ਪਾਕਿਸਤਾਨ ਬਨਣ ਵੇਲੇ ਮੇਰੀ ਉਮਰ ਮਸਾਂ ਨੌੰ ਦੱਸ ਸਾਲ ਦੀ ਹੋਵੇ ਗੀ । ,ਅਗੰਰੇਜ਼ ਰਾਜ ਵੇਲੇ ਦੇ ਓਦੋਂ ਦੇ ਸਿੱਕੇ ਮੈਂ ਵੇਖੇ ਹਨ , ਓਦੋਂ ਬੜੇ ਸਸਤੇ ਜ਼ਮਾਨੇ ਸਨ ,ਜਿਸ ਕਾਰਣ ਕਰੰਸੀ ਦਾ ਫੈਲਾ ਨਹੀਂ ਸੀ ,ਮਹਿੰਗਾਈ ਦਾ ਬੀਜ ਅਜੇ ਬੀਜਿਆ ਨਹੀਂ ਸੀ ਗਿਆ ।ਅੰਗਰੇਜ਼ ਰਾਜ ਦੇ ਸਿੱਕੇ ਮੈਨੂੰ ਚੰਗੀ ਤਰ੍ਹਾਂ ਯਾਦ ਹਨ ।ਹੁਣ ਵਾਂਗ ਰੋਜ਼ ਵਰਤੋਂ ਦੀਆਂ ਚੀਜ਼ਾਂ ਵਸਤਾਂ ਲੱਭਣ ਲਈ ਲੋਕ ਪੈਸੇ ਲੈ ਕੇ ਤਰਲੇ ਨਹੀਂ ਸਨ ਮਾਰਦੇ ਫਿਰਦੇ,ਚੀਜ਼ਾਂ ਵਿਚ ਮਿਲਾਵਟ ਵੀ ਨਹੀਂ ਸੀ ,ਉਸ ਵੇਲੇ ਕਾਨੂੰਨ ਨੂੰ ਛਿੱਕੇ ਟੰਗ ਕੇ ਲੁੱਟਾਂ ਖੋਹਾਂ ਚੋਰੀ ਡਾਕੇ , ਘੋਟਾਲੇ ਰਿਸ਼ਵਤਖੋਰੀ ਵੀ ਅੱਜ ਵਾਂਗੋਂ ਨਹੀਂ ਸੀ ,ਆਜ਼ਾਦੀ ਲਈ ਸੰਘਰਸ਼ ਕਰਦੇ ਲੋਕਾਂ ਬਾਰੇ ਓਦੋਂ ਮੈਨੂੰ ਬਹੁਤਾ ਗਿਆਨ ਨਹੀਂ ਸੀ ।
ਪੈਸੇ ਦੀ ਕੀਮਤ ਸੀ ,ਓਦੋਂ ਪੈਸਾ ਕੀ ਧੇਲੇ ਦੀ ਤੇ ਪਾਈ ਦੀ ਕੀਮਤ ਵੀ ਸੀ ,ਚਾਂਦੀ ਦਾ ਦੁੱਪੜ ਰੁੱਪਈਆ ਓਦੋ ਬੜੀ ਕੀਮਤ ਰੱਖਦਾ ਸੀ ,ਇੱਕ ਰੁਪੈ ਵਿਚ ਸੋਲਾਂ ਆਨੇ ਹੁੰਦੇ ਸਨ , ਰੁਪੇ ਦੇ ਅੱਧੇ ਸਿੱਕੇ ਨੂੰ ਅੱਠਿਆਨੀ ਕਿਹਾ ਜਾਂਦਾ ਸੀ ਉਹ ਵੀ ਚਾਂਦੀ ਦੀ ਇਕੈਹਰੀ ਜਾਂ ਦੁੱਪੜ ਹੁੰਦੀ ਸੀ ,ਇਸ ਤੋਂ ਬਾਅਦ ਰੁਪੈ ਦਾ ਚੌਥਾਹਿੱਸਾ ਹਿੱਸਾ ਚਾਂਦੀ ਦੀ ਚਵਾਨੀ ਹੁੰਦੀ ਸੀ ,ਜੋ ਛੁੋਟੇ ਗੋਲ ਆਕਾਰ ਵਿਚ ਹੁੰਦੀ ਸੀ ,ਚਵਾਨੀ ਦੇ ਅੱਧ ਦੋ ਆਨੇ ਨੂੰ ਦੁਆਨੀ ਕਿਹਾ ਜਾਂਦਾ ਸੀ ਜੋ ਚਾਂਦੀ ਜਾਂ ਪਿੱਤਲ ,ਦੀ ਚਨੁੱਕਰੀ , ਅੱਠ ਨੁਕਰੀ ਵੀ ਹੁੰਦੀ ਸੀ ,
ਰੁਪੈ ਦੇ ਸੋਲਵ੍ਹੇਂ ਹਿੱਸੇ ਨੂੰ ਆਨਾ ਕਿਹੱ ਜਾਂਦਾ ਸੀ ,ਜੋ ਚਾਂਦੀ ਦਾ ਕਿੰਗਰੇ ਦਾਰ ਸਿੱਕਾ ਹੁੰਦਾ ਸੀ ,ਅੱਧੇ ਆਨੇ ਨੂੰ ਅੱਧਿਆਨੀ ਕਿਹਾ ਜਾਦਾ ਸੀ ਜੋ ਪਿੱਤਲ ਦੀ ਹੁੰਦੀ ਸੀ ,ਇੱਸ ਤੋਂ ਬਾਅਦ ਪੈਸਾ ਹੁੰਦਾ ਸੀ ,ਪੈਸਾ ਭਾਵ ਰਪੈ ਦਾ ਚੌਠਵਾਂ ਹਿੱਸਾ ਜੋ ਲਗ ਪਗ ਤਿੰਨਾਂ ਸ਼ਕਲਾਂ ਵਿਚ ਹੁੰਦਾ ਸੀ ,ਮੋਟਾ ਢਊਆ ਪੈਸਾ ,ਛੋਟਾ ਗੋਲ ਪੈਸਾ , ਅਤੇ ਮੋਰੀ ਵਾਲਾ ਪੈਸਾ ਇਹ ਸਾਰੇ ਤਾਂਬੇ ਦੇ ਬਣੇ ਹੁੰਦੇ ਸਨ ,ਧੇਲਾ ਪੈਸੇ ਦਾ ਅੱਧਾ ਹਿੱਸਾ ਪਾਈ ,ਪੇਸੇ ਦਾ ਚੌਥਾ . ਹਿੱਸਾ ਵੀ ਤਾਂਬੇ ਦੇ ਹੀ ਬਣੇ ਸਿੱਕੇ ਸਨ , ਹਰ ਸਿੱਕੇ ਤੇ ਸੰਨ, ਰਕਮ ਕੁਝ ਚੋਣਵੀਆਂ ਭਾਸ਼ਾਵਾਂ ਵਿਚ ਅੰਕਿਤ ਹੁੰਦੀ ਸੀ ਅਤੇ ਪੰਜਵੇੰ ਬਰਤਾਨਵੀ ਸ਼ਾਸਕ ਜਾਰਜ ਪੰਜਵੇਂ ਦੀ ਤਾਜ ਵਾਲੀ ਫੋਟੋ ਵੀ ਉੱਕਰੀ ਹੁੰਦੀ ਸੀ ,ਇੱਸ ਤੋਂ ਉਪਰਲੇ ਸਿੱਕੇ ਮੈਂ ਕਦੀ ਵੇਖੇ ਨਹੀਂ ਸਨ , ਹਾਂ ਸਿਰਫ ਇੱਕ ਰੁਪੈ ਦਾ ਨਵਾਂ ਨਕੋਰ ਨੋਟ ਜਦੋਂ ਮੇਰੇ ਫੌਜੀ ਮਾਮੇ ਨੇ ਮੇਰੀ ਮਾਂ ਨੂੰ ਚਿੱਠੀ ਵਿਚ ਤਹਿ ਕਰਕੇ ਭੇਜਿਆ ਸੀ ,ਓਦੋਂ ਵੇਖ ਕੇ ਸਾਨੂੰ ਏਨੀ ਖੁਸ਼ੀ ਚੜ੍ਹੀ ਸੀ ਜਿਨੀ ਅੱਜ ਕੱਲ ਪੰਜ ਸੌ ਦਾ ਨੋਟ ਵੇਖ ਕੇ ਵੀ ਨਹੀਂ ਹੁੰਦੀ ।
ੳਪਰੋਕਤ ਸੱਭ ਸਿੱਕਿਆ ਵਿਚੋਂ ਮੇਰਾ ਮਨ ਪਸੰਦ ਸਿੱਕਾ ( ਪੈਸਾ ) ਮੋਰੀ ਵਾਲਾ ਪੈਸਾ ਹੁੰਦਾ ਸੀ ਜੋ ਮਾਂ ਕੋਲੋਂ ਮੂਨੂੰ ਬੜੀ ਜ਼ਿੱਦ , ਬਹਾਨੇ ਕਰਕੇ , ਕਦੇ ਕਦੇ ਮਿਲਦਾ ਸੀ ,ਮੋਰੀ ਵਾਲਾ ਪੈਸਾ ਤਾਂਬੇ ਦੀ ਪੱਤੀ ਦਾ ਇੱਕ ਛੱਲਾ ਨੁਮਾ ਸਿੱਕਾ ਸੀ ਜਿਸ ਦੇ ਐਨ ਵਿਚਕਾਰ ਇੱਕ ਚੀਚੀ ਉੰਗਲ ਜਿੰਨਾ ਛੇਕ ਹੁੰਦਾ ਸੀ ,ਜਿਸ ਨੂੰ ਮੈੰ ਖਰਚਣ ਦੀ ਬਜਾਏ ਖੇਡਣ ਦਾ ਕੰਮ ਜ਼ਿਆਦਾ ਲੈਂਦਾ ਸਾਂ , ਕਦੇ ਮੈਂ ਇਸ ਇਸ ਵਿਚ ਧਾਗਾ ਪ੍ਰੋ ਕੇ ਅਪਣੇ ਗੁੱਟ ਨੂੰ ਬੰਨ੍ਹ ਲੈੰਦਾ ਕਦੇ ਗਲ ਵਿਚ ਪਾ ਲੈੰਦਾ ,ਕਦੇ ਲੰਮੀ ਰੱਸੀ ਬੰਨ੍ਹ ਕੇ ਇੱਸ ਨੂੰ ਰੇੜ੍ਹਾ ਜੇਹਾ ਬਨਾ ਕੇ ਕਿੰਨਾ 2 ਚਿਰ ਖੇਡਦਾ ਰਹਿੰਦਾ , ਤੇ ਕਈ ਵਾਰ ਬੋਝੇ ਚ ਪਾਕੇ ਸਾਰੀ 2 ਰਾਤ ਸੁਤ ਸੁਪਣੇ ਵੇਖਦਾ ਰਹਿੰਦਾ ,ਕੈਸਾ ਅਣਭੋਲ ਤੇ ਨਿਸ਼ਚਿੰਤ ਸੀ ਉਹ ਮੇਰਾ,ਬਚਪਣ ,ਮੋਰੀ ਪੈਸੇ ਦੀ ਥਾਂ ਜੇ ਕਿਤੇ ਮੈਨੂੰ ਦੂਸਰਾ ਪੈਸਾ ਮਾਂ ਕੋਲੌਂ ਜ਼ਿੱਦ ਕਰਨ ਤੇ ਮਿਲ ਵੀ ਜਾਂਦਾ ਤਾਂ ਮੈ ਝੱਟ ਜਾਕੇ ਦੁਕਾਨ ਤੇ ਖਰਚ ਕੇ ਖਾਣ ਪੀਣ ਦੀਆਂ ਚੀਜ਼ਾਂ ਲੈਕੇ ਘੜੀ ਪਲ ਲਈ ਖੁਸ਼ ਤਾਂ ਹੋ ਜਾਂਦਾ ਪਰ ਜੁੋ ਮਜ਼ਾ ਮੈਂਨੂੰ ਮੋਰੀ ਵਾਲੇ ਪੈਸੇ ਨਾਲ ,ਖੇਡ੍ਹ ਮਲ੍ਹ ਕੇ ਮਨ ਪਰਚਾ ਕੇ ਮਿਲਦਾ ,ਉਹ ਦੂਸਰੇ ਕਿਸੇ ਪੈਸੇ ਨਾਲ ਨਹੀਂ ਸੀ ਮਿਲਦਾ ,ਤਾਹੀਓਂ ਤਾਂ ਮੋਰੀ ਵਾਲਾ ਪੈਸਾ ਮਾਂ ਕੋਲੋਂ ਮਿਲਣ ਤੇ ਮੈਂ ਉਸ ਨੂੰ ਖਰਚੇ ਬਗੈਰ ਹਫਤਾ 2 ਕੱਢ ਲਂੈਦਾ ਪਰ ਦੂਸਰਾ ਪੈਸਾ ਮੈੰ ਲੈਦੇ ਸਾਰ ਹੀ ਦੁਕਾਨ ਵੱਲ ਭੱਜ ਜਾਂਦਾ ਦੇ ਖਰਚ ਕੇ ਸਾਹ ਲੈੰਦਾ ਪਰ ਜੇ ਮਾਂ ਕੋਲੇ ਕਿਤੇ ਮਾਂ ਮੈਨੂੰ ਮੋਰੀ ਵਾਲਾ ਪੇਸਾ ਮਿਲ ਜਾਂਦਾ ਮੈਨੂੰ ਇਵੈ ਲਗਦਾ ਜਿਵੇ ਮੇਰੀ ਕੋਈ ਵੱਡੀ ਲਾਟਰੀ ਨਿਕਲ ਆਈ ਹੋਵੇ ਤੇ ਮਾਂ ਕੋਲੋਂ ਖੁਸ਼ੀ ਵਿਚ ਕੜਾਦੀਆਂ ਮਾਰਦਾ ਫਿਰ ਕਿਸੇ ਧਾਗੇ ਜਾਂ ਰੱਸੀ ਦੀ ਭਾਲ ਵਿਚ ਲੱਗ ਪੈਂਦਾ , ਮੈਨੂੰ ਫਿਰ ਸੱਭ ਕੁਝ ਖਾਣ ਪੀਣ ਦਾ ਹੱਟੀ ਤੇ ਜਾਣ ਦਾ ਚੇਤਾ ਹੀ ਭੁਲ ਜਾਂਦਾ , ਅਜੇ ਵੀ ਕਿਤੇ ਜਦੋ ਕਿਤੇ ਇਕਾਂਤ ਵਿਚ ਬੈਠਿਆਂ ਮੇਰੀਆਂ ਅੱਖਾਂ ਮੋਰੀ ਵਾਲੇ ਦੀ ਸ਼ੱਕਲ ਉਭਰ ਕੇ ਸਾਮ੍ਹਣੇ ਆਉਂਦੀ ਹੈ ਤਾਂ ਉਸ ਦੇ ਚੀਚੀ ਕੁ ਜਿੰਨੀ ਮੋਰੀ ਪਲ ਪਲ ਮੋਕਲੀ ਹੁੰਦੀ ਲਗਦੀ ਹੈ ਜਿਸ ਵਿਚੋ ਮੇਰੇ ਬਚਪਣ ਦੀਆਂ ਯਾਦਾਂ ਦੇ ਦਿਨ , ਕਿਸੇ ਰੇਲ ਦੇ ਸਫਰ ਵਿਚ ਬੈਠ ਕੇ ਖਿੜਕੀ ਥਾਣੀਂ ਝਾਕ ਕੇ ਮਨ ਮੋਹਣੇ ਸੀਣ ਵਾਂਗ ਮੇਰੀਆਂ ਅੱਖਾਂ ਅੱਗੋਂ ਲੰਘਦੇ ਇੱਕ 2 ਸੀਨ ਦਾ ਅਜੀਬ ਜੇਹਾ ਨਜ਼ਾਰਾ ਸਿਰਜਦੇ ਪ੍ਰਤੀਤ ਹੁੰਦੇ ਹੱਨ ।