ਫਤਹਿਗੜ੍ਹ ਸਾਹਿਬ :- “ਯੂਰਪੀਅਨ ਮੁਲਕਾਂ ਦੀ ਯੂਨੀਅਨ ਵਲੋ ਜੋ ਹਿੰਦ ਹਕੂਮਤ ਨੂੰ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਮੌਤ ਦੀ ਸ਼ਜਾ ਨੂੰਂ ਖ਼ਤਮ ਕਰਕੇ ਇਨਸਾਨੀ ਹੱਕਾ ਦੀ ਰੱਖਵਾਲੀ ਕਰਨ ਲਈ ਲਿਖਿਆ ਗਿਆ ਹੈ , ਉਹ ਅਤਿ ਸਲਾਘਾਂਯੋਗ ਉੱਦਮ ਹੈ ਜਿਸਦਾ ਅਸੀ ਭਰਭੂਰ ਸਵਾਗਤ ਕਰਦੇ ਹੋਏ ਉਨ੍ਹਾਂ ਮੁਲਕਾਂ ਦੀਆ ਹਕੂਮਤਾ ਦਾ ਧੰਨਵਾਦ ਕਰਦੇ ਹਾਂ ।”
ਇਹ ਵਿਚਾਰ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ( ਅੰਮ੍ਰਿਤਸਰ ) ਨੇ ਆਪਣੇ ਇਟਲੀ ਦੌਰੇ ਤੋ ਵਾਪਿਸ ਪਰਤਣ ਉਪਰੰਤ ਜਾਰੀ ਕੀਤੇ ਗਏ ਇਕ ਬਿਆਨ ਵਿਚ ਪ੍ਰਗਟਾਏ । ਉਨ੍ਹਾਂ, ਹਿੰਦ ਹਕੂਮਤ ਵਲੋ ਯੂਰਪ ਯੂਨੀਅਨ ਨੂੰ ਜਵਾਬ ਦਿੰਦੇ ਹੋਏ ਜੋ ਕਿਹਾ ਹੈ ਕਿ ਅਸੀ ਇਸ ਦਿਸ਼ਾ ਵੱਲ ਉਸਾਰੂ ਕਦਮ ਉਠਾਉਣ ਲਈ ਤਿਆਰ ਹਾਂ ਪਰ ਪੰਜਾਬ ਦੀ ਬਾਦਲ ਹਕੂਮਤ ਨੇ ਤਾ ਇਸ ਸੰਬੰਧ ਵਿਚ ਸਾਨੂੰ ਕਦੇ ਵੀ ਲਿਖਤੀ ਤੌਰ ਤੇ ਨਹੀ ਕਿਹਾ ਅਤੇ ਨਾ ਹੀ ਸਾਡੇ ਤੱਕ ਅਜਿਹਾ ਕਰਨ ਲਈ ਪਹੁੰਚ ਕੀਤੀ ਹੈ । ਸ. ਮਾਨ ਨੇ ਸਿੱਖ ਕੌਮ ਦਾ ਇਸ ਵੱਲ ਧਿਆਨ ਕੇਦਰਿਤ ਕਰਦੇ ਹੋਏ ਕਿਹਾ ਕਿ ਜੋ ਬਾਦਲ ਹਕੂਮਤ ਪ੍ਰੋ: ਭੁੱਲਰ ਦੀ ਮੌਤ ਦੀ ਸ਼ਜਾ ਰੱਦ ਕਰਨ ਲਈ ਅਖ਼ਬਾਰੀ ਬਿਆਨ ਬਾਜੀ ਕਰਕੇ ਸਿੱਖ ਕੌਮ ਨੂੰ ਗੁਮਰਾਹ ਕਰਦੀ ਆ ਰਹੀ ਹੈ, ਅਸਲੀਅਤ ਵਿਚ ਇਹ ਬਾਦਲ ਦਲੀਏ ਸਿੱਖ ਵਿਰੋਧੀ ਜਮਾਤਾ ਬੀਜੇਪੀ ਅਤੇ ਆਰ ਐਸ ਐਸ ਦੇ ਪ੍ਰੋਗਰਾਮਾ ਨੂੰ ਹੀ ਲਾਗੂ ਕਰਦੇ ਹਨ । ਜਦੋਕਿ ਸਰਨਾ ਗਰੁੱਪ ਅਤੇ ਉਨ੍ਹਾਂ ਨਾਲ ਮਿਲਕੇ ਚੱਲਣ ਵਾਲੇ ਆਗੂ ਕਾਂਗਰਸ ਜਮਾਤ ਦੀ ਸੋਚ ਉਤੇ ਕੰਮ ਕਰ ਰਹੇ ਹਨ। ਹੁਣ ਜੇਕਰ ਪੰਥਕ ਸੋਚ ਉਤੇ ਅਮਲ ਕਰਨ ਵਾਲੀ ਕੋਈ ਪਾਰਟੀ ਜਾ ਸੰਗਠਨ ਹੈ, ਉਹ ਕੇਵਲ ਸ਼੍ਰੋਮਣੀ ਅਕਾਲੀ ਦਲ ( ਅੰਮ੍ਰਿਤਸਰ ) ਦੀ ਜਥੇਬੰਦੀ ਹੈ ਜਿਸਦੀ ਸਿਰਜਣਾ ਸ੍ਰੀ ਅਕਾਲ ਤਖ਼ਤ ਸਾਹਿਬ ਵਲੋ ਪਾਸ ਕੀਤੇ ਗਏ ਪੰਥਕ ਏਜੰਡੇ “ ਅੰਮ੍ਰਿਤਸਰ ਐਲਾਣਨਾਮੇ ” ਦੀ ਸੋਚ ਉਤੇ ਹੋਈ ਹੈ । ਉਨ੍ਹਾਂ ਕਿਹਾ ਕਿ ਜਿਥੇ ਵੀ ਇਨਸਾਨੀ ਹੱਕਾ ਦਾ ਤੇ ਸਮਾਜਕ ਕਦਰਾਂ ਕੀਮਤਾ ਉਤੇ ਹਮਲਾ ਹੁੰਦਾ ਹੈ , ਉਥੇ ਸ਼੍ਰੋਮਣੀ ਅਕਾਲੀ ਦਲ ( ਅੰਮ੍ਰਿਤਸਰ ) ਆਪਣੇ ਫਰਜਾਂ ਨੂੰ ਪੂਰਨ ਕਰਦਾ ਹੋਇਆ ਦ੍ਰਿੜਤਾ ਨਾਲ ਆਵਾਜ ਬੁਲੰਦ ਕਰਦਾ ਆ ਰਿਹਾ ਹੈ । ਹੁਣ ਜੋ 18 ਸਤੰਬਰ ਨੂੰ ਗੁਰਦੁਆਰਾ ਚੋਣਾਂ ਹੋਣ ਜਾ ਰਹੀਆ ਹਨ । ਉਸ ਸਮੇ ਸਿੱਖ ਕੌਮ ਦਾ ਇਹ ਫਰਜ ਬਣ ਜਾਦਾ ਹੈ ਕਿ ਉਹ ਪੰਥ ਵਿਰੋਧੀ ਸਕਤੀਆ ਅਤੇ ਉਨ੍ਹਾਂ ਦੇ ਸਹਿਯੋਗੀਆ ਦੀ ਪਹਿਚਾਣ ਕਰਕੇ ਪੰਥਕ ਸੋਚ ਦੇ ਹਾਮੀ ਸ਼੍ਰੋਮਣੀ ਅਕਾਲੀ ਦਲ ( ਅੰਮ੍ਰਿਤਸਰ ) ਦੀ ਜਥੇਬੰਦੀ ਨੂੰ ਸਹਿਯੋਗ ਕਰਨ ਅਤੇ ਉਸ ਵਲੋ ਗੁਰਦੁਆਰਾ ਚੋਣਾਂ ਵਿਚ ਖੜ੍ਹੇ ਕੀਤੇ ਗਏ ਉਮੀਦਵਾਰਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਨਾ ਛੱਡਣ ।