ਬੋਹੜ ਦਾ ਰੁੱਖ ਬਹੁਤੀ ਹੀ ਲੰਮੀ ਉਮਰ ਭੋਗਣ ਵਾਲਾ ਸਦਾ ਬਹਾਰਾ ਰੁੱਖ ਹੈ ,ਜੋ ਅਪਣੀ ,ਗਾੜ੍ਹੀ ਛਾਂ ਕਾਰਣ ਲਗ ਪਗ ਸਾਰੇ ਭਾਰਤ ਵਿਚ ਜਾਣਿਆ ਜਾਂਦਾ ਹੈ ,ਬੋਹੜ ,ਬੋੜ੍ਹ ,ਬਰਗਟ ,ਬੜ ,ਬੜੂ ਬੋਹੜ ਦੇ ਵੱਖ 2 ਇਲਾਕਿਆਂ ਵਿਚ ਬੋਹੜ ਦੇ ਲਏ ਜਾਣ ਵਾਲੇ ਨਾਂ ਹਨ , ਬੋੜ੍ਹ ਦੇ ਮਾਦਾ ਰੁਖ ਨੂੰ ਜੋ ਆਕਾਰ ਵਿਚ ਬੋੜ੍ਹ ਤੋਂ ਛੋਟਾ ਪਰ ਛਤਰੀ ਦਾਰ ਛਾਂ ਵਾਲਾ ਹੁੰਦਾ ਹੈ ।ਬੋੜ੍ਹ ਦਾ ਬੂਟਾ ਜਿਨਾ ਵੱਡੇ ਆਕਾਰ ਦਾ ਹੁੰਦਾ ਹੈ ਇਸ ਦਾ ਫਲ ਜਿਸ ਨੂੰ ਗੋਲ੍ਹ , ਗੁਲ੍ਹੱ ਕਹਿੰਦੇ ਹਨ ਓਨਾ ਹੀ ਆਕਾਰ ਵਿਚ ਛੋਟਾ ਹੁੰਦਾ ਹੈ ,ਜੋ ਪੱਕ ਜਾਣ ਤੇ ਸ਼ੰਧੂਰੀ ਜੇਹੇ ਰੰਗ ਦਾ ਹੋ ਜਾਂਦਾ ਹੈ ,ਪੰਛੀ ਇਸ ਫਲਾਂ ਨੂੰ ਬੜੇ ਮਜ਼ੇ ਨਾਲ ਖਾਦੇ , ਇਸ ਦਰਖਤ ਦੀ ਛਾਂ ਵਿਚ ਕਲੋਲਾਂ ਕਰਦੇ ਇਸ ਦੀ ਠੰਢੀ ਛਾਂ ਮਾਣਦੇ ਹਨ । ਇਸ ਦੇ ਫਲ ਵਿਚ ਨਿੱਕੇ 2 ਸਰ੍ਹੋਂ ਦਾਣਿਆ ਤੋਂ ਵੀ ਨਿੱਕੇ 2 ਦਾਣਿਆਂ ਵਰਗੇ ਬੀਜ ਹੁੰਦੇ ਹਨ ,ਜੋ ਬੜੇ ਸਖਤ ਹੁੰਦੇ ਹਨ ਜੋ ਪੰਛੀਆਂ ਦੇ ਦੇ ਖਾਣ ਤੋਂ ਪਿਛੋਂ ਵੀ ਗਲਦੇ ਨਹੀਂ ਜੋ ਪੰਛੀਆਂ ਦੀਆਂ ਬਿੱਠਾਂ ਰਾਹੀਂ ਜਿਥੇ ਇਹ ਪੰਛੀ ਬੈਠਦੇ ਹਨ ,ਕਈ ਵਾਰ ਖਜੂਰ ,ਅੰਬ , ਪਿਪਲਾਂ,ਦੀਆਂ ਦੁਸਾਂਘੜਾਂ ਅਤੇ ਪੁਰਾਣੇ ਖੰਡਰਾਂ ਅਤੇ ਕੰਧਾਂ ਦੀਆਂ ਦਰਜ਼ਾਂ ਵਿਚ ਉੱਗੇ ਬੜੇ ਅਜੀਬ ਜੇਹੇ ਲੱਗਦੇ ਹਨ ।ਅੱਜ ਤੋਂ ਢੇਰ ਮੁਦਤਾਂ ਸਮਾਂ ਪਹਿਲਾਂ ਕੋਸੀ ਦੇ ਅਸਥਾਨ ਤੇ ਇਕ ਬੋੜ੍ਹ ਦੇ ਰੁੱਖ ਹੇਠ ਹੀ ਮਹਾਤਮਾ ਬੁੱਧ ਨੂੰ ਗਿਆਨ ਦੀ ਰੌਸ਼ਣੀ ਮਿਲੀ ਸੀ ।ਏਨਾ ਹੀ ਨਹੀਂ ਇਸ ਰੁੱਖ ਦੀਆਂ ਜੜ੍ਹਾਂ ਤੋਂ ਲੈ ਕੇ ਕਰੂੰਬਲਾਂ ਤੱਕ ਸੱਭ ਕੁਝ ਅਨੇਕਾਂ ਔਸ਼ਧੀਆਂ ਦੇ ਰੂਪ ਵਿਚ ਅਨੇਕਾਂ ਰੋਗ ਨਿਵਰਣ ਵਾਲੀਆਂਦੁਵਾਂਵਾਂ ਵਿਚ ਕੰਮ ਆਉਂਦਾ ਹੈ ,ਇਸ ਵਾਂਗ ਲੰਮੀ ਉਮਰ ਭੋਗਣ ਵਾਲੇ ਵਿਦਵਾਨ ਲੇਖਕ ਬੁੱਧੀ ਜੀਵੀਆਂ ਨੂੰ ਵੀ ਬਾਬਾ ਬ੍ਹੋੜ ਕਹਿਕੇ ਸਤਿਕਾਰਿਆ ਜਾਂਦਾ ਹੈ । ਇਸੇ ਤਰ੍ਹਾਂ ਹੀ ਪਿੱਪਲ ਦੇ ਰੁਖ ਨੂੰ ਹਿੰਦੂ ਧਰਮ ਦੇ ਲੋਕ ਉਸ ਦੇ ਅਨੇਕਾਂ ਗੁਣਾਂ ਕਰਕੇ ਅਪਣੇ ਧਰਮ ਅਸਥਾਨਾਂ ਤੇ ਉਗਾਉਂਦੇ ਹਨ ਅਤੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਣਾ ਕਰਦੇ ਉਸ ਨੂੰ ਰੋਜ਼ਾਨਾ ਪਾਣੀ ਪਾਉਣਾ ਪੁੰਨ ਅਤੇ ਨੇਕੀ ਦਾ ਕੰਮ ਸਮਝਦੇ ਹਨ , ਪਰ ਮੈਂ ਆਪਣੇ ਇਸ ਹੱਥਲੇ ਲੇਖ ਵਿਚ ਸਿਰਫ ਬੋੜ੍ਹ ਦੀ ਹੀ ਗੱਲ ਕਰਨੀ ਚਾਹਾਂਗਾ ।
ਅੱਜ ਤੋਂ ਕੁਝ ਸਮਾਂ ਪਹਿਲਾਂ ਪੁੰਜਾਬ ਦੇ ਲੱਗ ਪਗ ਹਰ ਪਿੰਡ ਵਿਚ ਧਾਰਮਿਕ ਅਸਥਾਨਾਂ ਜਾਂ ਪਿੰਡਾਂ ਦੇ ਖੁਲ੍ਹੇ ਚੁਗਾਨਾਂ ਵਿਚ ਕੋਈ ਨਾ ਕੋਈ ਕੋਈ ਰੁਖ ਬੋੜ੍ਹ ਦਾ ਜ਼ਰੂਰ ਹੁੰਦਾ ਜਿੱਥੇ ਗਰਮੀਆਂ ਦੀ ਰੁੱਤੇ ਅਪਣੇ ਕੰਮ ਧੰਦੇ ਮੁਕਾ ਕੇ ਵੇਹਲੇ ਵੇਲੇ ਗਰਮੀਆਂ ਦੀ ਰੁੱਤੇ , ਲੋਕ ਤਾਸ਼ ਖੇਡ ਕੇ ਜਾਂ ਹੋਰ ਗੱਪ ਸ਼ਪ ਮਾਰ ਕੇ ਮਨ ਪਰਚਾਉਂਦੇ ਸਨ ਪਰ ਹੁਣ ਇਸ ਵਿਗਆਨ ਦੇ ਯੁਗ ਵਿਚ ਪਿੰਡਾਂ ਵਿਚ ਬਿਜਲੀ ਆ ਜਾਣ ਕਾਰਣ ਘਰਾਂ ਵਿਚ ਬਿਜਲੀ ਦੇ ਪੱਖੇ ਤੇ ਟੈਲੀਵੀਜ਼ਨ ਆ ਜਾਣ ਕਰਕੇ ਬੋਹੜ ਦੇ ਬੜੇ ਪੁਰਾਣੇ ਕੀਮਤੀ ਅਤੇ ਗੁਣਕਾਰੀ ਰੁਖ,ਜਿਨ੍ਹਾਂ ਦੀਆਂ ਅਨੇਕਾਂ ਪੁਰਾਣੀਆਂ ਯਾਦਾਂ ਇਨ੍ਹ੍ਹਾਂ ਨਾਲ ਜੁੜੀਆਂ ਹੋਈਆਂ ਹਨ ਕੱਟ ਕੇ ਇਨ੍ਹ੍ਹਾਂ ਦੀ ਥਾਂ ਆਬਾਦੀ ਲਈ ਘਰ ਆਦਿ ਬਣਦੇ ਜਾ ਰਹੇ ਹਨ , ਪਰ ਬੋਹੜ ਦੇ ਰੁੱਖ ਅਜੇ ਵੀ ਅਨੇਕ ਥਾਵਾਂ ਤੇ ਵੇਖਣ ਵਿਚ ਆਉਂਦੇ ਹਨ ,ਮੈਨੂੰ ਇਹ ਲੇਖ ਲਿਖਦਿਆਂ ਕਿਸੇ ਧਾਰਮਿਕ ਥਾਂ ਤੇ ਇਕ ਅਜੀਬ ਕਿਸਮ ਦੇ ਪੁਰਾਤਨ ਬੋਹੜ ਦੇ ਰੁੱਖ ਦੀ ਯਾਦ ਤਾਜ਼ਾ ਹੋ ਗਈ ਜਿਸ ਬਾਰੇ ਮੈ ਇਹ ਗੱਲ ਪਾਠਕਾਂ ਨਾਲ ਸਾਂਝੀ ਕਰਨੀ ਜ਼ਰੂਰੀ ਸਮਝਦਾ ਹਾਂ ,ਇਹ ਪੁਰਾਤਨ ਬੋਹੜ ਦਾ ਰੁਖ ਮੈ ਤਹਿਸੀਲ ਬਟਾਲਾ ਦੇ ਪਿੰਡ ਨਾਨਕ ਚੱਕ ਵਿਚ ਵੇਖਿਆ ਜੋ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬ ਜ਼ਾਦੇ ਬਾਬਾ ਸ੍ਰੀ ਚੰਦ ਦੇ ਜੀਵਣ ਇਤਹਾਸ ਨਾਲ ਸੰਬਧਿਤ ਹੈ , ਇਸ ਬੋੜ੍ਹ ਦੈ ਦਰਖਤ ਦੀ ਸ਼ਕਲ ਵੀ ਅਜੀਬ ਹੀ ਤਰ੍ਹਾਂ ਦੀ ਹੈ ,ਆਮ ਪਾਠਕਾ ਨੂੰ ਇਹ ਪਤਾੰ ਹੋਵੇਗਾ ਕਿ ਬੋਹੜ ਦੇ ਰੁੱਖ ਦੇ ਵੱਡੇ ਟਹਿਣਿਆਂ ੳਤੋਂ ਜ਼ਮੀਨ ਵੱਲ ਨੂੰ ਜੜਾਂ ਜੇਹੀਆਂ ਲਮਕੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਬੋੜ੍ਹ ਦੀ ਦਾੜ੍ਹੀ ਕਹਿੰਦੇ ਹਨ ,ਜੋ ਕਈ ਦਵਾਈਆਂ ਦੇ ਕੰਮ ਵੀ ਆਉਂਦੀ ਹੈ , ਪਰ ਇਸ ਅਣੋਖੇ ਰੁਖ ਦੀਆਂ ਮੋਟੇ ਡਾਹਲਿਆਂ ਵਿਚੁਂ ਵਿਚੋਂ ਨਿਕਲੀਆਂ ਜੜ੍ਹਾਂ ਵੱਡੀ ਗਿਣਤੀ ਵਿਚ ਜ਼ਮੀਨ ਵਿਚ ਧੱਸ ਕੇ ਤਣੇ ਹੀ ਬਣ ਚੁਕੀਆਂ ਹਨ ਜਿਸ ਕਾਰਣ ਇਸ ਰੁਖ ਦਾ ਆਕਾਰ ਬਹੁਤ ਹੀ ਵੱਡਾ ਹੋ ਚੁਕਾ ਹੈ ਜਿਸ ਦੇ ਨਾਲ ਹੀ ਮੰਦਰ ਬਾਬਾ ਸ੍ਰੀ ਚੰਦ ਜੀ ਦਾ ਵੀ ਹੈ ।
ਇਸ ਦਰਖਤ ਬਾਰੇ ਵੀ ਮੈਂ ਓਥੋਂ ਦੇ ਇਕ ਆਦਮੀ ਤੋਂ ਜੋ ਸੁਣਿਆ ਜੋ ਇਸ ਤਰ੍ਹਾਂ ਹੈ ਕਿ ਇਥੇ ਬਹੁਤ ਸਮਾ ਪਹਿਲਾਂ ਜਦ ਬਾਬਾ ਸ੍ਰੀ ਚੰਦ ਜੀ ਇਸ ਅਸਥਾਨ ਤੇ ਆ ਕੇ ਠਹਿਰੇ ਤਾਂ ਇਥੋ ਇਕ ਬਿਰਧ ਮਾਈ ਨੇ ਜਿਸ ਦੀ ਕੋਈ ਔਲਾਦ ਨਹੀਂ ਸੀ ਬਾਬਾ ਜੀ ਨੂੰ ਇਹ ਥਾਂ ਭਜਨ ਬੰਦਗੀ ਲਈ ਦਾਨ ਕਰ ਦਿੱਤੀ ,ਬਾਬਾ ਜੀ ਇਸ ਥਾਂ ਤੇ ਕਾਫੀ ਸਮਾਂ ਠਹਿਰੇ ,ਮਾਈ ਬੜੀ ਸ਼ਰਧਾ ਵਾਨ ਸੀ ,ਇੱਕ ਦਿਨ ਅਪਣੀ ਮੌਜ ਵਿਚ ਆਕੇ ਮਾਈ ਦੀ ਸੇਵਾ ਤੇ ਖੁਸ਼ ਹੋ ਕੇ ਮਾਈ ਨੂੰ ਪੁੱਛਣ ਲ਼ਗੇ ਕਿ ਮਾਤਾ ਤੇਰੇ ਸੇਵਾ ਭਾਵ ਨੇ ਸਾਨੂੰ ਬੜਾ ਪ੍ਰਭਾਵਿਤ ਕੀਤਾ ਹੈ ,ਸਾਨੂੰ ਕੋਈ ਸੇਵਾ ਦੱਸ ,ਤਾਂ ਬਿਰਧ ਮਾਈ ਹੱਥ ਜੋੜ ਕੇ ਬੜੇ ਨਿਮਰ ਭਾਵ ਨਾਲ ਬੋਲੀ ,ਕਿ ਬਾਬਾ ਜੀ ਸੱਭ ਕੁੱਝ ਹੈ ਪਰ ਮੇਰੀ ਕੋਈ ਔਲਾਦ ਨਾ ਹੋਣ ਕਾਰਣ ਜੱਗ ਤੇ ਕੋਈ ਨਿਸ਼ਾਨੀ ਨਹੀਂ ,ਉਸ ਆਦਮੀ ਨੇ ਦਸਿਆ ਕਿ ਬਾਬਾ ਸ੍ਰੀ ਚੰਦ ਨੇ ਅਪਨੇ ਸਾਮ੍ਹਣੇ ਬਣਾਏ ਹੋਏ ਧੁਣੇ ਵਿਚੌਂ ਬੋੜ੍ਹ ਦਾ ਇਕ ਧੁਖਦਾ ਚੋ ਕੱਢ ਕੇ ਉਸ ਨੂੰ ਪਾਣੀ ਨਾਲ ਧੋ ਕੇ ਠੰਡਾ ਕਰਕੇ ਅਪਣੇ ਹੱਥੀ ਚਿਮਟੇ ਨਾਲ ਡੂੰਘਾ ਟੋਆ ਪੁੱਟ ਕੇ ਉਸ ਵਿਚ ਗੱਡ ਦਿਤਾ ਜੋ ਕੁਝ ਦਿਨਾਂ ਹੀ ਪੁੰਗਰ ਕੇ ਹਰਿਆ ਹੇ ਕੇ ਬੋੜ੍ਹ ਦੇ ਰੁਖ ਵਿਚ ਉਸ ਮਾਈ ਦੀ ਨਿਸ਼ਾਨੀ ਵਜੋਂ ਅੱਜ ਤੱਕ ਇਸ ਅਣੋਖੀ ਕਿਸਮ ਦੇ ਬੋੜ੍ਹ ਦੇ ਰੁੱਖ ਦੀ ਸ਼ਕਲ ਵਿਚ ਖੜ੍ਹਾ ਹੈ,ਉਸ ਨੇ ਇਹ ਵੀ ਦੱਸਿਆ ਕਿ ਅਪਣੀ ਲੰਮੀ ਦਾੜ੍ਹੀ ਵਰਗੇ ਤਣੇ ਜ਼ਮੀਨ ਵਿਚ ਗੱਡੇ ਜਾਣ ਕਾਰਣ ਅਪਣੀ ਥਾਂ ਵੀ ਬਦਲ ਚੁਕਾ ਹੈ ।
ਪਤਾ ਨਹੀਂ ਇਸ ਕਹਾਣੀ ਵਿਚ ਕਿੰਨੀ ਕੁ ਸਚਾਈ ਹੈ ਪਰ ਇਹ ਗੱਲ ਵੀ ਮੰਨਣ ਯੋਗ ਹੈ ਕਿ ਬਰਸਾਤ ਦੇ ਜਾਂ ਢੁਕਵੇਂ ਮੌਸਮ ਵਿਚ ਜੇ ਬੋਹੜ ਦੀ ਟਾਹਣੀ ਕੱਟ ਕੇ ਜ਼ਮੀਨ ਵਿਚ ਗੱਡ ਦਿਤੀ ਜਾਵੇ ਪੁੰਗਰ ਕੇ ਦਰਖਤ ਬਣ ਜਾਂਦੀ ਹੈ ,ਇਸੇ ਤ੍ਰਰ੍ਹਾਂ ਦੇ ਹੋਰ ਕਈ ਦਰਖਤਾਂ ਜੜੀਆਂ .ਬੂਟੀਆਂ ਦੀਆਂ ਅਨੇਕਾਂ ਕਿਸਮਾਂ ਵਣਸਪਤਿ ਜਗਤ ਵਿਚ ਹਨ ,
ਇਸ ਲਈ ਇਸ ਵਿਚ ਕੋਈ ਕਰਾਮਾਤ ਵਾਲੀ ਗੱਲ ਨਹੀਂ ਐਵੇਂ ਮਿਥਿਹਾਸ ਜੇਹਾ ਹੀ ਜਾਪਦਾ ਹੈ । ਪਰ ਮੇਰਾ ਇਸ ਲੇਖ ਰਾਂਹੀਂ ਇਹ ਸੰਦੇਸ਼ ਦੇਣ ਦਾ ਮੰਤਵ ਜ਼ਰੂਰ ਹੈ ਕਿ ਵਿਗਆਨ ਅਤੇ ਪ੍ਰਗਤੀ ਦੀ ਅੰਨ੍ਹੀ ਦੌੜ ਵਿਚ ਅਸੀਂ ਅਪਣੇ ਸੁਆਰਥ ਕਰਕੇ ਇਹੋ ਜੇਹੇ ਗੁਣਕਾਰੀ ਅਤੇ ਪ੍ਰਦੂਸ਼ਣ ਰੋਕਣ ਅਤੇ ਵਰਖਾ ਨੂੰ ਲਿਆਉਣ ਵਿਚ ਮਦਦ ਕਰਨ ਵਾਲੇ ਰੁਖਾਂ ਨੂੰ ਕੱਟ ਕੇ ਮਨੁਖਤਾ ਦਾ ਘਾਣ ਕਰਨ ਵਿਚ ਭਾਗੀ ਨਾ ਬਣੀਏ ।
bahut hi accha article hai. thank you.