ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸਮਾਜ ਸੇਵੀ ਸ੍ਰੀ ਅੰਨਾ ਹਜ਼ਾਰੇ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਦੀ ਹਮਾਇਤ ਵਿੱਚ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਧਰਨਾ ਦੇਣ ਦੇ ਫੈਸਲੇ ਤਹਿਤ ਅੱਜ ਸਥਾਨਿਕ ਜ਼ਿਲ੍ਹਾ ਕਚਹਿਰੀਆਂ ਵਿਖੇ ਯੂਥ ਅਕਾਲੀ ਦਲ ਦੇ ਪ੍ਰਧਾਨ ਸ: ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਵਿਸ਼ਾਲ ਰੋਸ ਧਰਨਾ ਦੇਣ ਉਪਰੰਤ ਡਿਪਟੀ ਕਮਿਸ਼ਨਰ ਰਾਹੀਂ ਰਾਸ਼ਟਰਪਤੀ ਨੂੰ ਇੱਕ ਮੈਮੋਰੰਡਮ ਦਿੰਦਿਆਂ ਭ੍ਰਿਸ਼ਟਾਚਾਰ ਤੇ ਮਹਿੰਗਾਈ ਲਈ ਜ਼ਿੰਮੇਵਾਰ ਕੇਂਦਰ ਸਰਕਾਰ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ ਗਈ।
ਇਸ ਤੋਂ ਪਹਿਲਾਂ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਯੂਥ ਵਿੰਗ ਦੇ ਪ੍ਰਧਾਨ ਨੇ ਕਿਹਾ ਕਿ ਅੰਨਾ ਹਜ਼ਾਰੇ ਦੀ ਹਮਾਇਤ ਵਿੱਚ ਜੇ ਪਾਰਟੀ ਵੱਲੋਂ ਜੇਲ੍ਹ ਭਰੋ ਅੰਦੋਲਨ ਦਾ ਸਦਾ ਆਇਆ ਤਾਂ ਜ਼ਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਵੱਲੋਂ ਗ੍ਰਿਫ਼ਤਾਰੀ ਲਈ ਪਹਿਲਾ ਜਥਾ ਭੇਜਿਆ ਜਾਵੇਗਾ। ਰੋਸ ਧਰਨੇ ਦੌਰਾਨ ਸ: ਮਜੀਠੀਆ ਨੇ ਧਰਨਾਕਾਰੀਆਂ ਤੋਂ ਹੱਥ ਖੜੇ ਕਰਵਾ ਕੇ ਭ੍ਰਿਸ਼ਟਾਚਾਰ ਅਤੇ ਇਸ ਦੀ ਜਣਨੀ ਕਾਂਗਰਸ ਪਾਰਟੀ ਖ਼ਿਲਾਫ਼ ਜ਼ੋਰਦਾਰ ਲੜਾਈ ਵਿੱਢਣ ਦਾ ਪ੍ਰਣ ਲਿਆ। ਸ: ਮਜੀਠੀਆ ਨੇ ਕਿਹਾ ਭ੍ਰਿਸ਼ਟਾਚਾਰ ਵਿਰੋਧੀ ਅੰਨਾ ਹਜ਼ਾਰੇ ਦੀ ਮੁਹਿੰਮ ਨੂੰ ਲਖਾਂ ਲੋਕਾਂ ਦਾ ਸਮਰਥਨ ਮਿਲਣਾ ਕਾਂਗਰਸ ਖ਼ਿਲਾਫ਼ ਲੋਕ ਰੋਹ ਦਾ ਸਿੱਟਾ ਹੈ। ਉਹਨਾਂ ਕਿਹਾ ਕਿ ਕਾਂਗਰਸ ਵੱਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਪ੍ਰਤੀ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟਾ ਚੁੱਕਾ ਹੈ। ਉਹਨਾਂ ਕਿਹਾ ਕਿ ਅੰਦੋਲਨ ਕੋਈ ਰਾਤੋਂ ਰਾਤ ਪੈਦਾ ਨਹੀਂ ਹੋਇਆ ਇਹ ਆਜ਼ਾਦੀ ਉਪਰੰਤ 64 ਸਾਲ ਦੇ ¦ਮੇ ਅਰਸੇ ਦੌਰਾਨ ਦੇਸ਼ ’ਤੇ ਰਾਜ ਕਰਦੀਆਂ ਰਹੀਆਂ ਕਾਂਗਰਸ ਸਰਕਾਰਾਂ ਦੀ ਮਾੜੀ ਨੀਅਤ ਅਤੇ ਕੁਸ਼ਾਸਨ ਦਾ ਨਤੀਜਾ ਹੈ। ਉਹਨਾਂ ਦੋਸ਼ ਲਾਇਆ ਕਿ ਕਾਂਗਰਸ ਨੇ ਭ੍ਰਿਸ਼ਟਾਚਾਰ , ਮਹਿੰਗਾਈ ਤੇ ਘਪਲੇ ਘੁਟਾਲਿਆਂ ਰਾਹੀਂ ਦੇਸ਼ ਦੇ ਕਰੋੜਾਂ ਲੋਕਾਂ ਦੀ ਕਿਰਤ ਕਮਾਈ ਦੀ ਵੱਡੇ ਪੈਮਾਨੇ ’ਤੇ ਲੁੱਟ ਕੀਤੀ ਹੈ ਤੇ ਵਿਦੇਸ਼ੀ ਬੈਂਕ ਕਾਲੇ ਧਨ ਨਾਲ ਭਰੇ ਹਨ। ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰੀਆਂ ਤੇ ਕਰੋੜਾਂ ਦੇ ਘੁਟਾਲੇ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਸਾਲਾਂ-ਬੱਧੀ ਸਮਾਂ ਲਾਇਆ ਪਰ ਅੰਨਾ ਹਜ਼ਾਰੇ ਨੂੰ ਗ੍ਰਿਫ਼ਤਾਰ ਕਰਨ ਲੱਗਿਆਂ 1 ਮਿੰਟ ਨਾ ਲਾਇਆ ਜੋ ਕਿ ਕਾਂਗਰਸ ਦੀ ਬੌਖਲਾਹਟ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਕਾਂਗਰਸ ਦੀ ਤਾਨਾਸ਼ਾਹੀ ਮਾਨਸਿਕਤਾ ਦੇਸ਼ ਲਈ ਖਤਰਨਾਕ ਹੈ ਉਸ ਦਾ ਹਰ ਕਦਮ ਦੇਸ਼ ਨੂੰ ਅਰਾਜਕਤਾ ਵਲ ਧੱਕ ਰਿਹਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਦੀ ਗਲ ਕਰਨ ਵਾਲੇ ਅੱਜ ਆਮ ਆਦਮੀ ਤੋਂ ਹੀ ਭੈ,ਭੀਤ ਹਨ ਤੇ ਲੋਕਾਂ ਦੀ ਆਵਾਜ਼ ਦਬਾਈ ਜਾ ਰਹੀ ਹੈ। ਇਸ ਮੌਕੇ ਬੋਲਦਿਆਂ ਮੰਤਰੀ ਸ: ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਲਾਚਾਰ ਤੇ ਬੇਬਸ ਹੈ ਉਸ ਕੋਲ ਅਹੁਦਾ ਹੈ ਪਰ ਸਤਾ ਨਹੀਂ । ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਫੈਲਾ ਕੇ ਕਾਂਗਰਸ ਨੇ ਆਪਣੀ ਜ਼ਮੀਰ ਕਲੰਕਿਤ ਕਰਵਾ ਲਈ। ਮੁਜ਼ਾਹਰਾਕਾਰੀਆਂ ਵੱਲੋਂ ਐਸ. ਡੀ. ਐਮ ਸ: ਐਮ ਐਸ ਨਾਰੰਗ ਨੂੰ ਦਿੱਤੇ ਗਏ ਮੰਗ ਪੱਤਰ ਵਿੱਚ ਉਹਨਾਂ ਕਿਹਾ ਕਿ ਦੇਸ਼ ਵਿੱਚ ਅਣ ਐਲਾਨੀ ਹੰਗਾਮੀ ਹਾਲਤ ਨੂੰ ਤੁਰੰਤ ਖਤਮ ਕਰਨ , ਲੋਕਾਂ ਨੂੰ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਗਟ ਕਰਨ ਦਾ ਮੌਕਾ ਦਿੱਤੇ ਜਾਣ , ਅਤੇ ਕਾਲੇ ਧਨ ਤੇ ਭ੍ਰਿਸ਼ਟਾਚਾਰ ਦੀ ਸਰਪ੍ਰਸਤ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਤੁਰੰਤ ਚਲਦਾ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਰੋਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ: ਵੀਰ ਸਿੰਘ ਲੋਪੋਕੇ, ਇੰਦਰਬੀਰ ਸਿੰਘ ਬੁਲਾਰੀਆ ਸੰਸਦੀ ਸਕੱਤਰ, ਡਾ: ਦਲਬੀਰ ਸਿੰਘ ਵੇਰਕਾ, ਬੋਨੀ ਅਮਰਪਾਲ ਸਿੰਘ ਅਜਨਾਲਾ, ਮਲਕੀਅਤ ਸਿੰਘ ਏ ਆਰ, ਮਨਜੀਤ ਸਿੰਘ ਮੰਨਾ ( ਸਾਰੇ ਵਿਧਾਇਕ) , ਚੇਅਰਮੈਨ ਭਾਈ ਮਨਜੀਤ ਸਿੰਘ, ਭਾਈ ਰਜਿੰਦਰ ਸਿੰਘ ਮਹਿਤਾ, ਜ਼ਿਲ੍ਹਾ ਪ੍ਰਧਾਨ ਉਪਕਾਰ ਸਿੰਘ ਸੰਧੂ, ਸੁਖਦੀਪ ਸਿੰਘ ਸਿੱਧੂ, ਪ੍ਰੋ: ਸਰਚਾਂਦ ਸਿੰਘ, ਤਲਬੀਰ ਸਿੰਘ ਗਿੱਲ, ਯੂਥ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਅਜੈਬੀਰਪਾਲ ਸਿੰਘ ਰੰਧਾਵਾ, ਮਨਦੀਪ ਸਿੰਘ ਮੰਨਾ, ਬੀਬੀ ਕਿਰਨਜੋਤ ਕੋਰ, ਬਾਵਾ ਸਿੰਘ ਗੁਮਾਨ ਪੁਰਾ, ਐਡਵੋਕੇਟ ਜਸਵਿੰਦਰ ਸਿੰਘ, ਹਰਜਾਪ ਸਿੰਘ ਸੁਲਤਾਨਵਿੰਡ, ਸੁਰਿੰਦਰ ਸਿੰਘ ਸੁਲਤਾਨਵਿੰਡ, ਬਲਜੀਤ ਸਿੰਘ ਜਲਾਲਉਸਮਾਂ, ਗਗਨਦੀਪ ਸਿੰਘ ਜੱਜ,ਕਿਰਨਪ੍ਰੀਤ ਸਿੰਘ ਮੋਨੂੰ, ਪ੍ਰਗਟ ਸਿੰਘ ਚੋਗਾਵਾਂ, ਇਕਬਾਲ ਸਿੰਘ ਤੁੰਗ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਗਗਨਦੀਪ ਸਿੰਘ ਭਕਨਾ, ਮਨਿੰਦਰ ਸਿੰਘ ਔਲਖ, ਮਗਵਿੰਦਰ ਸਿੰਘ ਖਾਪੜਖੇੜੀ, ਦਿਲਬਾਗ ਸਿੰਘ ਵਡਾਲੀ, ਪ੍ਰੋ: ਸੁਲਖਨ ਸਿੰਘ, ਬਿਕਰਮ ਸਿੰਘ ਕੋਟਲਾ, ਅਵਤਾਰ ਸਿੰਘ ਟਰੱਕਾਂਵਾਲਾ, ਆਰ ਸੀ ਯਾਦਵ ਚੇਅਰਮੈਨ, ਚੇਅਰਮੈਨ ਪਪੂ ਜੈਤੀਪੁਰ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਅਮਰੀਕ ਸਿੰਘ ਧੁੰਨਾਂ, ਹਰਪਾਲ ਸਿੰਘ ਸਿਧੂ, ਜਥੇਦਾਰ ਦਲਬੀਰ ਸਿੰਘ ਜੈਕਾਰਾ, ਮਨਜੀਤ ਸਿੰਘ ਮੰਗਾਸਰਾਏ, ਬੀਬੀ ਵਜਿੰਦਰ ਕੌਰ ਵੇਰਕਾ, ਰਾਣਾ ਪਲਵਿੰਦਰ ਸਿੰਘ, ਬਲਜੀਤ ਸਿੰਘ ਸਰਾਂ, ਬਬੂਭੰਡਾਰੀ ਚਵਿੰਡਾ, ਅਮਰਜੀਤ ਸਿੰਘ ਚੌਹਾਨ, ਮਨਜੀਤ ਸਿੰਘ ਤਰਸਿਕਾ, ਗੁਰਪ੍ਰੀਤ ਸਿੰਘ ਪਰਿੰਸ, ਅਮਰਬੀਰ ਸਿੰਘ ਢੋਟ, ਅਮਰੀਕ ਸਿੰਘ ਬਿਟਾ, ਪੂਰਨ ਸਿੰਘ ਮਤੇਵਾਲ, ਸੁਖ ਭੁਲਰ,ਸ: ਗੁਰਜਿੰਦਰ ਸਿੰਘ ਢਪਈਆਂ, ਜ: ਤਰਸੇਮ ਸਿੰਘ ਤਾਹਰਪੁਰ, ਸਰਪੰਚ ਬਲਦੇਵ ਸਿੰਘ , ਐਡਵੋਕੇਟ ਨਿਰਮਲ ਸਿੰਘ , ਬਲਦੇਵ ਸਿੰਘ ਉਪਲ, ਸਤਨਾਮ ਸਿੰਘ ਹੰਸ, ਅਜੀਤ ਸਿੰਘ ਸਰਹਾਲਾ, ਜਥੇ ਤਰਲੋਚਨ ਸਿੰਘ ਮਤੇਵਾਲ, ਕਾਲੇ ਸ਼ਾਹ ਜੈਤੀਪੁਰ, ਸ਼ਰਨਬੀਰ ਸਿੰਘ ਰੂਪੋਵਾਲੀ ਵੀ ਮੌਜੂਦ ਸਨ।