ਨਵੀਂ ਦਿੱਲੀ- ਵਿੱਤਮੰਤਰੀ ਪ੍ਰਣਬ ਦੇ ਕੀਮਤਾਂ ਕੰਟਰੋਲ ਕਰਨ ਦੇ ਦਾਅਵਿਆਂ ਦੇ ਬਾਵਜੂਦ ਖਾਣਪੀਣ ਦੀਆਂ ਚੀਜਾਂ ਦੇ ਰੇਟ ਵਧਦੇ ਹੀ ਜਾ ਰਹੇ ਹਨ। ਪਿੱਛਲੇ ਮਹੀਨੇ ਦੇ ਅੰਤ ਤੱਕ ਦੇ ਅੰਕੜਿਆਂ ਅਨੁਸਾਰ ਕੀਮਤਾਂ ਵਿੱਚ ਵਾਧੇ ਦੀ ਦਰ 9.9 ਫਸਿਦੀ ਦਰਜ ਕੀਤੀ ਗਈ ਸੀ।
ਦੇਸ਼ ਵਿੱਚ ਪਿੱਛਲੇ ਹਫ਼ਤੇ ਬਾਲਣ ਦੀਆਂ ਕੀਮਤਾਂ ਵਿੱਚ 12.19 ਫੀਸਦੀ ਦੀ ਦਰ ਨਾਲ ਵਧੀਆਂ ਹਨ। ਖਾਣਪੀਣ ਦੀਆਂ ਚੀਜ਼ਾਂ ਦੇ ਭਾਅ ਵਿੱਚ ਵੀ ਤੇਜ਼ੀ ਆਈ ਹੈ। ਮੱਛੀ ਦੇ ਭਾਅ ਵਿੱਚ 17 ਫੀਸਦੀ ਤੱਕ ਦਾ ਵਾਧਾ ਹੋਇਆ ਹੈ ਤਾਂ ਫੱਲ ਅਤੇ ਸਬਜ਼ੀਆਂ ਦੇ ਮੁੱਲ ਵਿੱਚ ਦੋ ਫੀਸਦੀ ਦਾ ਵਾਧਾ ਹੋਇਆ ਹੈ। ਵਿਤ ਮੰਤਰੀ ਪ੍ਰਯਬ ਮੁਖਰਜੀ ਨੇ ਸੰਸਦ ਵਿੱਚ ਭਰੋਸਾ ਦਿਵਾਇਆ ਸੀ ਕਿ ਕੀਮਤਾਂ ਨੂੰ ਕਾਬੂ ਵਿੱਚ ਕਰਨ ਲਈ ਸਰਕਾਰ ਕਈ ਕਦਮ ਉਠਾ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਅਸੀਂ ਵਿਕਾਸ ਕਰਨਾ ਚਾਹੁੰਦੇ ਹਾਂ ਪਰ ਘੱਟ ਮੁਦਰਾਸਫ਼ੀਤੀ ਦੇ ਨਾਲ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਸਰਕਾਰ ਖਾਣਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ 6 ਜਾਂ 7 ਫੀਸਦੀ ਤੋਂ ਜਿਆਦਾ ਵਾਧਾ ਬਰਦਾਸ਼ਤ ਨਹੀਂ ਕਰ ਸਕਦੀ। ਰਿਜਰਵ ਬੈਂਕ ਵੀ ਮਹਿੰਗਾਈ ਘੱਟ ਕਰਨ ਦੀ ਕੋਸਿ਼ਸ਼ ਵਿੱਚ 11 ਵਾਰ ਵਿਆਜ ਦੀਆਂ ਦਰਾਂ ਵਧਾ ਚੁੱਕਾ ਹੈ।