ਲੁਧਿਆਣਾ – ਤਰਲ ਪੈਟਰੋਲੀਅਮ ਗੈਸ ਦੀਆਂ ਕੀਮਤਾਂ ਵਧਣ ਦਾ ਟਾਕਰਾ ਕਰਨ ਲਈ ਪੰਜਾਬ ਦੇ ਪੇਂਡੂ ਇਲਾਕਿਆਂ ਵਿਚ ਵਸਦੇ ਕਿਸਾਨ ਭਰਾਵਾਂ ਨੂੰ ਬਾਇਓ ਗੈਸ ਤੇ ਨਿਰਭਰਤਾ ਵਧਾਉਣੀ ਚਾਹੀਦੀ ਹੈ ਕਿਉਂਕਿ ਇਹ ਘੱਟ ਖਰਚੀਲਾ ਬਾਲਣ ਹੈ। ਇਹ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਵਿਚ ਸਿਵਲ ਇੰਜਨੀਅਰਿੰਗ ਵਿਭਾਗ ਦੇ ਖੇਤੀ ਇੰਜਨੀਅਰਾਂ ਨੇ ਕਿਹਾ ਹੈ ਕਿ ਉਹ ਬਾਇਓ ਗੈਸ ਵਿਚੋਂ ਨਿਕਲਦੀ 54-56 ਫੀਸਦੀ ਮੀਥੇਨ ਗੈਸ ਨਾਲ ਚੁੰਲ੍ਹਾ ਤਪਾਇਆ ਜਾ ਸਕਦਾ ਹੈ, ਰੌਸ਼ਨੀ ਕੀਤੀ ਜਾ ਸਕਦੀ ਹੈ ਅਤੇ ਇਸ ਸੰਬੰਧ ਵਿਚ ਯੂਨੀਵਰਸਿਟੀ ਦੇ ਵਿਗਿਆਨੀਆਂ ਨਾਲ ਸੰਪਰਕ ਕਰਕੇ ਘਰੇਲੂ ਰਹਿੰਦ-ਖੂੰਹਦ ਅਤੇ ਗੋਹੇ ਆਦਿ ਤੋਂ ਬਾਇਓ ਗੈਸ ਤਿਆਰ ਕੀਤੀ ਜਾ ਸਕਦੀ ਹੈ।
ਸਿਵਲ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ 4,11,000 ਬਾਇਓ ਗੈਸ ਪਲਾਂਟ ਲਗਾਏ ਜਾ ਸਕਦੇ ਹਨ ਪਰ 31 ਦਸੰਬਰ, 2009 ਤੀਕ ਮਿਲਦੇ ਅੰਕੜਿਆਂ ਅਨੁਸਾਰ ਅਜੇ ਸਿਰਫ 1,01,705 ਬਾਇਓ ਗੈਸ ਪਲਾਂਟ ਹੀ ਲਗੇ ਹਨ ਜੋ ਕੁਲ ਸਮਰਥਾ ਦਾ ਚੌਥਾ ਹਿ¤ਸਾ ਬਣਦੇ ਹਨ। ਡਾ. ਸਿੰਘ ਨੇ ਦੱਸਿਆ ਕਿ ਬਾਇਓ ਗੈਸ ਬੜਾ ਸੁਥਰਾ ਊਰਜਾ ਸਾਧਨ ਹੈ ਜਿਸਨੂੰ ਘਰੇਲੂ ਰਹਿੰਦ ਖੂੰਹਦ ਅਤੇ ਪਸ਼ੂ ਮਲ ਮੂਤਰ ਤੋਂ ਇਲਾਵਾ ਮੁਰਗੀਆਂ ਦੀਆਂ ਵਿੱਠਾਂ ਅਤੇ ਸੂਰਾਂ ਦੇ ਗੰਦ ਮੰਦ ਤੋਂ ਇਲਾਵਾ ਮਨੁੱਖੀ ਮਲ ਮੂਤਰ ਤੋਂ ਤਿਆਰ ਕੀਤਾ ਜਾ ਸਕਦਾ ਹੈ। ਉਹਨਾਂ ਆਖਿਆ ਕਿ ਗੈਸ ਹਾਸਲ ਕਰਨ ਉਪਰੰਤ ਬਾਕੀ ਬਚੀ ਸਲੱਰੀ ਨੂੰ ਖਾਦ ਦੇ ਰੂਪ ਵਿਚ ਫਸਲਾਂ ਲਈ ਵਰਤਿਆ ਜਾ ਸਕਦਾ ਹੈ। ਉਹਨਾਂ ਆਖਿਆ ਕਿ ਬਾਇਓ ਗੈਸ ਪਲਾਂਟ ਦੇ ਵੱਖ ਵੱਖ ਨਮੂਨਿਆਂ ਵਿਚੋਂ ਦੀਨ ਬੰਧੂ ਬਾਇਓ ਗੈਸ ਪਲਾਂਟ ਵਧੇਰੇ ਹਰਮਨ ਪਿਆਰਾ ਹੈ ਅਤੇ ਕਈ ਕਿਸਾਨ ਪਿਛਲੇ ਪ¤ਚੀ ਸਾਲ ਤੋਂ ਇਸ ਰਾਂਹੀ ਬਾਇਓ ਗੈਸ ਹਾਸਲ ਕਰ ਰਹੇ ਹਨ। ਉਹਨਾਂ ਆਖਿਆ ਕਿ ਜੇਕਰ ਅਸੀਂ ਬਾਇਓ ਗੈਸ ਤੇ ਨਿਰਭਰਤਾ ਵਧਾ ਲਵਾਗੇ ਤਾਂ ਤਰਲ ਪੈਟਰੋਲੀਅਮ ਗੈਸ ਦੀਆਂ ਵਧੀਆਂ ਕੀਮਤਾਂ ਸਾਨੂੰ ਪ੍ਰਭਾਵਤ ਨਹੀ ਕਰਨਗੀਆਂ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇਸ ਵਿਸ਼ੇ ਸੰਬੰਧੀ ਮਾਹਰ ਡਾ. ਐਨ.ਕੇ.ਖੁਲਰ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਊਰਜਾ ਨਵਿਆਉਣ ਸੰਬੰਧੀ ਮੰਤਰਾਲੇ ਦੀ 2009-10 ਦੀ ਸਲਾਨਾ ਰਿਪੋਰਟ ਮੁਤਾਬਕ ਭਾਰਤ ਵਿਚ 123.3 ਲੱਖ ਬਾਇਓ ਗੈਸ ਪਲਾਂਟ ਹੋਣੇ ਚਾਹੀਦੇ ਹਨ ਜਿਨਾਂ ਵਿਚੋਂ 33.9 ਫੀਸਦੀ ਲਗ ਚੁ¤ਕੇ ਹਨ। ਉਹਨਾਂ ਦੱਸਿਆ ਕਿ ਬਾਇਓ ਗੈਸ ਪਲਾਂਟ ਦੀ ਹਰਮਨਪਿਆਰਤਾ ਵਧਾਉਣ ਲਈ ਕੇਂਦਰੀ ਸਰਕਾਰ ਨੇ ਸਬਸਿਡੀ ਹੁਣ 8000/- ਰੁਪਏ ਜਾਂ ਬਾਇਓ ਗੈਸ ਪਲਾਂਟ ਦੀ ਲਾਗਤ ਦਾ ਅੱਧਾ ਹਿੱਸਾ ਦੇਣ ਦਾ ਐਲਾਨ ਕੀਤਾ ਹੈ। ਜਿਹੜੇ ਕਿਸਾਨ ਪਰਿਵਾਰ ਆਪਣੇ ਗੁਸਲਖਾਨਿਆਂ ਦਾ ਸੰਪਰਕ ਬਾਇਓ ਗੈਸ ਪਲਾਂਟ ਨਾਲ ਜੋੜਨਗੇ ਉਹਨਾਂ ਨੂੰ ਇਹ ਸਬਸਿਡੀ 1000/- ਰੁਪਿਆ ਵਧਾ ਕੇ ਦਿੱਤੀ ਜਾਵੇਗੀ। ਇਸ ਨਾਲ ਗੁਸਲਖਾਨਿਆਂ ਦੀ ਉਸਾਰੀ ਕੀਮਤ ਵੀ ਘਟੇਗੀ ਕਿਉਂਕਿ ਵ¤ਖਰਾ ਸੈਪਟਿਕ ਟੈਂਕ ਨਹੀਂ ਪੁੱਟਣਾ ਪਵੇਗਾ।
ਇਸ ਤਕਨਾਲੋਜੀ ਦਾ ਸਭ ਤੋਂ ਵੱਧ ਲਾਭ ਪਸ਼ੂ ਪਾਲਣ ਵਾਲੇ ਕਿਸਾਨ ਪਰਿਵਾਰਾਂ ਨੂੰ ਹੋ ਸਕਦਾ ਹੈ ਕਿਉਂਕਿ ਇਕੋ ਵਾਰ ਖਰਚ ਕਰਨ ਦਾ ਲਾਭ ਸਾਰੀ ਜਿੰਦਗੀ ਹੋਣਾ ਹੈ। ਇਹ ਜਾਣਕਾਰੀ ਦਿੰਦਿਆਂ ਇਸ ਵਿਸ਼ੇ ਦੇ ਇਕ ਹੋਰ ਮਾਹਰ ਡਾ. ਸਰਬਜੀਤ ਸਿੰਘ ਸੂਚ ਨੇ ਦੱਸਿਆ ਕਿ ਬਾਇਓ ਗੈਸ ਪਲਾਂਟ ਦਾ ਰੂਪ ਵੱਖ-ਵੱਖ ਮੌਸਮਾਂ ਨੂੰ ਧਿਆਨ ਵਿਚ ਰਖਕੇ ਡਿਜ਼ਾਇਨ ਕੀਤਾ ਜਾਂਦਾ ਹੈ। 30-35 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿੰਦੇ ਤਾਪਮਾਨ ਵਿਚ ਸਭ ਤੋਂ ਵੱਧ ਗੈਸ ਪੈਦਾ ਹੁਂੰਦੀ ਹੈ। ਇਸਤੋਂ ਘੱਟ ਤਾਪਮਾਨ ਤੇ ਗੈਸ ਘੱਟ ਬਣਦੀ ਹੈ। ਇਸ ਗੈਸ ਨੂੰ 40-60 ਦਿਨਾਂ ਤੀਕ ਪਲਾਂਟ ਦੇ ਅੰਦਰ ਸੰਭਾਲਿਆ ਜਾ ਸਕਦਾ ਹੈ। ਡਾ. ਸੂਚ ਨੇ ਦੱਸਿਆ ਕਿ ਸਭ ਤੋਂ ਵਧੀਆ ਡਿਜ਼ਾਇਨ ਦੀਨਬੰਧੂ ਬਾਇਓ ਗੈਸ ਪਲਾਂਟ ਦਾ ਹੀ ਹੈ। ਕਿਉਂਕਿ ਇਸਦਾ ਡਾਇਜੈਸਟਰ ਸ਼ਕਲ ਵਿਚ ਗੋਲਾਕਾਰ ਹੁੰਦਾ ਹੈ। ਮਾਹਰਾਂ ਮੁਤਾਬਕ ਬਾਇਓ ਗੈਸ ਪਲਾਂਟ ਦੀ ਉਸਾਰੀ ਸੰਬੰਧੀ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਦੀਆਂ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਅਤੇ ਖਾਦੀ ਅਤੇ ਗਰਾਮ ਉਦਯੋਗ ਕਮਿਸ਼ਨ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸੇ ਦੌਰਾਨ ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਡਾ. ਜਗਤਾਰ ਸਿੰਘ ਧੀਮਾਨ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਸੰਚਾਰ ਕੇਂਦਰ ਵਲੋਂ ਬਾਇਓ ਗੈਸ ਪਲਾਂਟ ਦੀ ਵਰਤੋਂ ਅਤੇ ਸੰਭਾਲ ਬਾਰੇ ਇਕ ਵਿਸ਼ੇਸ਼ ਪੁਸਤਕ ਵੀ ਯੂਨੀਵਰਸਿਟੀ ਵਲੋਂ ਪ੍ਰਕਾਸ਼ਤ ਕੀਤੀ ਗਈ ਹੈ ਜਿਸਤੋਂ ਕਿਸਾਨ ਭਰਾ ਤਕਨੀਕੀ ਗਿਆਨ ਹਾਸਲ ਕਰ ਸਕੇ।