ਅਮ੍ਰਿਤਸਰ – ਸ੍ਰੋਮਣੀ ਅਕਾਲੀ ਦਲ ਯੂਥ ਵਿਗ ਦੇ ਪ੍ਰਧਾਨ ਸ: ਬਿਕਰਮ ਸਿੰਘ ਮਜੀਠੀਆ ਵਲੋਂ ਪ੍ਰਧਾਨ ਬਣਨ ਦੇ ਬਾਅਦ ਪ੍ਰਮਾਤਮਾ ਦਾ ਓਟ ਆਸਰਾ ਲੈਣ ਦੇ ਲਈ 18 ਜੁਲਾਈ ਨੂੰ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਵਿਖੇ ਨਤਮਸਤਕ ਹੋਣ ਦੇ ਲਈ ਆਪਣੇ ਸਾਥੀਆਂ ਨਾਲ ਆਉਣ ਦੇ ਪ੍ਰੋਗਰਾਮ ਨੂੰ ਯੂਥ ਵਿੰਗ ਵਲੋਂ ਅੰਤਮ ਛੋਹਾਂ ਦੇ ਦਿਤੀਆਂ ਗਈਆਂ ਹਨ। ਸ: ਮਜੀਠੀਆ ਦੀ ਪ੍ਰਧਾਨਗੀ ਤੋ ਬਾਅਦ ਯੂਥ ਵਿੰਗ ਵਿਚ ਪਾਏ ਜਾ ਰਹੇ ਉਤਸ਼ਾਹ ਨੂੰ ਵੇਖਦਿਆਂ ਪ੍ਰੋਗਰਮ ਦੀ ਪੂਰੀ ਰੂਪ ਰੇਖਾ ਉਲੀਕਣੀ ਅਤੇ ਇਸ ਨੂੰ ਅੰਤਿਮ ਛੋਹਾਂ ਦੇਣੀਆਂ ਮੁਸ਼ਕਿਲ ਹੋਰਹੀ ਸੀ। ਦਫਤਰ ਵਿਚ ਪੁਜੀਆਂ ਬੇਨਤੀਆਂ ਅਤੇ 400 ਦੇ ਕਰੀਬ ਵਖ ਵਖ ਥਾਂਵਾਂ ’ਤੇ ਸ: ਮਜੀਠੀਆ ਦਾ ਸਵਾਗਤ ਕਰਨ ਦੇ ਲਈ ਨੌਜਵਾਨਾਂ ਵਲੋਂ ਆਪੋ ਆਪਣੇ ਸਥਾਨਾਂ ਦੀ ਜਾਣਕਾਰੀ ਯੂਥ ਵਿੰਗ ਦੇ ਦਫਤਰ ਭੇਜੇ ਗਏ ਹਨ। ਸ: ਮਜੀਠੀਆ ਦੇ ਪ੍ਰੈਸ ਸੱਕਤਰ ਪ੍ਰੋ: ਸਰਚਾਂਦ ਸਿੰਘ ਨੇ ਇਸ ਆ ਰਹੀ ਮੁਸ਼ਕਲ ਨੂੰ ਮੰਨ ਦਿਆਂ ਕਿਹਾ ਕਿ ਫਿਲਹਾਲ ਅਧਿਕਾਰਤ ਤੌਰ ’ਤੇ 50 ਮੁਖ ਸਥਾਨਾਂ ਦੀ ਪਛਾਣ ਕੀਤੀ ਗਈ ਹੈ ਜਿਥੇ ਵਡੀ ਸੰਖਿਆ ਵਿਚ ਯੂਥ ਵਲੋਂ ਸ: ਮਜੀਠੀਆ ਦਾ ਭਰਵਾਂ ਅਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾਣਾ ਹੈ। ਉਹਨਾਂ ਦਸਿਆ ਕਿ ਚੰਡੀਗੜ੍ਹ ਉਹ ਸਵੇਰੇ ਪਹੁ ਫੁਟਦਿਆਂ ਹੀ ਨਿਮਰਤਾ ਸਹਿਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਤਮਸਤਕ ਹੋਣ ਦੇ ਲਈ ਚਲ ਪੈਣਗੇ। ਜਿਸ ਦੌਰਾਨ ਖਰੜ ਸਵੇਰ 7:15 ਵਜੇ,ਮੁਰਿੰਡਾ 7:35 ਵਜੇ,ਖੁਮਾਣੋ 8: 00 ਵਜੇ,ਸਮਰਾਲਾ 8: 15 ਵਜੇ,ਨੀਲੋਂ 8:30 ਵਜੇ,ਕੋਹਾੜਾ 8:45 ਵਜੇ,ਲੁਧਿਆਣਾ 9:00 ਵਜੇ,ਫਿਲੌਰ 10 :30 ਵਜੇ,ਗੁਰਾਇਆ 10 :45 ਵਜੇ,ਫਗਵਾੜਾ 11 :15 ਵਜੇ,ਰਾਮਾ ਮੰਡੀ 11: 45 ਵਜੇ,ਜ¦ਧਰ 12 :00 ਵਜੇ,ਕਰਤਾਰ ਪੁਰ 1:00 ਵਜੇ,ਸੁਭਾਨਪੁਰ 1:15 ਵਜੇ,ਢਿਲਵਾਂ 1:30 ਵਜੇ,ਬਿਆਸ 2 :00 ਵਜੇ,ਰਈਆ 2:30 ਵਜੇ,ਜੰਡਿਆਲਾ 2: 45 ਵਜੇ,ਅਮ੍ਰਿਤਸਰ ਬਾਈਪਾਸ ਗੇਟ 3: 00 ਵਜੇ,ਸ੍ਰੀ ਦਰਬਾਰ ਸਾਹਿਬ 4 :00 ਵਜੇ ਪਹੁੰਚਣਗੇ। ਇਸ ਉਪਰੰਤ ਸ: ਮਜੀਠੀਆ ਆਪਣੇ ਨੌਜਵਾਨ ਸਾਥੀਆਂ ਨਾਲ ਸ਼ਹੀਦਾਂ ਦੀ ਧਰਤੀ ਦੀ ਮਿੱਟੀ ਨੂੰ ਆਪਣੇ ਮਥੇ ਨਾਲ ਨਾਕੇ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਸੰਕਲਪ ਲੈਣ ਤੋਂ ਇਲਾਵਾ ਸ੍ਰੀ ਦੁਰਗਿਆਣਾ ਮੰਦਰ ਅਤੇ ਰਾਮ ਤੀਰਥ ਵੀ ਜਾਣਗੇ। ਯੂਥ ਵਿੰਗ ਇਹ ਮੰਨ ਦੀ ਹੈ ਕਿ ਉਪਰੋਕਤ ਪ੍ਰੋਗਰਾਮ ਨੌਜਵਾਨਾਂ ਵਿਚ ਆਧੁਨਿਕ ਅਤੇ ਪ੍ਰੰਪਰਾ ਦਾ ਸੁਮੇਲ ਹੋਣ ਤੋਂ ਬਾਅਦ ਨੌਜਵਾਨਾਂ ਵਿਚ ਇਕ ਆਪਣੀ ਤਰਾਂ ਦੀ ਸਿਆਸੀ ਸੂਝ ਬੂਝ ਪੈਦਾ ਹੋਵੇਗੀ ਜੋ ਪੰਜਾਬ ਦੇ ਇਤਿਹਾਸ ਵਿਚ ਇਕ ਅਹਿਮ ਮੀਲ ਪਥਰ ਸਾਬਿਤ ਹੋਵੇਗੀ ਅਤੇ ਇਸ ਗਲ ਦੀ ਨੌਜਵਾਨ ਨੀਹ ਰਖਦੇਣਗੇ ਕਿ ਅਗਲੀ ਸਰਕਾਰ ਵੀ ਅਕਾਲੀ’ਭਾਜਪਾ ਗਠਜੋੜ ਦੀ ਹੋਵੇਗੀ ਅਤੇ ਵਿਰੋਧੀ ਸਿਰਫ ਸੁਪਨੇ ਲੈਦੇ ਰਹਿ ਜਾਣ ਗੇ। ਪ੍ਰੋ: ਸਰਚਾਂਦ ਸਿੰਘ ਨੇ ਦਸਿਆ ਕਿ ਪੰਜਾਬ ਦੇ ਮੁਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਤੇ ਉਪ ਮੁਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਬੜੀ ਦੂਰ ਅੰਦੇਸ਼ੀ ਦੇ ਨਾਲ ਬਿਕਰਮ ਸਿੰਘ ਮਜੀਠੀਆ ਦੀ ਨਿਯੁਕਤੀ ਕਰਕੇ ਨੌਜਵਾਨਾਂ ਦੇ ਦਿਲ ਦੀ ਗਲ ਬੁਝੀ ਹੈ ਜਿਸ ਦੇ ਨਤੀਜੇ ਇਨੇ ਕੁ ਸਾਰਥਿਕ ਸਾਬਿਤ ਹੋਣ ਗੇ ਕਿ ਨੌਜਵਾਨਾਂ ਦੇ ਮਨਾਂ ਵਿਚ ਇਕ ਆਪਣੀ ਵਖਰੀ ਛਾਪ ਛਡ ਚੁਕੇ ਸ: ਮਜੀਠੀਆ ਦੇ ਨਾਲ ਹਵਾ ਬਣ ਕੇ ਤੁਰ ਪੈਣਗੇ
ਅਗਲੀ ਸਰਕਾਰ ਅਕਾਲੀ ਭਾਜਪਾ ਦੀ ਮੁੜ ਦੁਹਰਾਉਣ ’ਚ ਅਹਿਮ ਰੋਲ ਅਦਾ ਕਰੇਗਾ ਯੂਥ ਵਿੰਗ
This entry was posted in ਪੰਜਾਬ.