ਮੁੰਬਈ- ਏਸ਼ੀਆ ਦੀ ਸ਼ੇਅਰ ਮਾਰਕਿਟ ਦੀ ਮੰਦੀ ਦਾ ਅਸਰ ਭਾਰਤ ਦੇ ਸ਼ੇਅਰ ਬਾਜ਼ਾਰ ਤੇ ਵੀ ਪਿਆ। ਸੈਂਸੈਕਸ ਅਤੇ ਨਿਫ਼ਟੀ ਦੋਵਾਂ ਵਿੱਚ ਹੀ ਭਾਰੀ ਗਿਰਾਵਟ ਆਈ। ਕਲ੍ਹ ਏਸ਼ੀਆ ਦੀ ਸਾਰੀ ਸ਼ੇਅਰ ਮਾਰਕਿਟ ਵਿੱਚ ਜਬਰਦਸਤ ਮੰਦੀ ਆਈ ਹੈ। ਇਸ ਤੋਂ ਪਹਿਲਾਂ ਅਮਰੀਕਾ ਦਾ ਸ਼ੇਅਰ ਬਾਜ਼ਾਰ ਵੀ ਥੱਲੇ ਡਿਗਿਆ ਸੀ।
ਮੁੰਬਈ ਸ਼ੇਅਰ ਬਾਜ਼ਾਰ 700 ਅੰਕਾਂ ਤੱਕ ਹੇਠਾਂ ਆ ਗਿਆ ਸੀ ਅਤੇ ਫਿਰ ਥੋੜਾ ਸੰਭਲ ਕੇ 387 ਅੰਕਾਂ ਦੀ ਗਿਰਾਵਟ ਨਾਲ 17306.87 ਅੰਕਾਂ ਤੇ ਬੰਦ ਹੋਇਆ। ਨਿਫ਼ਟੀ ਵਿੱਚ 120 ਅੰਕਾਂ ਦੇ ਕਰੀਬ ਗਿਰਾਵਟ ਆਈ। ਇਹ 5211.25 ਅੰਕਾਂ ਤੇ ਬੰਦ ਹੋਇਆ। ਸਾਲ ਦੇ 14 ਮਹੀਨਿਆਂ ਵਿੱਚ ਇਹ ਸੱਭ ਤੋਂ ਹੇਠਲਾ ਪੱਧਰ ਸੀ। ਸਟਰਲਾਈਟ ਇੰਡਸਟਰੀ,ਐਚਸੀਐਲ, ਰਿਲਾਇੰਸ ਇੰਫਰਾ ਅਤੇ ਟੀਸੀਐਸ ਦੇ ਸ਼ੇਅਰਾਂ ਵਿੱਚ ਸੱਭ ਤੋਂ ਵੱਧ ਗਿਰਾਵਟ ਆਈ।
ਦੁਨੀਆਭਰ ਦੇ ਬਾਜ਼ਾਰਾਂ ਵਿੱਚ ਭਾਰੀ ਮੰਦੀ ਵੇਖਣ ਨੂੰ ਮਿਲੀ ਹੈ। ਅਮਰੀਕੀ ਸ਼ੇਅਰ ਮਾਰਕਿਟ ਵਿੱਚ ਵੀ ਵੀਰਵਾਰ ਨੂੰ ਦਸੰਬਰ 2008 ਤੋਂ ਬਾਅਦ ਇੱਕ ਦਿਨ ਦੀ ਸੱਭ ਤੋਂ ਵੱਡੀ ਗਿਰਾਵਟ ਆਈ ਹੈ। ਇਸ ਦਾ ਅਸਰ ਏਸ਼ੀਆਈ ਸ਼ੇਅਰ ਮਾਰਕਿਟ ਤੇ ਸਾਫ਼ ਵਿਖਾਈ ਦਿੱਤਾ। ਚੀਨ, ਜਾਪਾਨ, ਇੱਟਲੀ, ਫਰਾਂਸ ਅਤੇ ਆਸਟਰੇਲੀਆ ਦੇ ਸ਼ੇਅਰ ਬਾਜ਼ਾਰ ਵੀ ਮੂਧੇਮੂੰਹ ਡਿੱਗੇ ਹਨ। ਨਿਕੇਈ ਵਿੱਚ 3.36 ਅਤੇ ਹੈਂਗ ਸੈਂਗ ਵਿੱਚ 4.3 ਫੀਸਦੀ ਦੀ ਗਿਰਾਵਟ ਆਈ ਹੈ।