ਮੁੰਬਈ- ਮਾਲੇਗਾਂਵ ਵਿਚ ਹੋਏ ਬੰਬ ਬਲਾਸਟ ਦੇ ਸਬੰਧ ਵਿਚ ਸਪੈਸ਼ਲ ਅਦਾਲਤ ਨੇ ਪੁਰੋਹਿਤ, ਸਾਧਣੀ ਪ੍ਰਗਿਆ ਸਮੇਤ 11 ਅਰੋਪੀਆਂ ਤੇ ਮਹਾਂਰਾਸ਼ਟਰ ਸੰਗਠਿਤ ਅਪਰਾਧ ਕਨੂੰਨ ਨਿਯੰਤਰਣ (ਮਕੋਕਾ) ਲਗਾ ਦਿਤਾ ਗਿਆ ਹੈ। ਮਕੋਕਾ ਦੇ ਜੱਜ ਵਾਈ ਡੀ ਸਿ਼ੰਦੇ ਨੇ ਦੋਵਾਂ ਧਿਰਾਂ ਦੇ ਵਿਚਾਰ ਸੁਣਨ ਤੋਂ ਬਾਅਦ ਅਰੋਪੀਆਂ ਤੇ ਮਕੋਕਾ ਕਨੂੰਨ ਦੇ ਤਹਿਤ ਕਾਰਵਾਈ ਕਰਨ ਸਬੰਧੀ ਅਦੇਸ਼ ਨੂੰ ਸੁਰਖਿਅਤ ਰੱਖਿਆ ਸੀ।
ਸਰਕਾਰੀ ਵਕੀਲ ਵਲੋਂ ਪੇਸ਼ ਕੀਤੇ ਗਏ ਦਸਤਾਂਵੇਜਾਂ ਦੇ ਅਧਾਰ ਤੇ ਕਿਹਾ ਕਿ ਅਰੋਪੀਆਂ ਤੇ ਮਾਮਲਾ ਬਣਦਾ ਹੈ। ਅਦਾਲਤ ਨੇ ਮਕੋਕਾ ਦੇ ਤਹਿਤ ਕਾਰਵਾਈ ਕਰਨ ਦਾ ਅਦੇਸ਼ ਦਿਤਾ।ਖਾਸ ਸਰਕਾਰੀ ਵਕੀਲ ਨੇ ਦਸਿਆ ਕਿ ਬਿਆਨ ਐਫ ਆਈ ਆਰ ਅਤੇ ਲਗਾਈ ਗਈ ਧਰਾਵਾਂ ਦੇ ਅਧਾਰ ਤੇ ਜਾਣਕਾਰੀ ਲਈ ਜਾ ਸਕਦੀ ਹੈ। ਦਸਤਾਵੇਜਾਂ ਦੇ ਅਧਾਰ ਤੇ ਅਦਾਲਤ ਜਾਣਕਾਰੀ ਲੈ ਸਕਦੀ ਹੈ। ਜੇ ਅਰੋਪੀਆਂ ਦੇ ਖਿਲਾਫ ਲੋੜੀਦੇ ਸਬੂਤ ਨਹੀ ਮਿਲਦੇ ਤਾਂ ਇਸਨੂੰ ਬਦਲਿਆ ਵੀ ਜਾ ਸਕਦਾ ਹੈ। ਪਿਛਲੀ ਸੁਣਵਾਈ ਸਮੇ ਸਰਕਾਰੀ ਵਕੀਲ ਨੇ ਅਰੋਪੀਆਂ ਦੇ ਖਿਲਾਫ 4528 ਸਫਿਆਂ ਦਾ ਅਰੋਪ ਪੱਤਰ ਅਦਾਲਤ ਵਿਚ ਪੇਸ਼ ਕੀਤਾ ਸੀ। ਮਾਲੇਗਾਂਵ ਧਮਾਕਿਆਂ ਦੇ ਸਬੰਧ ਵਿਚ ਸਾਧਣੀ ਪ੍ਰਗਿਆ ਠਾਕੁਰ, ਸ਼ਾਮਲਾਲ ਸਾਹੂ, ਸਿ਼ਵਨਰਾਇਣ ਸਿੰਘ,ਰਮੇਸ਼ ਉਪਾਧਿਆਏ, ਸਮੀਰ ਕੁਲਕਰਣੀ, ਅਜੈ ਰਾਹੀਰਕਰ, ਜਗਦੀਸ਼ ਮਹਾਤਰੇ, ਰਕੇਸ਼ ਧਾਵੜੇ, ਕਰਨਲ ਸ੍ਰੀਕਾਂਤ ਪੁਰੋਹਿਤ, ਦਇਆਨੰਦ ਪਾਂਡੇ ਉਰਫ ਸਵਾਮੀ ਅੰਮ੍ਰਿਤਾਨੰਦ,ਸੁਧਾਕਰ ਚਤਰਵੇਦੀ ਨੂੰ ਅਰੋਪੀ ਬਣਾਇਆ ਗਿਆ ਹੈ।
ਮਾਲੇਗਾਂਵ ਧਮਾਕਿਆਂ ਦੇ ਅਰੋਪੀਆਂ ਤੇ ਲਗਿਆ ਮਕੋਕਾ
This entry was posted in ਭਾਰਤ.