ਰਬਾਤ-ਮੋਰਾਕੋ ਦੇ ਇੱਕ ਆਰਮੀ ਜਹਾਜ਼ ਦੇ ਪਹਾੜੀ ਨਾਲ ਟਕਰਾਉਣ ਨਾਲ ਉਸ ਵਿੱਚ ਸਵਾਰ ਸਾਰ 80 ਯਾਤਰੀ ਮਾਰੇ ਗਏ। ਇਸ ਵਿੱਚ ਜਿਆਦਾਤਰ ਸੈਨਾ ਦੇ ਜਵਾਨ ਸਨ।
ਮੋਰਾਕੋ ਸੈਨਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰਕਿਊਲਜ਼ ਸੀ-130 ਜਹਾਜ਼ ਗੂਏਲਮਿਮ ਦੇ 10 ਕਿਲੋਮੀਟਰ ਉਤਰ ਪੂਰਬ ਵਿੱਚ ਇੱਕ ਪਹਾੜੀ ਨਾਲ ਟਕਰਾ ਗਿਆ। ਸੈਨਾ ਦੇ ਬਿਆਨ ਅਨੁਸਾਰ 78 ਲੋਕ ਮੌਕੇ ਤੇ ਹੀ ਮਾਰੇ ਗਏ ਅਤੇ ਦੋ ਦੀ ਹਸਪਤਾਲ ਪਹੁੰਚ ਕੇ ਮੌਤ ਹੋ ਗਈ। ਇਹ ਜਹਾਜ਼ ਪੱਛਮੀ ਅਗਾਦੀਰ ਤੋਂ ਸਹਾਰਾ ਦੇ ਲਾਇਊਨ ਜਾ ਰਿਹਾ ਸੀ। ਇਹ ਹਾਦਸਾ ਮੌਸਮ ਦੀ ਖਰਾਬੀ ਕਰਕੇ ਹੋਇਆ। ਉਸ ਸਮੇਂ ਬਹੁਤ ਧੁੰਦ ਛਾਈ ਹੋਈ ਸੀ। ਮੋਰਾਕੋ ਦੇ ਪਿੱਛਲੇ ਕੁਝ ਸਾਲਾਂ ਦੀਆਂ ਹੋਈਆਂ ਦੁਰਘਟਨਾਵਾਂ ਵਿਚੋਂ ਇਹ ਸੱਭ ਤੋਂ ਵੱਡੀ ਦੁਰਘਟਨਾ ਸੀ।