ਨਵੀ ਦਿਲੀ- ਅਡਵਾਨੀ ਨੇ ਆਪਣੇ ਆਪ ਨੂੰ ਬੜਾ ਦੁੱਧ ਧੋਤਾ ਦਸਦੇ ਹੋਏ ਮੁਸਲਮਾਨਾਂ ਤੋਂ ਵੋਟ ਮੰਗੇ। ਅਡਵਾਨੀ ਨੇ ਕਿਹਾ ਕਿ ਬਾਬਰੀ ਮਸਜਿਦ ਢਾਹੁਣ ਵਿਚ ਮੇਰਾ ਕੋਈ ਹੱਥ ਨਹੀ ਹੈ, ਮੈਂ ਬੇਕਸੂਰ ਹਾਂ। ਇਸ ਕਰਕੇ ਮੁਸਲਮਾਨ ਮੇਰੇ ਬਾਰੇ ਗਲਤ ਪ੍ਰਚਾਰ ਵਿਚ ਨਾਂ ਆਉਣ ਤੇ ਅਗਲੀਆਂ ਲੋਕ ਸਭਾ ਚੋਣਾਂ ਵਿਚ ਮੈਨੂੰ ਵੋਟ ਦੇਣ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਅਡਵਾਨੀ ਨੇ ਇਕ ਉਰਦੂ ਵੈਬਸਾਈਟ ਦੇ ਰਾਹੀ ਬਾਬਰੀ ਮਸਜਿਦ ਢਾਹੁਣ ਦੇ ਮਾਮਲੇ ਵਿਚ ਆਪਣੇ ਆਪ ਨੂੰ ਨਿਰਦੋਸ਼ ਦਸਿਆ। ਇਸ ਵੈਬਸਾਈਟ ਤੇ ਇਹ ਵੀ ਲਿਖਿਆ ਕਿ, ਮੇਰੀ ਯਾਤਰਾ ਮੁਸਲਿਮ ਵਿਰੋਧੀ ਸੀ, ਬਿਲਕੁਲ ਨਹੀ। 1991 ਵਿਚ ਕਢੀ ਗਈ ਅਯੁਧਿਆ ਰੱਥ ਯਾਤਰਾ ਨੂੰ ਬਦਨਾਮ ਕਰਨ ਲਈ ਵਿਰੋਧੀ ਧਿਰ ਨੇ ਉਸ ਨੂੰ ਮੁਸਲਿਮ ਵਿਰੋਧੀ ਦਸਿਆ। ਮੇਰੇ ਕਿਸੇ ਵੀ ਭਾਸ਼ਣ ਵਿਚ ਮੁਲਮਾਨਾਂ ਦੇ ਵਿਰੁਧ ਜਾਂ ਗਲਤ ਸ਼ਬਦ ਨਹੀ ਵਰਤੇ ਗਏ। ਮੈਂ ਤਾਂ ਗਲਤ ਨਾਅਰੇ ਲਾਉਣ ਵਾਲਿਆਂ ਨੂੰ ਰੋਕਦਾ ਰਿਹਾ ਹਾਂ। ਮੇਰੀ ਰੱਥ ਯਾਤਰਾ ਸਮੇਂ ਕਿਸੇ ਕਿਸਮ ਦੀ ਸੰਪਰਦਾਇਕ ਹਿੰਸਾ ਨਹੀ ਹੋਈ। ਮੈਨੂੰ ਉਸ ਵੇਲੇ ਬਹੁਤ ਦੁਖ ਹੋਇਆ ਜਦੋਂ ਮੀਡੀਆ ਵਾਲਿਆਂ ਨੇ ਮੇਰੀ ਯਾਤਰਾ ਨੂੰ ਖੂਨੀ ਯਾਤਰਾ ਦਸਿਆ। 1992 ਵਿਚ ਬਾਬਰੀ ਮਸਜਿਦ ਢਾਹੁਣ ਬਾਰੇ ਵੀ ਉਨ੍ਹਾਂ ਨੂੰ ਕੁਝ ਪਤਾ ਨਹੀ ਸੀ। ਮੈਂ ਤਾਂ ਕਾਰਸੇਵਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਗੁੰਬਦਾਂ ਤੋਂ ਥਲੇ ਉਤਰ ਆਉਣ। ਅਡਵਾਨੀ ਨੇ ਆਪਣੇ ਆਪ ਨੂੰ ਨਿਰਦੋਸ਼ ਦਸ ਦਿਤਾ ਹੈ। ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ ਕਿ ਮੁਸਲਮਾਨ ਉਸ ਦੀਆਂ ਲੂੰਬੜ ਚਾਲਾਂ ਵਿਚ ਫਸਦੇ ਹਨ ਜਾਂ ਨਹੀ।