ਢਾਕਾ- ਬੰਗਲਾਦੇਸ਼ ਦੀ ਇਕ ਅਦਾਲਤ ਨੇ ਮੁੱਖ ਵਿਰੋਧੀ ਪਾਰਟੀ ਦੀ ਲੀਡਰ ਖਾਲੀਦਾ ਜ਼ੀਆ ਦੇ ਬੇਟੇ ਤਾਰਿਕ ਰਹਿਮਾਨ ਦੇ ਖਿਲਾਫ਼ ਗ੍ਰਿਫਤਾਰੀ ਦਾ ਵਾਰੰਟ ਕੱਢਿਆ ਹੈ। ਇਸਤੋਂ ਇਲਾਵਾ 18 ਹੋਰਨਾਂ ਦੇ ਨਾਮ ਵੀ ਵਾਰੰਟ ਵਿਚ ਸ਼ਾਮਲ ਹਨ। ਇਨ੍ਹਾਂ ਦੇ ਖਿਲਾਫ਼ ਇਲਜ਼ਾਮ ਲਾਇਆ ਗਿਆ ਹੈ ਕਿ ਇਕ ਸਿਆਸੀ ਰੈਲੀ ਦੌਰਾਨ ਗਰਨੇਡਾਂ ਨਾਲ ਹੋਏ ਹਮਲੇ ਵਿਚ ਇਹ ਲੋਕ ਸ਼ਾਮਲ ਸਨ। ਇਸਦੇ ਉਲਟ ਖਾਲੀਦਾ ਜ਼ੀਆ ਦੀ ਨੈਸ਼ਨਲਿਸਟ ਪਾਰਟੀ ਨੇ ਇਨ੍ਹਾਂ ਇਲਜ਼ਾਮਾਂ ਦਾ ਖੰਡਨ ਕਰਦੇ ਹੋਏ ਇਸਨੂੰ ਨਿਰ-ਅਧਾਰ ਦਸਿਆ ਹੈ। ਮੌਜੂਦਾ ਸਮੇਂ ਬੰਗਲਾਦੇਸ਼ ਵਿਚ ਆਵਾਮੀ ਲੀਗ ਪਾਰਟੀ ਸੱਤਾ ਵਿਚ ਹੈ ਅਤੇ ਇਸੇ ਪਾਰਟੀ ਦੀ ਇਕ ਰੈਲੀ ਦੌਰਾਨ 2004 ਵਿਚ ਇਹ ਧਮਾਕੇ ਕੀਤੇ ਗਏ ਸਨ। ਇਸ ਧਮਾਕੇ ਵਿਚ 20 ਲੋਕ ਮਾਰੇ ਗਏ ਸਨ। ਤਾਰਿਕ ਉਪਰ ਇਸ ਹਮਲੇ ਦੀ ਸਾਜਿ਼ਸ਼ ਘੜਣ ਦਾ ਇਲਜ਼ਾਮ ਹੈ। ਮੌਜੂਦਾ ਸਮੇ ਤਾਰਿਕ ਲੰਦਨ ਵਿਚ ਰਹਿ ਰਹੇ ਹਨ।