ਨਵੀਂ ਦਿੱਲੀ- ਜਾਮਾ ਮਸਜਿਦ ਦੇ ਸ਼ਾਹੀ ਇਮਾਮ ਸਈਅਦ ਅਹਿਮਦ ਬੁਖਾਰੀ ਨੇ ਮੁਸਲਮਾਨਾਂ ਨੂੰ ਕਿਹਾ ਹੈ ਕਿ ਉਹ ਅੰਨਾ ਦੇ ਅੰਦੋਲਨ ਤੋਂ ਦੂਰ ਰਹਿਣ। ਸ਼ਾਹੀ ਇਮਾਮ ਦਾ ਕਹਿਣਾ ਹੈ ਕਿ ਅੰਨਾ ਦਾ ਅੰਦੋਲਨ ਇਸਲਾਮ ਦੇ ਵਿਰੁਧ ਹੈ ਕਿਉਂਕਿ ਇਸ ਵਿੱਚ ਵੰਦੇ ਮਾਤਰਮ ਅਤੇ ਭਾਰਤ ਮਾਤਾ ਦੀ ਜੈ ਵਰਗੇ ਨਾਅਰੇ ਲਗ ਰਹੇ ਹਨ।
ਸ਼ਾਹੀ ਇਮਾਮ ਨੇ ਕਿਹਾ, “ ਇਸਲਾਮ ਜਨਮ ਭੂਮੀ ਅਤੇ ਦੇਸ਼ ਦੀ ਪੂਜਾ ਵਿੱਚ ਵਿਸ਼ਵਾਸ਼ ਨਹੀਂ ਰੱਖਦਾ। ਇਹ ਉਸ ਮਾਂ ਦੀ ਪੂਜਾ ਦੀ ਪੂਜਾ ਨੂੰ ਵੀ ਸਹੀ ਨਹੀਂ ਠਹਿਰਾਂਉਦਾ, ਜਿਸਦੇ ਗਰਭ ਵਿੱਚ ਬੱਚੇ ਦਾ ਵਿਕਾਸ ਹੁੰਦਾ ਹੈ। ਮੁਸਲਮਾਨ ਇਸ ਅੰਦੋਲਨ ਨਾਲ ਕਿਸ ਤਰ੍ਹਾਂ ਜੁੜ ਸਕਦੇ ਹਨ ਜੋ ਕਿ ਇਸਲਾਮ ਦੇ ਮੂਲ ਸਿਧਾਂਤਾ ਦੇ ਹੀ ਖਿਲਾਫ਼ ਹੈ। ਇਸ ਲਈ ਮੁਸਲਮਾਨਾਂ ਨੂੰ ਇਸ ਅੰਦੋਲਨ ਤੋਂ ਦੂਰ ਰਹਿਣ ਨੂੰ ਕਿਹਾ ਹੈ।” ਬੁਖਾਰੀ ਦੇ ਇਸ ਬਿਆਨ ਨਾਲ ਵੰਦੇ ਮਾਤਰਮ ਦਾ ਮਸਲਾ ਫਿਰ ਉਭਰ ਆਇਆ ਹੈ। ਉਨ੍ਹਾਂ ਨੇ ਕਿਹਾ ਦੇਸ਼ ਵਿੱਚ ਇਸ ਸਮੇਂ ਭ੍ਰਿਸ਼ਟਾਚਾਰ ਨਾਲੋਂ ਸੰਪਰਦਾਇਕਤਾ ਦਾ ਮੁੱਦਾ ਜਿਆਦਾ ਵੱਡਾ ਹੈ ਅਤੇ ਦੇਸ਼ ਨੂੰ ਇਸ ਤੋਂ ਜਿਆਦਾ ਖਤਰਾ ਹੈ। ਅੰਨਾ ਜੇ ਸੰਪਰਦਾਇਕਤਾ ਨੂੰ ਮੁੱਦਾ ਬਣਾਉਦਾ ਹੈ ਤਾਂ ਮੈਂ ਪ੍ਰਭਾਵਿਤ ਹੋ ਸਕਦਾ ਹਾਂ। ਉਨ੍ਹਾਂ ਨੇ ਅੰਨਾ ਤੇ ਇਹ ਵੀ ਅਰੋਪ ਲਗਾਇਆ ਕਿ ਉਹ ਭਾਜਪਾ ਅਤੇ ਆਰਐਸਐਸ ਨਾਲ ਮਿਲ ਕੇ ਰਾਜਨੀਤੀ ਕਰ ਰਿਹਾ ਹੈ। ਉਨ੍ਹਾਂ ਨੇ ਇਸ ਅੰਦੋਲਨ ਨੂੰ ਮਿਲ ਰਹੇ ਫੰਡਾਂ ਤੇ ਵੀ ਸਵਾਲ ਉਠਾਇਆ।