ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅਤੇ ਅਦਾਕਾਰਾ ਪ੍ਰਿਯੰਕਾ ਚੋਪੜਾ ਹਾਂਗਕਾਂਗ ਵਿਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਚਾਰ ਸਾਲਾਂ ਬਾਅਦ ਇਕ ਵਾਰ ਫਿਰ ਇਕੱਠੇ ਦਿਸੇ।
ਫਿਲਮ ‘ਇਤਰਾਜ਼’ ਅਤੇ ‘ਮੁਝਸੇ ਸ਼ਾਦੀ ਕਰੋਗੇ’ ਜਿਹੀਆਂ ਕਾਮਯਾਬ ਫਿਲਮਾਂ ਵਿਚ ਅਦਾਕਾਰੀ ਕਰਨ ਤੋਂ ਬਾਅਦ ਦੋਵਾਂ ਨੇ ਇਕ ਦੂਜੇ ਦੇ ਨਾਲ ਕੰਮ ਕਰਨਾ ਬੰਦ ਕਰ ਦਿੱਤਾ ਸੀ। ਕ੍ਰਿਸਮਿਸ ਦੇ ਮੌਕੇ ਦੋਵਾਂ ਨੇ ਵੀਰਵਾਰ ਨੂੰ ਹਾਂਗਕਾਂਗ ਕਨਵੈਂਸ਼ਨ ਸੈਂਟਰ ਵਿਚ ਇਕ ਪ੍ਰੋਗਰਾਮ ਵਿਚ ਇਕੱਠਿਆਂ ਪ੍ਰਦਰਸ਼ਨ ਕੀਤਾ। ਪ੍ਰਿਯੰਕਾ ਨੇ ਕਿਹਾ, “ਹਾਂ ਮੈਂ ਅਕਸ਼ੈ ਦੇ ਨਾਲ ਸਟੇਜ ‘ਤੇ ਪ੍ਰੋਗਰਾਮ ਪੇਸ਼ ਕੀਤਾ ਜਿਹੜਾ ਕਾਫ਼ੀ ਰੋਚਕ ਸੀ।”
ਫਿਰ ਦਿਸੇ ਅਕਸ਼ੇ ਪ੍ਰਿੰਯਕਾ ਇਕਠੇ
This entry was posted in ਫ਼ਿਲਮਾਂ.