ਚੌਕਮਹਿਤਾ,(ਗੁਰਿੰਦਰਜੀਤਸਿੰਘ ਪੀਰਜੈਨ)-ਨਵੰਬਰ-1984 ਸਿੱਖ ਨਸਲਕੁਸ਼ੀ ਦੇ ਪੀੜਿਤ ਪਰਿਵਾਰਾਂ ਦੀ ਵਿਸ਼ਾਲ ਇੱਕਤਰਤਾ ਜੋ ਕਿ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਮਹਿਤਾ ਚੋਕ ਵਿਖੇ ਹੋਈ,ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ. ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਆਜਾਦ ਭਾਰਤ ਅੰਦਰ ਸਿੱਖਾਂ ਨਾਲ ਵਧੀਕੀਆਂ ਦਾ ਦੌਰ ਨਿਰੰਤਰ ਜਾਰੀ ਹੈ,ਜਿੰਨ੍ਹਾਂ ਲੋਕਾਂ ਨੇ ਨਵੰਬਰ 1984 ‘ਚ ਸਿੱਖਾਂ ਦੀ ਭਿਆਨਕ ਨਸਲਕੁਸ਼ੀ ਕੀਤੀ ਉਨ੍ਹਾਂ ਨੂੰ ਕੇਂਦਰ ਸਰਕਾਰ ਤੇ ਕਾਂਗਰਸ ਪਾਰਟੀ ਨੇ ਵੱਡੇ-ਵੱਡੇ ਰੁਤਬੇ ਦਿੱਤੇ ਤੇ ਵਜੀਰੀਆਂ ਨਾਲ ਨਵਾਜਿਆ ਹੈ,ਜਦ ਕਿ ਨਿਰਦੋਸ਼ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਰਗੇ ਨੌਜਵਾਨਾਂ ਨੂੰ 17 ਸਾਲ ਕਾਲ ਕੋਠੜੀਆਂ ‘ਚ ਬੰਦ ਕਰਕੇ ਫਾਂਸੀ ਦੀ ਸਜ਼ਾ ਦਿੱਤੀ ਜਾ ਰਹੀ ਹੈ।ਫੈਡਰੇਸ਼ਨ ਪ੍ਰਧਾਨ ਸ. ਕਰਨੈਲ ਸਿੰਘ ਪੀਰ ਮੁਹੰਮਦ ਜੋ ਕਿ ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾ ਸਿੱਖਸ ਫਾਰ ਜਸਟਿਸ ਦੇ ਕੋ-ਆਰਡੀਨੇਟਰ ਵੀ ਹਨ ਨੇ ਕਿਹਾ ਕਿ ਫੈਡਰੇਸ਼ਨ ਵੱਲੋਂ ਇਨਸਾਫ ਪ੍ਰਾਪਤੀ ਲਈ ਸੰਘਰਸ਼ ਨਿਰੰਤਰ ਜਾਰੀ ਹੈ,ਸਿੱਖ ਇਨਸਾਫ ਲਹਿਰ ਤਹਿਤ ਹੁਣ 15 ਜੁਲਾਈ ਨੂੰ ਜੰਤਰ-ਮੰਤਰ ਰੋਡ ਨਵੀਂ ਦਿੱਲੀ ਵਿਖੇ ਪ੍ਰੋਫੈ. ਭੁੱਲਰ ਦੀ ਫਾਂਸੀ ਦੀ ਸਜ਼ਾ ਰੱਦ ਕਰਵਾਉਣ ਲਈ ਇਨਸਾਫ ਰੈਲੀ ਕੀਤੀ ਜਾ ਰਹੀ ਹੈ।ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਨਵੰਬਰ-1984 ਸਿੱਖ ਕਤਲੇਆਮ ਦੌਰਾਨ ਸ਼ਹੀਦ ਹੋਏ ਸ. ਕੇਹਰ ਸਿੰਘ ਦੀ ਪਤਨੀ ਅਤੇ ਸੱਜਣ ਕੁਮਾਰ ਦੀ ਮੁੱਖ ਗਵਾਹ ਬੀਬੀ ਜਗਦੀਸ਼ ਕੌਰ ਜਿਸ ਦਾ ਬੇਟਾ ਗੁਰਪ੍ਰੀਤ ਤੇ ਤਿੰਨ ਭਰਾ ਵੀ ਮਾਰੇ ਗਏ ਸਨ ਨੇ ਆਪਣੀ ਦੁੱਖ ਭਰੀ ਗਾਥਾ ਦੱਸਦਿਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸ. ਕਰਨੈਲ ਸਿੰਘ ਪੀਰ ਮੁਹੰਮਦ ਦਾ ਪੂਰਨ ਸਹਿਯੋਗ ਦੇ ਕੇ ਦੋਸ਼ੀਆਂ ਖਿਲਾਫ ਲੜੇ ਜਾ ਰਹੇ ਸੰਘਰਸ਼ ਨੂੰ ਹੋਰ ਮਜਬੂਤੀ ਪ੍ਰਦਾਨ ਕਰਨ।ਅੱਜ ਦੀ ਇਕੱਤਰਤਾ ‘ਚ ਕੁਲਵੰਤ ਸਿੰਘ ਮਹਿਤਾ ਜੋ ਕਿ ਭਾਰਤੀ ਘੱਟ ਗਿਣਤੀਆਂ ਦਲਿਤ ਫਰੰਟ ਦੇ ਸਰਕਲ ਮਹਿਤਾ ਦੇ ਪ੍ਰਧਾਨ ਹਨ ਨੇ ਕਿਹਾ ਕਿ 15 ਜੁਲਾਈ ਨੂੰ ਮਹਿਤਾ ਚੌਕ ਤੋਂ ਇੱਕ ਵੱਡਾ ਜਥਾ ਟਰੇਨ ਰਾਹੀਂ ਨਵੀਂ ਦਿੱਲੀ ਪਹੁੰਚੇਗਾ।ਸੰਗਤਾਂ ਨੂੰ ਹੋਰਨਾਂ ਤੋਂ ਇਲਾਵਾ ਸਿੱਖ ਕਤਲੇਆਮ ਸੋਸਾਇਟੀ ਅੰਮ੍ਰਿਤਸਰ ਦੇ ਪ੍ਰਧਾਨ ਮੋਹਣ ਸਿੰਘ,ਸਕੱਤਰ ਜਸਪਾਲ ਸਿੰਘ,ਫੈਡਰੇਸ਼ਨ ਲੀਡਰ ਜਤਿੰਦਰ ਸਿੰਘ ਲੱਧਾਮੁੰਡਾ,ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਮਜੀਤ ਸਿੰਘ ਤਨੇਲ,ਜਨਰਲ ਸਕੱਤਰ ਗਗਨਦੀਪ ਸਿੰਘ ਰਿਆੜ,ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਕਲ ਮਹਿਤਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਰੰਧਾਵਾ,ਅਮਰਜੀਤ ਸਿੰਘ ,ਪਲਵਿੰਦਰ ਸਿੰਘ ਸੈਕਟਰੀ,ਸਮਸ਼ੇਰ ਸਿੰਘ ਮਿਸਰਪੁਰਾ,ਗੁਰਦੀਪ ਸਿੰਘ ਗੋਲਡੀ ਸੀਨੀਅਰ ਫੈਡਰੇਸ਼ਨ ਨੇਤਾ ਤੋਂ ਇਲਾਵਾ ਕਈ ਹੋਰ ਸਖਸ਼ੀਅਤਾਂ ਵੀ ਹਾਜਰ ਸਨ।
ਸਿੱਖਾਂ ਦੇ ਕਾਤਲਾਂ ਨੂੰ ਵਜ਼ੀਰੀਆਂ ਤੇ ਨਿਰਦੋਸ਼ ਸਿੱਖਾਂ ਨੂੰ ਫਾਂਸੀ ਦੀਆਂ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਨੇ- ਕਰਨੈਲ ਸਿੰਘ ਪੀਰ ਮੁਹੰਮਦ
This entry was posted in ਪੰਜਾਬ.