ਨਵੀ ਦਿਲੀ- ਦੇਸ਼ ਦੀ ਸਰਵਉਚ ਅਦਾਲਤ ਸੁਪਰੀਮ ਕੋਰਟ ਨੇ ਇਕ ਮਹਤਵਪੂਰਣ ਫੈਸਲਾ ਦਿੰਦੇ ਹੋਏ ਕਿਹਾ ਹੈ ਕਿ ਨੌਜਵਾਨ ਵਰਗ ਵਲੋਂ ਘਰੋਂ ਭੱਜ ਕੇ ਵਿਆਹ ਕਰਵਾਉਣਾ ਹੁਣ ਕੋਈ ਜੁਰਮ ਨਹੀ ਹੈ। ਅਦਾਲਤ ਨੇ ਕਿਹਾ ਹੈ ਕਿ ਜੇ ਬਾਲਗ ਲੜਕਾ ਅਤੇ ਲੜਕੀ ਘਰ ਵਾਲਿਆਂ ਦੇ ਵਿਰੋਧ ਕਰਕੇ ਵਿਆਹ ਕਰਵਾਉਣ ਲਈ ਭਜਦੇ ਹਨ ਤਾਂ ਇਹ ਅਪਰਾਧ ਦੀ ਸ਼ਰੇਣੀ ਵਿਚ ਨਹੀ ਆਵੇਗਾ। ਮਤਲਬ ਹੁਣ ਭਜ ਕੇ ਵਿਆਹ ਕਰਨਾ ਅਪਰਾਧ ਨਹੀ ਹੈ। ਪੁਲਿਸ ਨੂੰ ਵੀ ਇਹ ਹਦਾਇਤ ਕੀਤੀ ਗਈ ਹੈ ਕਿ ਉਹ ਅਜਿਹੇ ਪ੍ਰੇਮੀ ਜੋੜੇ ਨੂੰ ਸੁਰੱਖਿਆ ਦੇਵੇਗੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਤਕ ਪਹੁੰਚਾਣ ਵਿਚ ਮਦਦ ਕਰੇਗੀ, ਨਾਲ ਹੀ ਉਨ੍ਹਾਂ ਦੇ ਘਰ ਵਾਲਿਆਂ ਨੂੰ ਮਨਾਉਣ ਵਿਚ ਸਹਿਯੋਗ ਦੇਵੇਗੀ। ਨੌਜਵਾਨ ਵਰਗ ਨੂੰ ਸੁਪਰੀਮ ਕੋਰਟ ਦਾ ਇਹ ਫੈਸਲਾ ਕਾਫੀ ਰਾਹਤ ਦੇ ਸਕਦਾ ਹੈ। ਕਈ ਜੋੜੇ ਘਰੋਂ ਭਜਣ ਦੇ ਬਾਅਦ ਪੁਲਿਸ ਹਿਰਾਸਤ ਵਿਚ ਆਉਣ ਅਤੇ ਘਰ ਵਾਲਿਆਂ ਦੇ ਦਬਾਅ ਕਰਕੇ ਆਪਣਾ ਫੈਸਲਾ ਬਦਲ ਲੈਂਦੇ ਸਨ।