ਨਵੀ ਦਿਲੀ-ਪ੍ਰਧਾਨਮੰਤਰੀ ਮਨਮੋਹਨ ਸਿੰਘ ਐਮਸ ਵਿਚ ਭਰਤੀ ਹੋ ਗਏ ਹਨ। ਕਲ੍ਹ ਉਨ੍ਹਾਂ ਦੇ ਦਿਲ ਦੇ ਰੋਗ ਦੇ ਇਲਾਜ ਲਈ ਬਾਈਪਾਸ ਸਰਜਰੀ ਕੀਤੀ ਜਾਵੇਗੀ। ਇਹ ਸਰਜਰੀ ਐਮਸ ਦੇ ਡਾਕਟਰ ਅਤੇ ਮੁੰਬਈ ਸਥਿਤ ਏਸ਼ਆਈ ਹਿਰਦੇ ਰੋਗ ਸੰਸਥਾ ਦੇ ਡਾਕਟਰਾਂ ਦਾ ਇਕ ਦਲ ਕਰੇਗਾ।
ਐਮਸ ਵਿਚ ਉਨ੍ਹਾਂ ਦੇ ਮੈਡੀਕਲ ਚੈਕਅੱਪ ਤੇ ਦਿਲ ਵਿਚ ਕੁਝ ਨੁਕਸ ਹੋਣ ਕਰਕੇ ਕਲ੍ਹ ਉਨ੍ਹਾਂ ਦੀ ਬਾਈਪਾਸ ਸਰਜਰੀ ਕੀਤੀ ਜਾਵੇਗੀ। ਪ੍ਰਧਾਨਮੰਤਰੀ ਦਫਤਰ ਦੀ ਇਕ ਪਰਵਕਤਾ ਨੇ ਕਿਹਾ ਹੈ ਕਿ 24 ਜਨਵਰੀ ਨੂੰ ਐਮਸ ਵਿਚ ਡਾ: ਮਨਮੋਹਨ ਸਿੰਘ ਦੀ ਕੋਰੋਨਰੀ ਆਰਟਰੀ ਬਾਈਪਾਸ ਗਰਾਫਟ ਸਰਜਰੀ ਕੀਤੀ ਜਾਵੇਗੀ। ਐਮਸ ਅਤੇ ਏਸ਼ੀਅਨ ਹਾਰਟ ਇੰਸਟੀਚਿਊਟ ਮੁੰਬਈ ਦੇ ਡਾਕਟਰ ਮਿਲਕੇ 76 ਸਾਲਾ ਪ੍ਰਧਾਨਮੰਤਰੀ ਦੀ ਸਰਜਰੀ ਕਰੇਗਾ। ਇਸ ਤੋਂ ਪਹਿਲਾਂ ਪ੍ਰਧਾਨਮੰਤਰੀ ਦੀ ਐਂਜਿਓਗ੍ਰਾਫੀ ਅਤੇ ਹੋਰ ਟੈਸਟ ਕੀਤ ਗਏ ਸਨ। ਪ੍ਰਧਾਨਮੰਤਰੀ ਇਸ ਸਮੇ ਹਸਪਤਾਲ ਵਿਚ ਦਾਖਿਲ ਹਨ। ਉਨ੍ਹਾਂ ਦੀ ਦੇਖਭਾਲ ਵਿਚ ਲਗੇ ਡਾਕਟਰਾਂ ਦੀ ਟੀਮ ਦਾ ਨੇਤਰਤਵ ਉਨ੍ਹਾਂ ਦੇ ਨਿਜੀ ਡਾਕਟਰ ਕੇ ਐਸ ਰੈਡੀ ਕਰ ਰਹੇ ਹਨ। 1990 ਵਿਚ ਬ੍ਰਿਟੇਨ ਵਿਚ ਉਨ੍ਹਾਂ ਦੀ ਕੋਰੋਨਰੀ ਆਰਟਰੀ ਬਾਈਪਾਸ ਸਰਜਰੀ ਕੀਤੀ ਗਈ ਸੀ ਅਤੇ ਕੁਝ ਸਾਲਾਂ ਬਾਅਦ ਉਨ੍ਹਾਂ ਦੀ ਐਂਜਿਓਪਲਾਸਟੀ ਹੋਈ ਸੀ।