ਪ੍ਰਿਅੰਕਾ ਚੋਪੜਾ ਨੇ ਹੁਣ ਸੰਗੀਤ ਦੀ ਦੁਨੀਆ ਵਿੱਚ ਆਪਣੇ ਕਰਿਸ਼ਮੇ ਵਿਖਾਉਣ ਦਾ ਫੈਸਲਾ ਕੀਤਾ ਹੈ। ਪੱਛਮੀ ਸ਼ਾਸਤਰੀ ਸੰਗੀਤ ਵਿੱਚ ਉਹ ਆਪਣੀ ਪਹਿਲੀ ਐਲਬੰਮ ਪੇਸ਼ ਕਰੇਗੀ। ਉਹ ਅੰਗਰੇਜੀ ਵਿੱਚ ਗੀਤ ਲਿਖੇਗੀ ਅਤੇ ਰਿਕਾਰਡ ਵੀ ਕਰੇਗੀ। ਉਹ ਇਸ ਨੂੰ ਅੰਤਰਰਾਸ਼ਟਰੀ ਪੱਧਰ ਤੇ ਪੇਸ਼ ਕਰੇਗੀ।
ਪ੍ਰਿਅੰਕਾ ਇੰਟਰਸਕੋਪ ਰਿਕਾਡਰਸ ਦੁਆਰਾ ‘ਦੇਸੀ ਹਿਟਸ’ ਦੇ ਨਾਲ ਉਤਰੀ ਅਮਰੀਕਾ ਵਿੱਚ ਅਤੇ ਬ੍ਰਿਟੇਨ ਦੇ ਆਈਸਲੈਂਡ ਰਿਕਾਡਰਸ ਦੇ ਨਾਲ ਅੰਤਰਰਾਸ਼ਟਰੀ ਮਾਰਕਿਟ ਵਿੱਚ ਆਪਣੀ ਐਲਬਮ ਪੇਸ਼ ਕਰੇਗੀ। ਉਸ ਨੇ ਇਸ ਸਬੰਧੀ ਮਿਉਜਿਕ ਕੰਪਨੀ ਯੂਨੀਵਰਸਲ ਮਿਊਜਿਕ ਗਰੁੱਪ ਅਤੇ ਫਿਉਜਨ ਮਨੋਰੰਜਨ ਮੰਚ ‘ਦੇਸੀ ਹਿਟਸ’ ਦੇ ਨਾਲ ਇਸ ਸਬੰਧੀ ਸਮਝੌਤਾ ਵੀ ਕੀਤਾ ਹੈ।
ਪ੍ਰਿਅੰਕਾ ਨੇ ਕਿਹਾ, “ਮੈਂ ਲੰਬੇ ਸਮੇਂ ਤੋਂ ਇਹ ਸੁਫ਼ਨਾ ਵੇਖ ਰਹੀ ਸੀ ਅਤੇ ਅਖੀਰ ਮੇਰਾ ਇਹ ਸੁਫ਼ਨਾ ਪੂਰਾ ਹੋਣ ਜਾ ਰਿਹਾ ਹੈ।” ਉਸ ਨੇ ਕਿਹਾ, ਮੈਂ ਆਪਣੀ ਸੰਗੀਤ ਦੀ ਪ੍ਰਤਿਭਾ ਨੂੰ ਅੰਤਰਰਾਸ਼ਟਰੀ ਮੰਚ ਤੇ ਪ੍ਰਸਤੁਤ ਕਰਨ ਦਾ ਮੌਕਾ ਪਾ ਕੇ ਅਸਲ ਵਿੱਚ ਬਹੁਤ ਉਤਸਾਹਿਤ ਹਾਂ। ਮੇਰੇ ਲਈ ਇਹ ਇੱਕ ਨਵਾਂ ਅਨੁਭਵ ਹੈ ਅਤੇ ਮੈਂ ਇਸ ਦਾ ਅਨੰਦ ਲੈ ਰਹੀ ਹਾਂ।”