ਨਵੀ ਦਿਲੀ- ਭਾਰਤ ਦੇ ਰੱਖਿਆਮੰਤਰੀ ਏਕੇ ਐਂਟੋਨੀ ਨੇ ਕਿਹਾ ਹੈ ਕਿ ਪਾਕਿਸਤਾਨ ਵਿਚ ਅਜੇ ਵੀ 30 ਅਤਵਾਦੀ ਕੈਂਪ ਇਸ ਸਮੇ ਸਰਗਰਮ ਹਨ । ਭਾਰਤ ਨੂੰ ਇਸ ਗੱਲ ਦਾ ਭਰੋਸਾ ਹੈ ਕਿ ਅੰਤਰਰਾਸ਼ਟਰੀ ਭਾਈਚਾਰਾ ਇਨ੍ਹਾਂ ਨੂੰ ਬੰਦ ਕਰਵਾਉਣ ਲਈ ਪਾਕਿਸਤਾਨ ਤੇ ਦਬਾਅ ਪਾਵੇਗਾ। ਐਂਟੋਨੀ ਨੇ ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਦੇ ਅਫਗਾਨਿਸਤਾਨ ਅਤੇ ਪਾਕਿਸਤਾਨੀ ਖੇਤਰ ਦੇ ਮੁਦਿਆਂ ਨੂੰ ਮੁੱਖ ਅੰਤਰਰਾਸ਼ਟਰੀ ਸਮਸਿਆ ਦਸਣ ਨੂੰ ਸਹੀ ਠਹਿਰਾਇਆ। ਰੱਖਿਆਮੰਤਰੀ ਨੇ ਕਿਹਾ ਕਿ ਮੁੰਬਈ ਹਮਲਿਆਂ ਤੋਂ ਬਾਅਦ ਕੋਈ ਵੀ ਜਿੰਮੇਵਾਰ ਦੇਸ਼ ਇਹ ਨਹੀ ਕਹੇਗਾ ਕਿ ਭਾਰਤ ਆਪਣੀ ਸੁਰੱਖਿਆ ਲਈ ਕਦਮ ਨਾਂ ਉਠਾਵੇ। ਉਨ੍ਹਾਂ ਨੇ ਕਿਹਾ ਕਿ ਦੇਸ਼ ਕਿਸੇ ਵੀ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।