ਚੰਡੀਗੜ੍ਹ- ਪੰਜਾਬ ਸਰਕਾਰ ਨੇ ਲੁਧਿਆਣਾ ਵਿੱਚ ਮੈਟਰੋ ਰੇਲ ਨੂੰ ਮਨਜੂਰੀ ਦੇ ਦਿੱਤੀ ਹੈ। ਇਹ ਬੀਓਟੀ ਜਾਂ ਪਰਾਈਵੇਟ ਹਿੱਸੇਦਾਰੀ ਦੇ ਤਹਿਤ ਬਣਾਈ ਜਾਵੇਗੀ। ਮੈਟਰੋ ਰੇਲ ਦਾ ਪਰੋਜੈਕਟ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਤਿਆਰ ਕੀਤਾ ਹੈ। ਇਸ ਪਰੋਜੈਕਟ ਤੇ 8705 ਕਰੋੜ ਰੁਪੈ ਖਰਚ ਆਉਣ ਦਾ ਅਨੁਮਾਨ ਹੈ। ਐਲੀਵੇਟਿਡ ਰਸਤੇ ਤੇ 175 ਕਰੋੜ ਪ੍ਰਤੀ ਕਿਲੋਮੀਟਰ ਅਤੇ ਅੰਡਰਗਰਾਊਂਡ ਰਸਤੇ ਤੇ 325 ਕਰੋੜ ਪ੍ਰਤੀ ਕਿਲੋਮੀਟਰ ਖਰਚ ਆਉਣਗੇ।
ਲੁਧਿਆਣਾ ਸ਼ਹਿਰ ਵਿੱਚ 29 ਕਿਲੋਮੀਟਰ ਦੇ ਖੇਤਰ ਵਿੱਚ ਮੈਟਰੋ ਸਰਵਿਸ ਦਿੱਤੀ ਜਾਵੇਗੀ ਅਤੇ ਦੋ ਕਾਰੀਡੋਰ ਬਣਾਏ ਜਾਣਗੇ। ਇਸ 29 ਕਿਲੋਮੀਟਰ ਵਿੱਚ 7 ਕਿਲੋਮੀਟਰ ਅੰਡਰਗਰਾਂਊਂਡ ਹੋਵੇਗਾ ਅਤੇ 22 ਕਿਲੋਮੀਟਰ ਓਵਰਹੈਡ। ਪਹਿਲਾ ਕਾਰੀਡੋਰ 16 ਕਿਲੋਮੀਟਰ ਦਾ ਹੋਵੇਗਾ। ਇਸ ਕਾਰੀਡੋਰ ਵਿੱਚ 14 ਸਟੇਸ਼ਨ ਬਣਾਏ ਜਾਣਗੇ। ਦੂਸਰਾ ਕਾਰੀਡੋਰ 13 ਕਿਲੋਮੀਟਰ ਦਾ ਹੋਵੇਗਾ ਅਤੇ ਇਸ ਵਿੱਚ 7 ਕਿਲੋਮੀਟਰ ਅੰਡਰ ਗਰਾਂਊਂਡ ਹੋਵੇਗਾ। ਇਸ ਕਾਰੀਡੋਰ ਵਿੱਚ 13 ਸਟੇਸ਼ਨ ਹੋਣਗੇ। ਮੈਟਰੋ ਦੀ ਮੈਂਟੀਨੈਸ ਲਈ ਦੋ ਡੀਪੋ ਬਣਾਏ ਜਾਣਗੇ।