ਮੋਹਾਲੀ (ਓਮ ਪ੍ਰਕਾਸ਼) – ਅੱਜ ਕੌਮੀ ਬਾਲੜੀ ਦਿਵਸ ਮੌਕੇ ਸਰਕਾਰੀ ਹਾਈ ਸਕੂਲ, ਮੱਛਲੀ ਕਲਾਂ ਜ਼ਿਲਾ ਮੋਹਾਲੀ, ਦੇ 350 ਬੱਚਿਆਂ ਨੇ ਪਿੰਡ ਵਿੱਚ ਕੁੜੀਆਂ ਦੇ ਹੱਕਾਂ ਪ੍ਰਤੀ ਜਾਗਰੂਕਤਾ ਰੈਲੀ ਕੱਢੀ। ਇਸ ਤੋਂ ਪਹਿਲਾਂ ਸਕੂਲ ਭਵਨ ਵਿੱਚ ਸਕੂਲ ਮੁੱਖੀ ਕੁਲਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪਿੰਡ ਦੇ ਸਰਪੰਚ ਜਗਮਾਲ ਸਿੰਘ, ਪੀਟੀਏ ਮੈਂਬਰ ਸਾਹਿਬਾਨ ਅਤੇ ਹੋਰ ਪਤਵੰਤੇ ਸੱਜਨਾਂ ਨੇ ਭਾਗ ਲਿਆ। ਸਕੂਲ ਦੇ ਸਾਬਕਾ ਮੁੱਖ ਅਧਿਆਪਕ ਸ਼੍ਰੀ ਹਰਦੇਵ ਸਿੰਘ ਟਿਵਾਣਾ ਨੇ ਵਿਸ਼ੇਸ਼ ਮਹਿਮਾਨ ਵੱਜੋਂ ਇਸ ਸਮਾਰੋਹ ਵਿੱਚ ਸ਼ਿਰਕਤ ਕੀਤੀ। ਕੈਨੇਡਾ ਨਿਵਾਸੀ ਸ਼੍ਰੀ ਟਿਵਾਣਾ ਨੇ ਇਸ ਮੌਕੇ ਆਪਣੀ ਸਵਰਗਵਾਸੀ ਪਤਨੀ ਬੇਅੰਤ ਕੌਰ ਦੀ ਯਾਦ ਵਿੱਚ ਪੜ੍ਹਾਈ ਵਿੱਚ ਅੱਗੇ ਰਹਿਣ ਵਾਲੀਆਂ ਤਿੰਨ ਕੁੜੀਆਂ ਨੂੰ ਹਰ ਵਰ੍ਹੇ ਸਕਾਲਰਸ਼ਿਪ ਦੇਣ ਦਾ ਐਲਾਨ ਕੀਤਾ। ਸਮਾਰੋਹ ਤੋਂ ਬਾਦ ਸਕੂਲ ਮੁੱਖੀ ਕੁਲਵਿੰਦਰ ਕੌਰ ਨੇ ਅਧਿਆਪਕਾਂ ਦੀ ਅਗਵਾਈ ਵਿੱਚ ਕੁੜੀਆਂ ਦੇ ਹੱਕਾਂ ਪ੍ਰਤੀ ਸਮਾਜ ਨੂੰ ਜਾਗਰੂਕ ਕਰਨ ਲਈ ਬੱਚਿਆਂ ਦੀ ਰੈਲੀ ਨੂੰ ਪਿੰਡ ਵੱਲ ਤੋਰਿਆ। ਬੱਚਿਆਂ ਨੇ ਬਾਲੜੀ ਦਿਵਸ ਸਬੰਧਿਤ ਬੈਨਰ ਅਤੇ ਪੋਸਟਰ ਚੁੱਕੇ ਹੋਏ ਸਨ। ‘ਭਰੂਣ ਹੱਤਿਆ ਪਾਪ ਹੈ’, ‘ਧੀਆਂ ਪੜ੍ਹਾਓ ਜੱਗ ਰੁਸ਼ਨਾਓ’, ਪੁੱਤ ਵੰਡਾਉਣ ਜ਼ਮੀਨਾਂ, ਧੀਆਂ ਦੁੱਖ ਵੰਡਾਉਂਦੀਆਂ ਨੇ’, ਜੇ ਧੀਆਂ ਮਾਰੀ ਜਾਓਗੇ ਤਾਂ ਬਹੂਆਂ ਕਿੱਥੋਂ ਲਿਆਓਗੇ’, ‘ਧੀਆਂ ਪੁੱਤਰ ਇੱਕ ਸਮਾਨ, ਧੀਆਂ ਵਧਾਓਣ ਘਰ ਦੀ ਸ਼ਾਨ’, ਅਤੇ ਹੋਰ ਨਾਰੇ ਲਾਉਂਦੇ ਹੋਏ ਬੱਚੇ ਪਿੰਡ ਦੀਆਂ ਗਲੀਆਂ ਵਿੱਚੋਂ ਦੀ ¦ਘੇ। ਪਿੰਡ ਦੇ ਵਿਚਕਾਰ ਸਕੂਲ ਦੇ ਅਧਿਆਪਕਾਂ ਨੇ ਬੱਚਿਆਂ ਨੂੰ ਇਕੱਠਾ ਕਰਕੇ ਲੜਕੀਆਂ ਦੇ ਹੱਕਾ ਪ੍ਰਤੀ ਭਾਸ਼ਣ 5ਦਿੱਤੇ। ਸਮੂਹ ਪਿੰਡ ਵਾਸੀਆਂ ਨੇ ਬੜੀ ਉਤਸੁਕਤਾ ਨਾਲ ਰੈਲੀ ਨੂੰ ਦੇਖਿਆ ਅਤੇ ਅਧਿਆਪਕਾਂ ਦੀਆਂ ਗੱਲਾਂ ਸੁਣੀਆਂ। ਕੁੜੀਆਂ ਵਿੱਚ ਰੈਲੀ ਪ੍ਰਤੀ ਬੜਾ ਉਤਸਾਹ ਸੀ। ਸਕੂਲ ਭਵਨ ਪੁੱਜ ਕੇ ਰੈਲੀ ਸਮਾਪਤ ਹ