ ਅੱਤਿਆਚਾਰ ਕਰਕੇ ਲਏ ਉਸ ਦੇ ਇਕਬਾਲੀਆ ਬਿਆਨਾਂ ਦੇ ਆਧਾਰ ’ਤੇ ਹੀ ਫ਼ਾਂਸੀ ਦੀ ਸਜ਼ਾ ਦਿੱਤੀ ਗਈ ਹੈ ਜਿਸ ਨੂੰ ਸਿੱਖ ਕੌਮ ਆਪਣੇ ਨਾਲ ਸਰਾਸਰ ਬੇਇਨਸਾਫੀ ਅਤੇ ਧੱਕੇਸ਼ਾਹੀ ਮਹਿਸੂਸ ਕਰਦੀ ਹੈ ਅਤੇ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਤੇ ਰੋਹ ਪਾਇਆ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਪ੍ਰੋ: ਭੁੱਲਰ ਦੀ ਸਜਾ ਮੁਆਫੀ ਲਈ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਵਿੱਢੀ ਲੋਕ ਲਹਿਰ ਦੇ ਦੂਜੇ ਪੜਾਅ ਦੋਰਾਨ ਅੱਜ ਪੰਜਾਬ ਦੇ ਗਵਰਨਰ ਨੂੰ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਮੈਮੋਰੰਡਮ ਦੇਣ ਤੋਂ ਪਹਿਲਾਂ ਗੁਰਦੁਆਰਾ ਅੰਬ ਸਾਹਿਬ ਵਿਖੇ ਜੁੜੀਆਂ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਇਕ ਪਾਸੇ ਦੁਨੀਆਂ ਦੇ ਸਭਿਅਕ ਦੇਸ਼ ਤੇ ਕੌਮਾਂ ਫਾਂਸੀ ਨੂੰ ਜੰਗਲ ਦਾ ਕਾਨੂੰਨ ਸਮਝਦੀਆਂ ਹਨ। ਸਮੁੱਚੇ ਸੰਸਾਰ ’ਤੇ ਫਾਂਸੀ ਦੀ ਸਜਾ ਨੂੰ ਖ਼ਤਮ ਕੀਤੇ ਜਾਣ ਦੀਆਂ ਵਿਚਾਰਾਂ ਹੋ ਰਹੀਆਂ ਹਨ ਦੂਜੇ ਪਾਸੇ ਜਿਸ ਸਿੱਖ ਕੌਮ ਨੇ ਦੇਸ਼ ਦੀ ਅਜ਼ਾਦੀ, ਰੱਖਿਆ ਅਤੇ ਵਿਕਾਸ ਲਈ ਵੱਡਾ ਯੋਗਦਾਨ ਪਾਇਆ ਹੈ ਉਸ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਪੀਲਾਂ ਦੇ ਬਾਵਜੂਦ ਵੀ ਫਾਂਸੀ ਦੀ ਸਜਾ ਬਰਕਰਾਰ ਰੱਖਣੀ ਇਹ ਸਾਬਤ ਕਰਦੀ ਹੈ ਕਿ ਸਿੱਖਾਂ ਨਾਲ ਇਨਸਾਫ ਦੇ ਦੋਹਰੇ ਮਾਪਢੰਡ ਅਪਣਾਏ ਜਾ ਰਹੇ ਹਨ। ਜਦ ਕਿ ਪ੍ਰੋ: ਭੁੱਲਰ ਦੇ ਕੇਸ ’ਚ ਜੁਡੀਸ਼ਰੀ ਵੀ ਸਜਾ ਦੇਣ ਲਈ ਇਕ ਮੱਤ ਨਹੀਂ ਸੀ ਅਤੇ ਆਮ ਤੌਰ ’ਤੇ ਸ਼ੱਕ ਦੀ ਗੁੰਜਾਇਸ਼ ਦਾ ਲਾਭ ਵੀ ਮੁਜ਼ਰਮ ਨੂੰ ਮਿਲਦਾ ਪਰ ਇਸ ਕੇਸ ਵਿਚ ਅਜਿਹਾ ਵੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕਾਨੂੰਨੀ ਪੱਖਾਂ ਤੇ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਅੱਖੋਂ ਪ੍ਰਖੇ ਕਰਨ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਦੇਣੀ ਜਿਥੇ ਸੰਸਾਰ ’ਚ ਦੇਸ਼ ਦੀ ਵੱਡੀ ਬਦਨਾਮੀ ਦਾ ਸਬੱਬ ਬਣੇਗੀ ਅਤੇ ਨਿਆਂ ਪਾਲਿਕਾ ਪ੍ਰਤੀ ਲੋਕਾਂ ਦਾ ਵਿਸ਼ਵਾਸ਼ ਡਗਮਗਾ ਜਾਵੇਗਾ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਕੇਂਦਰ ਸਰਕਾਰ ਸਿੱਖਾਂ ਦੀਆਂ ਕਥਿਤ ਕਾਲੀਆਂ ਸੂਚੀਆਂ ਸੋਧ ਕੇ ਸਿੱਖਾਂ ਨਾਲ ਹਮਦਰਦੀ ਦਾ ਡਰਾਮਾ ਕਰ ਰਹੀ ਹੈ ਦੂਜੇ ਪਾਸੇ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਨਜ਼ਰ-ਅੰਦਾਜ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਯਾਦ ਕਰਦੇ ਹਨ ਜਿਸ ਦੇ 40 ਸਾਲਾਂ ਰਾਜ ਵਿਚ ਕਿਸੇ ਇਕ ਨੂੰ ਵੀ ਫ਼ਾਂਸੀ ਦੀ ਸਜ਼ਾ ਨਹੀਂ ਦਿੱਤੀ।
ਉਨ੍ਹਾਂ ਦੱਸਿਆ ਕਿ ਅੱਜ ਪੰਜਾਬ ਦੇ ਗਵਰਨਰ ਰਾਹੀਂ ਭਾਰਤ ਦੀ ਰਾਸ਼ਟਰਪਤੀ ਨੂੰ ਭੇਜੇ ਮੈਮੋਰੰਡਮ ’ਚ ਅਪੀਲ ਕੀਤੀ ਹੈ ਕਿ ਪ੍ਰੋ: ਭੁੱਲਰ ਦੇ ਕੇਸ ’ਚ ਜਦ ਜੱਜਾਂ ਦੇ ਤਿੰਨ ਮੈਂਬਰੀ ਬੈਂਚ ਦੇ ਇਕ ਸੀਨੀਅਰ ਜੱਜ ਨੇ ਪ੍ਰੋ: ਭੁੱਲਰ ਨੂੰ ਫਾਂਸੀ ਦੀ ਸਜਾ ਦੇ ਫੈਸਲੇ ਦਾ ਵਿਰੋਧ ਕਰਦਿਆਂ ਉਸ ਨੂੰ ਬਰੀ ਕੀਤੇ ਜਾਣ ਲਈ ਕਿਹਾ ਹੋਵੇ, ਪ੍ਰੋ: ਭੁੱਲਰ ਦੇ ਕੇਸ ਵਿਚ ਭੁਗਤੇ 133 ਗਵਾਹਾਂ ਵਿਚੋਂ ਕਿਸੇ ਇਕ ਨੇ ਵੀ ਉਸ ਵਿਰੁਧ ਗਵਾਹੀ ਨਾ ਦਿੱਤੀ ਹੋਵੇ ਅਤੇ ਨਾ ਹੀ ਪੁਲੀਸ ਵਲੋਂ ਲਏ ਇਕਬਾਲੀਆ ਬਿਆਨਾਂ ਦਾ ਪੁਲੀਸ ਪਾਸ ਕੋਈ ਲਿਖਤੀ, ਵੀਡੀਓ ਜਾਂ ਆਡਿਓ ਰਿਕਾਰਡ ਮੌਜੂਦ ਦਰਜ ਹੈ। ਜਦ ਕੇਸ ਦਾ ਮੁਖ ਦੋਸ਼ੀ ਹੀ ਬਰੀ ਕਰ ਦਿੱਤਾ ਜਾਵੇ ਤਾਂ ਮੁਖ ਦੋਸ਼ੀ ਦੀ ਮਦਦ ਦੇ ਇਲਜਾਮ ’ਚ ਪ੍ਰੋ: ਭੁੱਲਰ ਨੂੰ ਫਾਂਸੀ ਦੀ ਸਜ਼ਾ ਬਹੁਤ ਵੱਡੀ ਬੇਇਨਸਾਫੀ ਹੈ। ਜਦ ਕਿ ਉਮਰ ਕੈਦ ਦੇ ਬਰਾਬਰ ਸਜਾ ਉਹ ਪਹਿਲਾਂ ਹੀ ਭੁਗਤ ਚੁੱਕਾ ਹੈ, ਇਸ ਲਈ ਫਾਂਸੀ ਦੀ ਸਜ਼ਾ ਮੁਆਫ ਕਰਕੇ ਰਿਹਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਭੁੱਲਰ ਦੇ ਕੇਸ ਵਿਚ ਇਨਸਾਫ ਨਾ ਮਿਲਿਆ ਤਾਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਅੰਤਰਰਾਸ਼ਟਰੀ ਕੋਰਟ ਆਫ਼ ਜਸਟਿਸ ਤੱਕ ਪਹੁੰਚ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜਿਹੜੇ ਲੋਕ ਅੱਜ ਸਿੱਖਾਂ ਦੇ ਕਾਤਲਾਂ ਦੇ ਹੱਥ ਠੋਕੇ ਬਣਕੇ ਸਿੱਖ ਜਗਤ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂੰਹ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਮੁਆਫ ਕਰਨ ਲਈ ਵਿੱਢੀ ਲੋਕ ਲਹਿਰ ਨੂੰ ਤਾਰਪੀਡੋ ਕਰ ਰਹੇ ਹਨ, ਸੰਗਤਾਂ ਉਨ੍ਹਾਂ ਤੋਂ ਸੁਚੇਤ ਰਹਿਣ। ਪ੍ਰੋ: ਭੁੱਲਰ ਦੀ ਸਜ਼ਾ ਮੁਆਫੀ ’ਚ ਵਿੱਢੀ ਲਹਿਰ ਦੇ ਦੂਸਰੇ ਪੜਾਅ ਨੂੰ ਸਫ਼ਲ ਬਨਾਉਣ ਲਈ ਪੰਥਕ ਏਕਤਾ, ਇਕਮੁਠਤਾ ਤੇ ਇਕਜੁਟਤਾ ਦੇ ਪ੍ਰਗਟਾਵੇ ਲਈ ਵੱਡੀ ਗਿਣਤੀ ’ਚ ਪੁੱਜੀਆਂ ਸੰਗਤਾਂ ਦਾ ਉਨ੍ਹਾਂ ਤਹਿ ਦਿਲੋਂ ਧੰਨਵਾਦ ਕੀਤਾ।
ਫਾਂਸੀ ਦੀ ਸਜ਼ਾ ਮੁਆਫ ਕੀਤੇ ਜਾਣ ਦੇ ਹਵਾਲੇ ਦਿੰਦਿਆਂ ਕਿਹਾ ਕਿ 1963 ’ਚ ਆਂਧਰਾ ਪ੍ਰਦੇਸ਼ ਦੀ ਬੱਸ ’ਤੇ ਹਮਲਾ ਕਰਕੇ 23 ਯਾਤਰੂਆਂ ਨੂੰ ਮਾਰਨ ਵਾਲੇ ਚਲਾਪਤੀ ਰਾਓ ਤੇ ਵਿਜਿਆਵਰਧਨ ਦੀ ਫ਼ਾਂਸੀ ਦੀ ਰਹਿਮ ਦੀ ਅਪੀਲ 1997 ’ਚ ਰਾਸ਼ਟਰਪਤੀ ਸ੍ਰੀ ਸ਼ੰਕਰ ਦਿਆਲ ਸ਼ਰਮਾ ਨੇ ਰੱਦ ਕਰ ਦਿੱਤੀ ਸੀ, ਪਰ ਦੋਸ਼ੀਆਂ ਦੇ ਹਾਲਾਤਾਂ ਦੇ ਮੱਦੇਨਜ਼ਰ ਨਵੇਂ ਰਾਸ਼ਟਰਪਤੀ ਆਰ.ਕੇ.ਨਰਾਇਣਨ ਨੇ ਉਨ੍ਹਾਂ ਦੀ ਫ਼ਾਂਸੀ ਦੀ ਸਜ਼ਾ ਰੱਦ ਕਰ ਦਿੱਤੀ ਸੀ। 1984 ’ਚ ਦਿੱਲੀ ਵਿਖੇ ਹੋਈ ਸਿੱਖਾਂ ਦੀ ਨਸਲਕੁਸ਼ੀ ਦੌਰਾਨ ਤਿਰਲੋਕਪੁਰੀ (ਦਿੱਲੀ) ਵਿਖੇ ਇਕ ਕਿਸ਼ੋਰ ਨਾਮੀ ਕਸਾਈ ਵਲੋਂ ਛੁਰੇ ਨਾਲ ਸਿੱਖਾਂ ਦਾ ਕਤਲ ਕੀਤੇ ਜਾਣ ਦੇ ਦੋਸ਼ ’ਚ ਉਸ ਨੂੰ ਦਿੱਤੀ ਫਾਂਸੀ ਦੀ ਸਜ਼ਾ ਰੱਦ ਕਰ ਦਿੱਤੀ ਗਈ ਸੀ। 2006 ’ਚ ਰਾਜਸਥਾਨ ਦੇ ਖੈਰਾਜ ਰਾਮ ਦੀ ਫ਼ਾਂਸੀ ਦੀ ਸਜ਼ਾ ਰੱਦ ਕਰ ਦਿੱਤੀ ਸੀ ਕਿਉਂਕਿ ਗ੍ਰਹਿ ਮੰਤ੍ਰਾਲੇ ਵੱਲੋਂ ਤਿਆਰ ਕੀਤੀਆਂ ਗਾਈਡ-ਲਾਈਨਾਂ ’ਚੋਂ ਕੁਝ ਉਸ ਦੀ ਸਜ਼ਾ ਦੀ ਮੁਆਫ਼ੀ ਲਈ ਲਾਗੂ ਹੁੰਦੀਆਂ ਸਨ, ਪਰ ਰਾਸ਼ਟਰਪਤੀ ਪਾਸ ਪਏ ਕਈ ਅਜਿਹੇ ਕੇਸਾਂ ਵਿਚੋਂ ਚੁਣ ਕੇ ਕੇਵਲ ਪ੍ਰੋ: ਭੁੱਲਰ ਦੀ ਅਪੀਲ ਰੱਦ ਕੀਤੀ ਗਈ ਹੈ। ਜਦ ਕਿ ਪ੍ਰੋ: ਭੁੱਲਰ ਕਈ ਕਾਨੂੰਨੀ ਨੁਕਤਿਆਂ ਤੋਂ ਮਜ਼ਬੂਤ ਹੈ ਕਿਉਂਕਿ ਇਸ ਕੇਸ ਵਿਚ ਨਾ ਤਾਂ ਪ੍ਰੋ: ਭੁੱਲਰ ਵਿਰੁਧ ਕੋਈ ਗਵਾਹੀ ਹੋਈ ਅਤੇ ਨਾ ਹੀ ਕੋਈ ਪੁਖਤਾ ਸਬੂਤ ਹਨ ਬਲਕਿ ਫਾਂਸੀ ਵਰਗਾ ਅਹਿਮ ਫੈਸਲਾ ਕਰਨ ਸਮੇਂ ਫ਼ੈਸਲੇ ਦੌਰਾਨ ਜੱਜਾਂ ‘ਚ ਮੱਤ-ਭੇਦ ਸਨ ਅਤੇ ਕਿਸੇ ਦੀ ਗਵਾਹੀ ਵੀ ਨਹੀਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ: ਭੁੱਲਰ ਦੀ ਮਾਤਾ ਬੀਬੀ ਉਪਕਾਰ ਕੋਰ, ਧਰਮ ਪਤਨੀ ਬੀਬੀ ਨਵਨੀਤ ਕੌਰ, ਮੈਂਬਰ ਰਾਜ ਸਭਾ ਦੇ ਸ. ਸੁਖਦੇਵ ਸਿੰਘ ਢੀਂਡਸਾ ਨੇ ਵੀ ਸੰਬੋਧਨ ਕੀਤਾ। ਮੰਚ ਦਾ ਸੰਚਾਲਨ ਸ. ਕਰਨੈਲ ਸਿੰਘ ਪੰਜੌਲੀ ਨੇ ਕੀਤਾ ਅਤੇ 12:15 ਵਜੇ ਅਰਦਾਸ ਉਪਰੰਤ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫ਼ਾਂਸੀ ਦੀ ਸਜ਼ਾ ਮੁਆਫੀ ਲਈ ਪੰਜਾਬ ਦੇ ਮਾਨਯੋਗ ਗਵਰਨਰ ਰਾਹੀਂ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਮੈਮੋਰੰਡਮ ਦੇਣ ਲਈ ਗਵਰਨਰ ਹਾਊਸ ਵਿਖੇ ਜਥੇ. ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ. ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ, ਸ. ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਸ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਸ. ਰਾਜਿੰਦਰ ਸਿੰਘ ਮਹਿਤਾ ਮੈਂਬਰ ਅੰਤ੍ਰਿੰਗ ਕਮੇਟੀ, ਸ. ਦਿਆਲ ਸਿੰਘ ਕੋਲਿਆਂਵਾਲੀ ਮੈਂਬਰ ਅੰਤ੍ਰਿੰਗ ਕਮੇਟੀ, ਸ. ਕਰਨੈਲ ਸਿੰਘ ਪੰਜੌਲੀ ਮੈਂਬਰ ਅੰਤ੍ਰਿੰਗ ਕਮੇਟੀ, ਸ. ਗੁਰਬਚਨ ਸਿੰਘ ਕਰਮੂੰਵਾਲਾ ਮੈਂਬਰ ਅੰਤ੍ਰਿੰਗ ਕਮੇਟੀ, ਸ. ਦਲਮੇਘ ਸਿੰਘ ਖੱਟੜਾ ਸਕੱਤਰ ਸ਼੍ਰੋਮਣੀ ਕਮੇਟੀ, ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਧਰਮ ਪਤਨੀ ਬੀਬੀ ਨਵਨੀਤ ਕੌਰ, ਸੰਤ ਹਰਨਾਮ ਸਿੰਘ ਖ਼ਾਲਸਾ ਮੁਖੀ ਦਮਦਮੀ ਟਕਸਾਲ ਤੇ ਪ੍ਰਧਾਨ ਸੰਤ ਸਮਾਜ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾ ਵਾਲੇ ਮੁਖੀ ਨਿਹੰਗ ਜਥੇਬੰਦੀ, ਬਾਬਾ ਬਲਬੀਰ ਸਿੰਘ ਮੁਖੀ ਨਿਹੰਗ ਜਥੇਬੰਦੀ, ਸ. ਅਜਮੇਰ ਸਿੰਘ ਲਖੋਵਾਲ ਭਾਰਤੀ ਕਿਸਾਨ ਯੁਨੀਅਨ, ਸ. ਸੁਰਜੀਤ ਸਿੰਘ ਗੜ੍ਹੀ ਅੰਤ੍ਰਿੰਗ ਮੈਂਬਰ, ਸ. ਰਾਮਪਾਲ ਸਿੰਘ ਬਹਿਣੀਵਾਲ ਅੰਤ੍ਰਿੰਗ ਮੈਂਬਰ, ਸ. ਸੂਬਾ ਸਿੰਘ ਡੱਬਵਾਲਾ ਅੰਤ੍ਰਿੰਗ ਮੈਂਬਰ, ਸ. ਨਿਰਮੈਲ ਸਿੰਘ ਜੌਲਾ ਕਲਾਂ ਅੰਤ੍ਰਿੰਗ ਮੈਂਬਰ, ਸ. ਪ੍ਰਮਜੀਤ ਸਿੰਘ ਖਾਲਸਾ ਫਡਰੇਸ਼ਨ ਆਗੂ, ਸ. ਗੁਰਚਰਨ ਸਿੰਘ ਗਰੇਵਾਲ ਫਡਰੇਸ਼ਨ ਆਗੂ, ਸ. ਅਮਰੀਕ ਸਿੰਘ ਮੋਹਾਲੀ ’ਤੇ ਅਧਾਰਤ 21 ਮੈਂਬਰੀ ਵਫਦ ਦੀ ਅਗਵਾਈ ਵਿਚ ਰਾਜ ਭਵਨ ਲਈ ਰਵਾਨਾ ਹੋਇਆ ਪਰ ਵਾਈ.ਪੀ.ਐਸ. ਚੌਂਕ (ਮੋਹਾਲੀ/ਚੰਡੀਗੜ੍ਹ ਬੈਰੀਅਰ) ਵਿਖੇ ਪੁਲੀਸ ਨੇ ਸੰਗਤਾਂ ਨੂੰ ਰੋਕ ਲਿਆ ਅਤੇ ਉਪਰੋਕਤ 21 ਮੈਂਬਰੀ ਡੇਲੀਗੇਸ਼ਨ ਨੂੰ ਪੁਲੀਸ ਨੇ ਐਸਕੋਰਟ ਕਰਕੇ ਰਾਜ ਭਵਨ ਵਿਖੇ ਲਿਜਾਇਆ ਗਿਆ ਪਰ ਮਾਨਯੋਗ ਗਵਰਨਰ ਚੰਡੀਗੜ੍ਹ ਵਿਖੇ ਮੌਜੂਦ ਨਾ ਹੋਣ ਕਾਰਨ ਮੈਮੋਰੰਡਮ ਉਨ੍ਹਾਂ ਦੇ ਪ੍ਰਿੰਸੀਪਲ ਸੈਕਟਰੀ ਸ੍ਰੀ ਵੀ. ਕੇ. ਸਿੰਘ ਨੂੰ ਸੌਂਪਿਆ ਅਤੇ ਉਨ੍ਹਾਂ ਨੇ ਅਗਲੇਰੀ ਲੋੜੀਂਦੀ ਕਾਰਵਾਈ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
ਗੁਰਦੁਆਰਾ ਅੰਬ ਸਾਹਿਬ ਤੋਂ ਰਾਜ ਭਵਨ ਨੂੰ ਚਲਣ ਵੇਲੇ ਸੰਗਤਾਂ ਵਿਚ ਭਾਰੀ ਉਤਸ਼ਾਹ ਸੀ ਅਤੇ ਉਨ੍ਹਾਂ ਨੇ ਹੱਥਾਂ ਵਿਚ ਪ੍ਰੋ: ਭੁੱਲਰ ਦੀ ਸਜ਼ਾ ਮੁਆਫੀ ਲਈ ਬੈਨਰ ਤੇ ਤਖਤੀਆਂ ਹੱਥਾਂ ਵਿਚ ਫੜੇ ਹੋਏ ਸਨ।
ਗੁਰਦੁਆਰਾ ਸਾਹਿਬ ਸਜੇ ਦੀਵਾਨ ਵਿਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਤੇ ਬੀਬੀ ਜਗੀਰ ਕੋਰ, ਭਾਈ ਜਸਬੀਰ ਸਿੰਘ ਰੋਡੇ, ਵਿਧਾਇਕ ਸ. ਜਸਜੀਤ ਸਿੰਘ ਬੰਨੀ ਤੇ ਸ. ਉਜਾਗਰ ਸਿੰਘ ਬਡਾਲੀ, ਸ਼੍ਰੋਮਣੀ ਕਮੇਟੀ ਮੈਂਬਰਾਨ ਸ. ਬਲਵਿੰਦਰ ਸਿੰਘ ਬੈਂਸ, ਸ. ਭੁਪਿੰਦਰ ਸਿੰਘ ਭਲਵਾਨ, ਸ. ਦੀਦਾਰ ਸਿੰਘ ਭੱਟੀ, ਸ. ਸਤਵਿੰਦਰ ਸਿੰਘ ਟੌਹੜਾ, ਸ. ਗੁਰਿੰਦਰਪਾਲ ਸਿੰਘ ਰਈਆ, ਸ. ਬਲਜੀਤ ਸਿੰਘ ਜਲਾਲ ਉਸਮਾ, ਸ. ਹਰਿੰਦਰ ਸਿੰਘ ਰਣੀਆ, ਸ. ਸੁਖਵਿੰਦਰ ਸਿੰਘ ਝਬਾਲ, ਸ. ਸੁਖਦੇਵ ਸਿੰਘ ਬਾਠ, ਸ. ਕਸ਼ਮੀਰ ਸਿੰਘ ਬਰਿਆਰ, ਸ. ਦਵਿੰਦਰ ਸਿੰਘ ਚੀਮਾਂ, ਸ. ਜਸਵਿੰਦਰ ਸਿੰਘ ਐਡਵੋਕੇਟ, ਬੀਬੀ ਕਿਰਨਜੋਤ ਕੌਰ, ਸ. ਅਮਰੀਕ ਸਿੰਘ ਸ਼ਾਹਪੁਰ, ਸ. ਹਰਦਿਆਲ ਸਿੰਘ ਸੁਰਸਿੰਘ, ਸ. ਖੁਸ਼ਵਿੰਦਰ ਸਿੰਘ ਭਾਟੀਆ, ਸ. ਦਿਲਬਾਗ ਸਿੰਘ ਪਠਾਨਕੋਟ, ਸ. ਹਰਸੁਰਿੰਦਰ ਸਿੰਘ ਗਿੱਲ, ਜਥੇ. ਮਹਿੰਦਰ ਸਿੰਘ, ਸ. ਗੁਰਬਖਸ਼ ਸਿੰਘ, ਸ. ਹਰਜਿੰਦਰ ਸਿੰਘ ਲਲੀਆ, ਬੀਬੀ ਜਸਬੀਰ ਕੌਰ ਮੰਡ, ਬੀਬੀ ਹਰਬੰਸ ਕੌਰ, ਬੀਬੀ ਮਨਜੀਤ ਕੌਰ, ਸ. ਰਵਿੰਦਰ ਸਿੰਘ ਖਾਲਸਾ, ਜਥੇ. ਸਰੂਪ ਸਿੰਘ ਨੰਦਗੜ੍ਹ, ਬੀਬੀ ਦਵਿੰਦਰ ਕੌਰ, ਸ. ਸਵਿੰਦਰ ਸਿੰਘ ਸਬਰਵਾਲ, ਬੀਬੀ ਪ੍ਰਮਜੀਤ ਕੌਰ ਬਜਾਜ, ਸ. ਬਲਵੰਤ ਸਿੰਘ ਰਾਮਗੜ੍ਹ, ਸ. ਗੁਰਿੰਦਰਪਾਲ ਸਿੰਘ ਗੌਰਾ ਕਾਦੀਆਂ, ਸ. ਗੁਰਿੰਦਰਪਾਲ ਸਿੰਘ ਰਈਆ, ਸ. ਨਾਜਰ ਸਿੰਘ ਸਰਾਵਾਂ, ਸ. ਸੁਖਦੇਵ ਸਿੰਘ ਬਾਠ, ਬੀਬੀ ਅਜਾਇਬ ਕੌਰ ਭੋਤਨਾ, ਬੀਬੀ ਹਰਜੀਤ ਕੌਰ ਹਰਿਆਓ, ਸ. ਗੁਰਬਖਸ਼ ਖਾਲਸਾ, ਸ. ਰਵਿੰਦਰ ਸਿੰਘ ਖਾਲਸਾ, ਬੀਬੀ ਦਲਜੀਤ ਕੌਰ ਰੋਪੜ, ਸ. ਕ੍ਰਿਪਾਲ ਸਿੰਘ ਖੀਰਨੀਆਂ, ਬੀਬੀ ਕੁਲਦੀਪ ਕੌਰ ਪਾਂਸਲਾ, ਸ. ਕੁਲਵੰਤ ਸਿੰਘ ਮਨਣ, ਸ. ਸਵਿੰਦਰ ਸਿੰਘ ਦੋਬਲੀਆਂ, ਬਾਬਾ ਨਿਰਮਲ ਸਿੰਘ, ਸ. ਸੁਖਵਿੰਦਰ ਸਿੰਘ ਝਬਾਲ, ਸ. ਦਰਸ਼ਨ ਸਿੰਘ ਸ਼ੇਰਖਾ, ਸ. ਸੁਖਜੀਤ ਸਿੰਘ ਰੋਹ, ਸ. ਹਰਦੀਪ ਸਿੰਘ ਮੋਹਾਲੀ, ਸ. ਗੁਰਮੇਲ ਸਿੰਘ ਸੰਗੋਵਾਲ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਹਰਦਲਬੀਰ ਸਿੰਘ ਸ਼ਾਹ ਤੇ ਸ. ਰਤਨ ਸਿੰਘ ਜਫਰਵਾਲ, ਸ. ਭਰਪੂਰ ਸਿੰਘ ਖਾਲਸਾ, ਅਕਾਲੀ ਆਗੂ ਸ. ਅਮਰੀਕ ਸਿੰਘ ਮੋਹਾਲੀ, ਬੀਬੀ ਕੁਲਦੀਪ ਕੌਰ ਕੰਗ, ਸ. ਜਸਬੀਰ ਸਿੰਘ ਜੱਸਾ, ਰਾਜਾ ਕੰਵਲਜੋਤ ਸਿੰਘ, ਬਾਬਾ ਲਖਬੀਰ ਸਿੰਘ ਬਲੌਂਗੀਵਾਲੇ, ਸ. ਤਰਲੋਚਨ ਸਿੰਘ ਮਾਨ, ਸ. ਜੋਗਿੰਦਰ ਸਿੰਘ ਸੋਂਧੀ, ਪ੍ਰੋ: ਮਹਿਲ ਸਿੰਘ, ਸ. ਕ੍ਰਿਪਾਲ ਸਿੰਘ ਰੰਧਾਵਾ ਮਨੁੱਖੀ ਅਧਿਕਾਰ ਸੰਗਠਨ, ਸ. ਹਰਪਾਲ ਸਿੰਘ ਚੀਮਾਂ, ਸ. ਤੇਜਿੰਦਰਪਾਲ ਸਿੰਘ ਗੋਗਾ, ਸ. ਗੁਰਸੇਵ ਸਿੰਘ ਹਰਪਾਲਪੁਰ, ਸ. ਜਰਨੈਲ ਸਿੰਘ ਡੋਗਰਾਂਵਾਲਾ, ਸ. ਬਲਦੇਵ ਸਿੰਘ ਚੁੰਘਾਂ ਤੇ ਸ. ਗੁਰਦੇਵ ਸਿੰਘ ਮਾਨ, ਬਾਬਾ ਬਿਧੀ ਚੰਦ ਸੰਪਰਦਾ ਦੇ ਬਾਬਾ ਅਵਤਾਰ ਸਿੰਘ, ਸ. ਜਗਦੀਪ ਸਿੰਘ ਚੀਮਾਂ, ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਸ. ਅਮਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਸ. ਰਣਜੀਤ ਸਿੰਘ ਲਿਬੜਾ, ਫਡਰੇਸ਼ਨ ਆਗੂ ਸ. ਅਮਰਬੀਰ ਸਿੰਘ ਢੋਟ, ਆਲ ਇੰਡੀਆਂ ਸਿੱਖ ਸਟੂਡੈਂਟ ਫਡਰੇਸ਼ਨ (ਭੋਮਾ) ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਭਾਈ ਹਰਵਿੰਦਰ ਸਿੰਘ ਬੱਬਲ, ਚੇਅਰਮੈਨ ਲਖਵੀਰ ਸਿੰਘ ਥਾਬਲਾ ਬਸੀ ਪਠਾਣਾ, ਬਾਬਾ ਰਣਜੀਤ ਸਿੰਘ ਜੋਹਰ, ਸ. ਅਜਾਇਬ ਸਿੰਘ ਜਖਵਾਲੀ, ਸ. ਬਲਜੀਤ ਸਿੰਘ ਭੁੱਟਾ, ਸ. ਰਵਨੀਤ ਸਿੰਘ ਸਰਹਿੰਦੀ, ਸੰਪੂਰਨ ਸਿੰਘ ਪੰਜੋਲਾ, ਚੇਅਰਮੈਨ ਜਤਿੰਦਰ ਸਿੰਘ ਬੱਬੂ, ਮਲਕੀਤ ਸਿੰਘ ਮਠਾੜੂ, ਜਥੇ. ਮਨਜੀਤ ਸਿੰਘ ਚਨਾਰਥਲ, ਜਥੇ. ਹਰਭਜਨ ਸਿੰਘ ਚਨਾਰਥਲ, ਸ. ਕੁਲਵੰਤ ਸਿੰਘ ਖਰੋੜਾ, ਸ. ਮੇਜਰ ਸਿੰਘ ਟਿਵਾਣਾ, ਸਭਾ-ਸੁਸਾਇਟੀਆਂ, ਨਿਹੰਗ ਸਿੰਘ ਜਥੇਬੰਦੀਆਂ, ਟਕਸਾਲਾ, ਫਡਰੇਸ਼ਨਾਂ, ਸਿੱਖ ਜਥੇਬੰਦੀਆਂ ਤੋਂ ਇਲਾਵਾ ਭਾਰੀ ਗਿਣਤੀ ਵਿਚ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ।