ਫਤਹਿਗੜ੍ਹ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ) :- “ ਬੇਸਕ ਅਜੇ ਨਾਮਜਦਗੀਆ ਭਰਨ ਲਈ ਇਕ ਦਿਨ ਬਾਕੀ ਹੈ, ਪਰ ਸ੍ਰ਼ੋਮਣੀ ਅਕਾਲੀ ਦਲ ( ਅੰਮ੍ਰਿਤਸਰ ) ਵਲੋ ਐਲਾਨੇ ਗਏ ਪਾਰਟੀ ਉਮੀਦਵਰਾ ਵਿਚੋ 138 ਨਾਮਜਦਗੀ ਪੱਤਰ ਦਾਖਲ ਕਰਕੇ ਜਿਥੇ ਇਸ ਧਾਰਮਿਕ ਅਤੇ ਇਖਲਾਕੀ ਲੜਾਈ ਨੂੰ ਅਤਿ ਸੁਹਿਰਦਤਾ ਤੇ ਦ੍ਰਿੜਤਾ ਨਾਲ ਲੜਨ ਦਾ ਸੰਕੇਤ ਦਿੱਤਾ ਹੈ , ਉਥੇ ਇਸ ਚੋਣ ਦੰਗਲ ਦੇ ਜਿੱਤ ਵੱਲ ਵੱਧਣ ਦੇ ਚੋਖੇ ਆਸਾਰ ਵੀ ਪੈਦਾ ਕਰ ਦਿਤੇ ਹਨ। ਪਾਰਟੀ ਵਰਕਰ ਅਤੇ ਸਮਰਥਕ ਪੂਰਨ ਹੋਸਲੇ ਵਿਚ ਹਨ।”
ਇਹ ਵਿਚਾਰ ਅੱਜ ਇਥੇ ਸ. ਇਕਬਾਲ ਸਿੰਘ ਟਿਵਾਣਾ ਸਿਆਸੀ ਅਤੇ ਮੀਡੀਆ ਸਲਾਹਕਾਰ, ਇੰਨਚਾਰਜ ਗੁਰਦੁਆਰਾ ਚੋਣਾਂ ਸ੍ਰੋਮਣੀ ਅਕਾਲੀ ਦਲ (ਅ) ਨੂੰ ਪੰਜਾਬ ਦੇ ਵੱਖ-2 ਜਿਲ੍ਹਿਆ ਤੋ ਨਾਮਜਦਗੀ ਪੱਤਰ ਦਾਖਲ ਕਰਨ ਦੀ ਆਈ ਰਿਪੋਰਟ ਉਤੇ ਪੂਰਨ ਤਸੱਲੀ ਪ੍ਰਗਟ ਕਰਦੇ ਹੋਏ ਪਾਰਟੀ ਦੇ ਬੁਲੰਦ ਹੋਸਲੇ ਨੂੰ ਸੁੱਭ ਸੰਗਨ ਕਰਾਰ ਦਿੰਦੇ ਹੋਏ ਪਾਰਟੀ ਦੇ ਮੁੱਖ ਦਫਤਰ ਤੋ ਜਾਰੀ ਕੀਤੇ ਗਏ ਇਕ ਬਿਆਨ ਵਿਚ ਜਾਹਿਰ ਕੀਤੇ । ਸ. ਟਿਵਾਣਾ ਨੇ ਜਿੱਥੇ ਗੁਰਦੁਆਰਾ ਚੋਣ ਕਮਿਸ਼ਨ ਵਲੋ ਹੁਣ ਤੱਕ ਦੇ ਕੀਤੇ ਗਏ ਪ੍ਰਬੰਧ ਉਤੇ ਸਤੁੰਸਟੀ ਜਾਹਿਰ ਕੀਤੀ, ਉਥੇ ਉਨ੍ਹਾਂ ਨੇ ਇਸ ਗੱਲ ਉਤੇ ਡੂੰਘਾ ਦੁੱਖ ਅਤੇ ਅਫਸੋਸ ਵੀ ਕੀਤਾ ਕਿ ਮੁੱਖ ਚੋਣ ਕਮਿਸ਼ਨਰ ਗੁਰਦੁਆਰਾ ਚੋਣਾ ਜਸਟਿਸ ਐਚ.ਐਸ. ਬਰਾੜ ਵਲੋ ਚਾਰੇ ਸੰਬੰਧਿਤ ਸੂਬਿਆ ਦੇ ਆਰ.ਓ. ਸਾਹਿਬਾਨ ਨੂੰ 11 ਅਗਸਤ ਤੱਕ ਨਵੀਆ ਵੋਟਾਂ ਬਣਾਉਣ ਲਈ ਕੀਤੀ ਗਈ ਹਦਾਇਤ ਦੇ ਬਾਵਜੂਦ ਵੀ ਅੰਮ੍ਰਿਤਸਰ , ਗੁਰਦਾਸਪੁਰ, ਰੋਪੜ, ਫਤਹਿਗੜ੍ਹ ਸਾਹਿਬ ਅਤੇ ਕੁਰੂਕਸੇਤਰ ਦੇ ਜਿਲ੍ਹਿਆ ਦੇ ਆਰ.ਓ, ਪੰਜਾਬ ਦੀ ਹਕੂਮਤ ਉਤੇ ਕਾਬਿਜ ਬਾਦਲ ਦਲੀਆ ਦੀਆ ਵੋਟਾਂ ਬਣਾਉਣ ਵਿਚ ਡੂੰਘੀ ਦਿਲਚਸਪੀ ਲੈ ਰਹੇ ਹਨ। ਜਦੋ ਕਿ ਵਿਰੋਧੀ ਜਮਾਤਾ ਨਾਲ ਸੰਬੰਧਿਤ ਵੋਟਾਂ ਬਣਾਉਣ ਵਾਲੇ ਜੂਮੇਵਾਰ ਸੱਜਣਾ ਨੂੰ ਇਹ ਨਵੀਆ ਵੋਟਾਂ ਬਣਾਉਣ ਵਿਚ ਜਾਣ-ਬੁਝ ਕੇ ਆਨਾਕਾਨੀ ਵੀ ਕਰ ਰਹੇ ਹਨ ਅਤੇ ਰੁਕਾਵਟਾਂ ਵੀ ਖੜੀਆ ਕਰ ਰਹੇ ਹਨ। ਸ. ਟਿਵਾਣਾ ਨੇ ਜਸ਼ਟਿਸ਼ ਹਰਫੂਲ ਸਿੰਘ ਬਰਾੜ ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਤੁਰੰਤ ਅਜਿਹੇ ਆਰ.ਓਜ ਨੂੰ ਸਖਤੀ ਨਾਲ ਨਵੀਆ ਵੋਟਾਂ ਬਿਨਾ ਪ੍ਰੈਸਾਨੀ ਤੋ ਬਣਾਉਣ ਦੇ ਹੁਕਮ ਕਰਨ । ਜੇਕਰ ਫਿਰ ਵੀ ਕੋਈ ਆਰ.ਓ, ਅਣਗਹਿਲੀ ਕਰਦਾ ਹੈ, ਤਾ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਤੋ ਬਿਲਕੁਲ ਨਾ ਝਿਜਕਣ, ਤਾ ਜੋ ਇਹ ਗੁਰਦੁਆਰਾ ਚੋਣਾਂ ਸਾਫ-ਸੁਥਰੇ ਪਾਰਦਰਸੀ ਪ੍ਰਬੰਧ ਨਾਲ ਪੂਰਨ ਹੋ ਸਕਣ ਅਤੇ ਸਿੱਖ ਕੌਮ ਗੈਰ ਇਖਲਾਕੀ ਉਮੀਦਵਰਾ ਨੂੰ ਆਪਣੀ ਵੋਟ ਹੱਕ ਰਾਹੀ ਪਾਸੇ ਕਰਕੇ, ਉਚੇ-ਸੁਚੇ ਇਖਲਾਕ ਵਾਲੇ ਉਮੀਦਵਰਾ ਨੂੰ ਜਿੱਤਾਕੇ ਅੱਗੇ ਲਿਆ ਸਕੇ।