ਅੰਮ੍ਰਿਤਸਰ: – ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਹੱਥੀਂ ਸੇਵਾ ਦਾ ਮਹੱਤਵ ਅਤੇ ਸੇਵਾ ਵਿਚ ਸੰਗਤ ਦੀ ਸ਼ਮੂਲੀਅਤ ਨੂੰ ਲੈ ਕੇ ਬੀਬੀ ਸੁਰਿੰਦਰ ਕੌਰ ਜੀ ਬਾਦਲ ਵਲੋਂ ਪਿਛਲੇ ਕਾਫੀ ਦਿਨਾਂ ਤੋਂ ਸੰਗਤਾਂ ਨੂੰ ਪ੍ਰੇਰ ਕੇ ਲੰਗਰ ਦੀ ਸੇਵਾ ਕਰਵਾਈ ਜਾ ਰਹੀ ਹੈ। ਇਸ ਕਾਰਜ ਲਈ ਸੰਗਤਾਂ ਦਾ ਉਤਸ਼ਾਹ ਦਿਨ-ਪ੍ਰਤੀ-ਦਿਨ ਵੱਧ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚੋਂ ਸੰਗਤਾਂ ਬੜੀ ਸ਼ਰਧਾ ਨਾਲ ਲੰਗਰ ਲਈ ਰਸਦਾਂ ਲੈ ਕੇ ਹੱਥੀਂ ਸੇਵਾ ਕਰਨ ਲਈ ਪੁੱਜ ਰਹੀਆਂ ਹਨ। ਅੱਜ ਸ੍ਰੀ ਗੁਰੂ ਰਾਮਦਾਸ ਲੰਗਰ ’ਚ ਹਲਕਾ ਸਮਰਾਲਾ ਦੀਆਂ ਸੰਗਤਾਂ ਨੇ ਹੱਥੀਂ ਸੇਵਾ ਕੀਤੀ।
ਬੀਬੀ ਸੁਰਿੰਦਰ ਕੌਰ ਜੀ ਬਾਦਲ ਦੀ ਪ੍ਰੇਰਨਾ ਸਦਕਾ ਸਮਰਾਲਾ ਹਲਕੇ ਦੇ ਜਥੇਦਾਰ ਕ੍ਰਿਪਾਲ ਸਿੰਘ ਖੀਰਨੀਆਂ ਅਤੇ ਸ. ਜਗਜੀਵਨ ਸਿੰਘ ਖੀਰਨੀਆਂ ਐਮ.ਐਲ.ਏ. ਹਲਕਾ ਸਮਰਾਲਾ ਵੱਡੀ ਗਿਣਤੀ ’ਚ ਸੰਗਤਾਂ ਨੂੰ ਲੈ ਕੇ ਪੁਜੇ ਹਨ ਸੰਗਤਾਂ ’ਚ ਸ. ਕਰਤਾਰ ਸਿੰਘ ਮਹਿਦੂਦਾ, ਸ. ਇੰਦਰਜੀਤ ਸਿੰਘ ਲੋਪੋ ਮੈਂਬਰ ਜਨਰਲ ਕੌਂਸਲ ਅਕਾਲੀ ਦਲ, ਸ. ਜੋਗਿੰਦਰ ਸਿੰਘ ਸੇਹ ਚੇਅਰਮੈਨ ਮਾਰਕੀਟ ਕਮੇਟੀ ਸਮਰਾਲਾ, ਸ. ਗੁਰਦੀਪ ਸਿੰਘ ਘੁਮਾਣ ਚੇਅਰਮੈਨ ਮਾਰਕੀਟ ਕਮੇਟੀ ਖਮਾਣੋ, ਸ. ਮਹਿੰਦਰ ਸਿੰਘ ਭੰਗਲਾ ਪ੍ਰਧਾਨ ਨਗਰ ਕੌਂਸਲ ਸਮਰਾਲਾ, ਜਥੇ: ਹਰਬੰਸ ਸਿੰਘ ਭਰਥਲਾ, ਸ. ਸਰਦੂਲ ਸਿੰਘ ਚੱਕ ਸਰਾਏਂ, ਲਾਲਾ ਮੰਗਤ ਰਾਏ ਮਾਲਵਾ, ਸ. ਨਛੱਤਰ ਸਿੰਘ ਬੌਂਦਲੀ, ਸ. ਬਲਦੇਵ ਸਿੰਘ ਬੌਂਦਲੀ, ਸ. ਕਰਮਜੀਤ ਸਿੰਘ ਹਰਬੰਸਪੁਰਾ, ਸ. ਜਰਨੈਲ ਸਿੰਘ ਘੁੰਗਰਾਲੀ ਸਿੱਖਾਂ, ਸ. ਮੋਹਣ ਸਿੰਘ ਘੁੰਗਰਾਲੀ ਸਿੱਖਾਂ, ਗਿਆਨੀ ਮੇਵਾ ਸਿੰਘ, ਸ. ਇੰਦਰਜੀਤ ਸਿੰਘ ਰੋਮੀ ਐਕਸ ਐਮ.ਸੀ., ਸ. ਰੁਪਿੰਦਰ ਸਿੰਘ ਮਾਣਕੇ, ਸ. ਅਵਤਾਰ ਸਿੰਘ ਗਹਿਲੇਵਾਲ, ਸ. ਅਮਰੀਕ ਸਿੰਘ ਮੀਤ ਮੈਨੇਜਰ ਗੁਰਦੁਆਰਾ ਚਰਨ ਕੰਵਲ ਸਾਹਿਬ ਮਾਛੀਵਾੜਾ, ਸ. ਗੁਰਦੀਪ ਸਿੰਘ (ਕੰਗ), ਇੰਚਾਰਜ ਗੁਰਦੁਆਰਾ ਝਾੜ ਸਾਹਿਬ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਸ੍ਰੀ ਗੁਰੂ ਰਾਮਦਾਸ ਲੰਗਰ ’ਚ ਹੱਥੀ ਸੇਵਾ ਕੀਤੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਹ ਸੰਗਤਾਂ ਸਮੇਤ ਸ੍ਰੀ ਗੁਰੂ ਰਾਮਦਾਸ ਲੰਗਰ ਲਈ ਆਟਾ, ਦਾਲਾਂ, ਖੰਡ, ਦੇਸੀ ਘਿਉ ਆਦਿ ਰਸਦਾਂ ਵੀ ਲੈ ਕੇ ਪੁੱਜੇ ਹਨ ਅਤੇ ਲੰਗਰ ’ਚ ਸੇਵਾ ਕੀਤੀ। ਸੰਗਤਾਂ ਦੀ ਅਗਵਾਈ ਕਰ ਰਹੇ ਜਥੇਦਾਰ ਕ੍ਰਿਪਾਲ ਸਿੰਘ ਖੀਰਨੀਆ ਅਤੇ ਸ. ਜਗਜੀਵਨ ਸਿੰਘ ਖੀਰਨੀਆ ਅਤੇ ਸਾਥੀਆਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਸਿਰੋਪਾਓ ਨਾਲ ਸਨਮਾਨਤ ਕੀਤਾ ਗਿਆ।