ਇਕ ਫਿਲਮ ਵਿਚ ਜੇਕਰ ਦੋ ਹੀਰੋਇਨਾਂ ਹੋਣ ਤਾਂ ਉਹ ਇਕ ਦੂਜੀ ਨੂੰ ਲੈਕੇ ਖ਼ਤਰਾ ਮਹਿਸੂਸ ਕਰਨ ਲਗਦੀਆਂ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਦੂਸਰੀ ਦਾ ਰੋਲ ਵਧੇਰੇ ਦਮਦਾਰ ਹੋਵੇਗਾ। ਉਸਦੀ ਡਰੈਸ ਮੇਰੀ ਡਰੈਸ ਤੋਂ ਚੰਗੀ ਹੋਵੇਗੀ। ਕੁਝ ਅਜਿਹੇ ਹੀ ਦੌਰ ‘ਚੋ ਦੀਪਿਕਾ ਪਾਦੁਕੋਣ ਗੁਜ਼ਰ ਰਹ ਿਹੈ।
ਸੈਫ਼ ਅਲੀ ਖਾਨ ਦੇ ਲਈ ਜਬ ਵੀ ਮੇਟ ਵਾਲੇ ਨਿਰਦੇਸ਼ਕ ਇਮਤਿਆਜ਼ ਅਲੀ ਇਕ ਫਿਲਮ ਬਣਾ ਰਹੇ ਹਨ, ਜਿਸਦਾ ਅਜੇ ਤੱਕ ਨਹੀਂ ਨਹੀਂ ਰੱਖਿਆ ਗਿਆ। ਸੈਫ਼ ਦੇ ਘਰ ਦੀ ਫਿਲਮ ਹੋਣ ਦੇ ਬਾਵਜੂਦ ਇਮਤਿਆਜ਼ ਨੇ ਕਰੀਨਾ ਦੀ ਬਜਾਇ ਦੀਪਿਕਾ ਨੂੰ ਚੁਣਿਆਂ। ਨਿਰਮਾਤਾ ਅਤੇ ਕਰੀਨਾ ਦੇ ਬੁਆਇ ਫਰੈਂਡ ਸੈਫ਼ ਦ ਿਗੱਲ ਵੀ ਉਨ੍ਹਾਂ ਨੇ ਇਸ ਮਾਮਲੇ ਵਿਚ ਨਹੀਂ ਮੰਨੀ। ਇਮਤਿਆਜ਼ ਦਾ ਕਹਿਣਾ ਸੀ ਕਿ ਇਹ ਰੋਲ ਦੀਪਿਕਾ ਨੂੰ ਹੀ ਧਿਆਨ ਵਿਚ ਰੱਖਕੇ ਲਿਖਿਆ ਹੈ। ਇਹ ਸੁਣਕੇ ਦੀਪਿਕਾ ਖੁਸ਼ ਹੋਈ ਅਤੇ ਉਸਨੂੰ ਲੱਗਿਆ ਕਿ ਇਹ ਫਿਲਮ ਉਸ ਲਈ ਉਹੀ ਕਰਿਸ਼ਮਾ ਕਰ ਸਕਦੀ ਹੈ ਜਿਹੜਾ ਜਬ ਵੀ ਮੇਟ ਨੇ ਕਰੀਨਾ ਲਈ ਕੀਤਾ ਸੀ।
ਪਿਛਲੇ ਦਿਨੀਂ ਇਮਤਿਆਜ਼ ਨੇ ਇਸ ਫਿਲਮ ਵਿਚ ਇਕ ਅਹਿਮ ਭੂਮਿਕਾ ਦੇ ਲਈ ਬ੍ਰਿਟਿਸ਼ ਅਦਾਕਾਰਾ ਨੂੰ ਸਾਈਨ ਕਰ ਲਿਆ। ਸੂਤਰਾਂ ਮੁਤਾਬਕ ਇਸ ਅਦਾਕਾਰਾ ਦਾ ਰੋਲ ਛੋਟਾ ਹੈ ਅਤੇ ਉਸਦੀ ਖੂਬਸੂਰਤੀ ਤੋਂ ਇਮਤਿਆਜ਼ ਪ੍ਰਭਾਵਿਤ ਹੋ ਗਏ। ਜਦ ਨਿਰਦੇਸ਼ਕ ‘ਤੇ ਜਾਦੂ ਚਲ ਗਿਆ ਤਾਂ ਰੋਲ ਦੀ ਲੰਮਾਈ ਵਧਣੀ ਸੁਭਾਵਕ ਹੀ ਸੀ। ਸੂਤਰਾਂ ਮੁਤਾਬਕ ਇਮਤਿਆਜ਼ ਨੇ ਇਸ ਵਿਦੇਸ਼ੀ ਅਦਾਕਾਰਾ ਦਾ ਰੋਲ ਇੰਨਾ ਵਧੀਆ ਲਿਖਿਆ ਕਿ ਫਿਲਮ ਵੇਖਣ ਤੋਂ ਬਾਅਦ ਦਰਸ਼ਕ ਦੀਪਿਕਾ ਦੀ ਬਜਾਏ ਉਸਨੂੰ ਹੀ ਯਾਦ ਰਖਣਗੇ। ਦੀਪਿਕਾ ਨੂੰ ਜਦ ਇਸ ਗੱਲ ਦੀ ਭਿਣਕ ਪਈ ਤਾਂ ਉਹ ਫਿਕਰਾਂ ਵਿਚ ਪੈ ਗਈ। ਹਾਲਾਂਕਿ ਇਮਤਿਆਜ਼ ਨੇ ਦੀਪਿਕਾ ਨੂੰ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਦੇ ਰੋਲ ਦੇ ਨਾਲ ਕੋਈ ਛੇੜਖਾਨੀ ਨਹੀਂ ਕੀਤੀ ਜਾਵੇਗੀ, ਪਰ ਦੀਪਿਕਾ ਨੇ ਖ਼ਤਰਾ ਸਮਝ ਲਿਆ ਹੈ। ਵੇਖਣਾ ਇਹ ਹੈ ਕਿ ਉਹ ਕੀ ਕਦਮ ਚੁੱਕਦੀ ਹੈ।
ਦੀਪਿਕਾ ਨੂੰ ਮਹਿਸੂਸ ਹੋਇਆ ਖ਼ਤਰਾ
This entry was posted in ਫ਼ਿਲਮਾਂ.