ਗੁਰਦਾਸਪੁਰ – ਸਾਹਿਤਕ ਸਾਂਝ ਮੰਚ ਨਵਾਂ ਸ਼ਾਲ੍ਹਾ ਗੁਰਦਾਸਪੁਰ ਵਲੋਂ ਪੁਲ ਤਿੱਬੜੀ ਨਹਿਰ ਦੇ ਖੁਲ੍ਹੇ ਪਾਰਕ ਵਿਖੇ ਸਾਵਣ ਕਵੀ ਦਰਬਾਰ ਦਾ ਅਯੋਜਨ ਕੀਤਾ ਗਿਆ। ਸਾਵਣ ਦੇ ਬਦਲਾਂ ਲੱਦੇ ਰੰਗੀਨ ਮੌਸਮ ਨੂੰ ਜੀ ਆਇਆਂ ਕਹਿੰਦੇ ਹੋਏ ਮੰਚ ਦੇ ਪ੍ਰਧਾਨ ਡਾ: ਮਲਕੀਅਤ “ਸੁਹਲ’ ਨੇ ਕਵੀ ਦਰਬਾਰ ਦੀ ਆਰੰਭਤਾ ਸਮੇ, ਰੀਟਾਇਰਡ ਬੈਂਕ ਮੈਨੇਜ਼ਰ ਸ੍ਰ ਤਾਜਿੰਦਰ ਸਿੰਘ ‘ਟਿੱਕਾ’ ਜੀ ਨੂੰ ਮੁੱਖ ਮਹਿਮਾਨ ਦੀ ਨੁਮਾਇੰਦਗੀ ਲਈ ਨਿਵਾਜਿਆ। ਕਵੀ ਦਰਬਾਰ ਦਾ ਆਗਾਜ਼ ਕਰਦੇ ਸਮੇ ਮਹੇਸ਼ੀ ਚੰਦਰਭਾਨੀ ਨੇ ਸਟੇਜ ਦੀ ਜ਼ੁਮੇਵੲਰੀ ਸੰਭਾਲਦਿਆਂ ਸੱਭ ਤੋਂ ਪਹਿਲਾਂ ਗੋਲਡੀ ਭੱਟੀਆਂ ਵਾਲੇ ਨੇ ਤਰੰਨਮ ਵਿਚ ਸਾਵਣ ਮਹੀਨੇ ਦੀਆਂ ਤੀਆਂ ਦੀ ਤਸਵੀਰ ਦਾ ਗੀਤ ਪੇਸ਼ ਕੀਤਾ,ਤੇ ਵਾਹ ਵਾਹ ਖ਼ੱਟੀ। ਸ੍ਰੀ ਦਰਬਾਰਾ ਸਿੰਘ ਭੱਟੀ ਦੀ ਦੀ ਕਵਿਤਾ ” ਸਾਨੂੰ ਆਸਾਂ ਸਾਵਣ ਆਉਣ ਦੀਆਂ , ਛੱਮ-ਛੱਮ ਮੀਂਹ ਵਰਸਾਉਣ ਦੀਆਂ” ਬਹੁਤ ਵਧੀਆ ਸੀ। ਫਿਰ ਵਾਰੀ ਆਈ ‘ਲੱਖਣ ਮੇਘੀਆਂ’ ਦੀ, ਉਦਾਸ ਕਵਿਤਾ ਕਹੀ ” ਏਨੇ ਹੋਵਾਂਗੇ ਨਾ ਉਦਾਸ, ਕਦੇ ਸੋਚਿਆ ਨਹੀਂ ਸੀ”। ਕਸ਼ਮੀਰ ਠੇਕੇਦਾਰ ਨੇ ਬੜੀ ਮਿੱਠੀ ਆਵਾਜ਼ ਵਿਚ ਪੰਜਾਬੀ ਲੋਕ ਗੀਤ “ਹਾਅ ਲਗ ਜਾਊ , ਤੈਨੂੰ ਸੱਚੇ ਪਿਆਰ ਦੀ” ਗਾ ਕੇ ਝੂਮਣ ਲਾ ਦਿਤਾ। ਫਿਰ ਅਗਲਾ ਕਲਾਮ ਜੇ.ਟੀ ਗੁਰਦਾਸਪੁਰੀ ਨੇ ਸਉਣ ਮਹੀਨੇ ਨੂੰ ਕੋਸਦਿਆਂ “ਹਾਏ ਇਹ ਕੈਸਾ ਸਾਵਣ ਹੈ” ਆਪਣੇ ਅੰਦਾਜ਼ ਵਿਚ ਕਵਿਤਾ ਪੇਸ਼ ਕੀਤੀ। ਸਤਿਕਾਰਯੋਗ ਬਜ਼ੁਰਗ ਸ੍ਰੀ ਸ਼ੰਕਰ ਦਾਸ ਜੀ ਨੇ ਹੀਰ ਪੇਸ਼ ਕਰਦਿਆਂ ਕਿਹਾ, “ਹੀਰ ਆਖਦੀ ਸੁਣੀਂ
ਕਾਜ਼ੀਆ ਵੇ” ਸੁਣ ਕੇ ਆਨੰਦ ਮਾਣਿਆਂ। ਮਹੇਸ਼ ਚੰਦਰਭਾਨੀ ਜੀ ਨੇ ਡਾ: ਮਲਕੀਅਤ “ਸੁਹਲ” ਤੋਂ ਸਉਣ ਮਹੀਨੇ ਦੀ ਕਵਿਤਾ ਸੁਣਨ ਲਈ ਬੁਲਾਇਆ , ਤਾਂ ਕਵਿਤਾ ਦਾ ਸ਼ਿਅਰ ਸੀ ” ਸੜਿਆ ਬਲਿਆ ਸਾਵਣ ਆਇਆ, ਡਾਢ੍ਹਾ ਮੰਨ ਤਪਾਵਣ
ਆਇਆ। ਅੱਗ ਬਿਰਹੋਂ ਦੀ ਸੀਨੇ ਮੱਚੀ, ਤੇਲ ਬਲਦੀ ਤੇ ਪਾਵਣ ਆਇਆ” ਭੜੀ ਖ਼ੂਬਸੂਰਤ ਕਵਿਤਾ ਸੀ। ਦਰਸ਼ਨ ‘ਲੱਧੜ’ ਭੁੱਲੇ ਚੱਕੀਏ ਨੇ ਧੀ ਰਾਣੀ “ਮੈਂ ਘਰ ਜੰਮੀ, ਨਾ ਉਦਾਸ ਹੋ ਬਾਬਲਾ” ਕਵਿਤਾ ਸਮਾਜ ਨੂੰ ਇਕ ਵੰਗਾਰ ਸੀ। ਹੰਢੇ ਹੋਏ ਪੰਜਾਬੀ ਲੇਖਕ, ਸ੍ਰੀ ਬਲਬੀਰ ਕੁਮਾਰ “ਸੰਬੂਕ’ ਨੇ ਆਪਣੇ ਦੇਸ਼ ਦੇ ਜਵਾਨ ਨੂੰ ਸੰਬੋਧਨ ਕਰਦਿਆਂ ਕਿਹਾ ” ਸਾਡੇ ਆਪਣੇ ਪੰਜਾਬ ਦੀ ਹੈ ਸ਼ਾਨ ਵਖਰੀ” ਇਹ ਬਿਲਕੁਲ ਹੀ ਸੱਚ ਸੀ। ਕਵੀ ਦਰਬਾਰ ਨੂੰ ਅਲਵਿਦਾ ਕਹਿੰਦੇ ਹੋਏ ਮਹੇਸ਼ੀ ਚੰਦਰਭਾਨੀ ਨੇ ਬ੍ਰਿਹੋਂ ਨੂੰ ਟੁੰਬਦੀ ਕਵਿਤਾ ਕਹੀ ” ਇਹ ਕੈਸਾ ਹੈ ਸਾਵਣ ਚੜ੍ਹਿਆ, ਭੁੱਜਿਆ-ਭੁੱਜਿਆ ਸੜਿਆ ਬਲਿਆ” ਨਾਲ ਸਮਾਪਤੀ ਵਿਚ ਸ੍ਰ ਤਾਜਿੰਦਰ ਸਿੰਘ ‘ਟਿੱਕਾ ‘ ਨੇ ਸਾਰੇ ਸਾਹਿਤਕਾਰਾਂ ਦਾ ਸਤਿਕਾਰ ਭਰੇ ਸ਼ਬਦਾਂ ਵਿਚ ਭੁੱਲੇ ਹੋਏ ਕਵੀ ਦਰਬਾਰਾਂ ਦੀ ਪਿਰਤ ਨੂੰ ਅਗੇ ਤੋਰਨ ਦੀ ਅਪੀਲ ਕਰਦਿਆਂ ਖੁਸ਼ੀ ਪ੍ਰਗਟ ਕੀਤੀ। ਅੰਤ ਵਿਚ ਮਲਕੀਅਤ “ਸੁਹਲ” ਨੇ ਸਾਰੇ ਸੱਜਣਾਂ ਦਾ ਧਨਵਾਦ ਕਰਦਿਆਂ ਕਿਹਾ ਕਿ ਹਰ ਸਾਲ ਮਹਿਰੂਮ ਕਵੀ ਸ੍ਰ ਦੀਵਾਨ ਸਿੰਘ “ਮਹਿਰਮ” ਦੀ ਯਾਦ ਵਿਚ ਹਰ ਸਾਲ ਕਵੀ ਦਰਬਾਰ ਕਰਵਾਉਣ
ਦਾ ਯਤਨ ਕਰਦੇ ਰਹਾਂਗੇ ।
ਸਾਹਿਤਕ ਸਾਂਝ ਮੰਚ ਨਵਾਂ ਸ਼ਾਲ੍ਹਾ ਵਲੋਂ ਸਾਵਣ ਕਵੀ ਦਰਬਾਰ
This entry was posted in ਪੰਜਾਬ.