ਮੁੰਬਈ- ਭਾਜਪਾ ਦੀ ਸਹਿਯੋਗੀ ਪਾਰਟੀ ਸਿ਼ਵਸੈਨਾ ਅਡਵਾਨੀ ਦੇ ਖਿਲਾਫ ਪੂਰੀ ਤਿਆਰੀ ਕਰ ਰਹੀ ਹੈ। ਸਿ਼ਵਸੈਨਾ ਪ੍ਰਧਾਨਮੰਤਰੀ ਦੇ ਅਹੁਦੇ ਲਈ ਐਨਡੀਏ ਦੇ ਉਮੀਦਵਾਰ ਲਾਲ ਕ੍ਰਿਸ਼ਨ ਅਡਵਾਨੀ ਦੀ ਥਾਂ ਯੂਪੀਏ ਦੇ ਐਨਸੀਪੀ ਨੇਤਾ ਸ਼ਰਦ ਪਵਾਰ ਦਾ ਸਮਰਥਨ ਕਰਨ ਜਾ ਰਹੀ ਹੈ। ਸਿ਼ਵਸੈਨਾ ਦੇ ਐਮਪੀ ਭਾਰਤ ਕੁਮਾਰ ਰਾਊਤ ਨੇ ਇਕ ਟੀਵੀ ਚੈਨਲ ਤੇ ਖਾਸ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦੀ ਪਾਰਟੀ ਪ੍ਰਧਾਨਮੰਤਰੀ ਦੇ ਅਹੁਦੇ ਲਈ ਸ਼ਰਦ ਪਵਾਰ ਦੇ ਨਾਂ ਦਾ ਸਿਧਾਂਤਕ ਰੂਪ ਵਿਚ ਸਮਰਥਣ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇ ਪਵਾਰ ਸਾਡੀ ਪਾਰਟੀ ਨਾਲ ਸੰਪਰਕ ਕਰਦੇ ਹਨ ਤਾਂ ਸਾਡੀ ਪਾਰਟੀ ਜਰੂਰ ਉਸਦਾ ਸਮਰਥਣ ਕਰੇਗੀ। ਇਸ ਨਾਲ ਭਾਜਪਾ ਨੂੰ ਬਹੁਤ ਵਡਾ ਝਟਕਾ ਲਗਾ ਹੈ। ਪਹਿਲਾਂ ਵੀ ਉਹ ਐਨਡੀਏ ਦੇ ਰਾਸ਼ਟਰਪਤੀ ਦੇ ਉਮੀਦਵਾਰ ਸ਼ੇਖਾਵਤ ਦੀ ਥਾਂ ਯੂਪੀਏ ਦੀ ਉਮੀਦਵਾਰ ਪ੍ਰਤਿਭਾ ਪਾਟਿਲ ਦੀ ਰਾਸ਼ਟਰਪਤੀ ਦੀ ਚੋਣ ਵਿਚ ਮਦਦ ਕਰ ਚੁਕੇ ਹਨ।