ਨਵੀਂ ਦਿੱਲੀ- ਮੋਬਾਇਲ ਦੀ ਪਰੀਪੇਡ ਸਰਵਿਸ ਦਾ ਉਪਯੋਗ ਕਰਨ ਵਾਲੇ ਗਾਹਕਾਂ ਨੂੰ ਹੁਣ ਕਾਲ ਲਈ ਜਿਆਦਾ ਟੇਰਿਫ਼ ਦੇਣਾ ਪਵੇਗਾ। ਸੱਭ ਤੋਂ ਵੱਡੀ ਕੰਪਨੀ ਏਅਰਟੈਲ ਨੇ ਆਪਣੇ 6 ਸਰਕਲਾਂ ਵਿੱਚ ਕਾਲ ਰੇਟ 20 ਫੀਸਦੀ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ।ਇਨ੍ਹਾਂ 6 ਸਰਕਲਾਂ ਵਿੱਚ ਦਿੱਲੀ,ਯੂਪੀ ਅਤੇ ਆਂਧਰਾ ਪ੍ਰਦੇਸ਼ ਨੂੰ ਸਾਮਿਲ ਕੀਤਾ ਗਿਆ ਹੈ। ਇਹ ਵਾਧਾ ਸਿਰਫ਼ ਪਰੀਪੇਡ ਸਰਵਿਸ ਵਰਤਣ ਵਾਲਿਆਂ ਲਈ ਹੋਵੇਗਾ।
ਫ਼ੋਨ ਦਰਾਂ ਦੇ ਵਧਣ ਨਾਲ ਪ੍ਰਤੀ ਸਕਿੰਟ ਚਲਣ ਵਾਲਾ ਟੈਰਿਫ਼ ਹੁਣ 1.20 ਪੈਸੇ ਪ੍ਰਤੀ ਸਕਿੰਟ ਦੇ ਹਿਸਾਬ ਨਾਲ ਕੰਮ ਕਰੇਗਾ। ਭਾਰਤੀ ਏਅਰਟੈਲ ਨੇ ਅਜੇ ਪਿੱਛਲੇ ਮਹੀਨੇ ਹੀ 2.12 ਮਿਲੀਅਨ ਉਪਭੋਗਤਾਵਾਂ ਨੂੰ ਆਪਣੇ ਨਾਲ ਜੋੜਿਆ ਹੈ। ਦੇਸ਼ਭਰ ਵਿੱਚ ਇਹ ਸੰਕਿਆ 169.2 ਮਿਲੀਅਨ ਤੱਕ ਪਹੁੰਚ ਗਈ ਹੈ। ਮੋਬਾਈਲ ਉਭੋਗਤਾਵਾਂ ਦੇ ਮਾਮਲੇ ਵਿੱਚ ਚੀਨ ਤੋਂ ਬਾਅਦ ਭਾਰਤ ਦੂਸਰਾ ਸੱਭ ਤੋਂ ਵੱਡਾ ਦੇਸ਼ ਹੈ। ਭਾਰਤੀ ਏਅਰਟੇਲ ਦੁਨੀਆ ਵਿੱਚ ਪੰਜਵੇਂ ਨੰਬਰ ਤੇ ਹੈ। ਇਹ ਸਾਊਥ ਏਸ਼ੀਆ ਅਤੇ ਅਫ਼ਰੀਕਾ ਦੇ 19 ਦੇਸ਼ਾਂ ਵਿੱਚ ਵੀ ਆਪਣੀਆਂ ਸੇਵਾਵਾਂ ਦੇ ਰਹੀ ਹੈ।