ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 96-ਅੰਮ੍ਰਿਤਸਰ ਪੂਰਬੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰ. ਹਰਜਾਪ ਸਿੰਘ ਸੁਲਤਾਨਵਿੰਡ ਦੇ ਵਿਰੁੱਧ ਖੜੇ ਸਾਰੇ ਉਮੀਦਵਾਰਾਂ ਵੱਲੋਂ ਆਪਣੇ ਨਾਮਜਦਗੀ ਕਾਗਜ ਵਾਪਸ ਲੈ ਲਏ ਜਾਣ ਤੇ ਉਹ ਬਿਨਾਂ ਮੁਕਾਬਲਾ ਚੋਣ ਜਿੱਤਣ ਵਾਲੇ ਦੁਸਰੇ ਉਮੀਦਵਾਰ ਹੋਣਗੇ। ਸ੍ਰ. ਹਰਜਾਪ ਸਿੰਘ ਸੁਲਤਾਨਵਿੰਡ ਸਮੇਤ ਹਲਕਾ ਪੂਰਬੀ ਤੋਂ ਕੁਲ 9 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਕਾਗਜਾਤ ਦਾਖਲ ਕਰਵਾਏ ਸਨ, ਪ੍ਰੰਤੂ ਅਕਾਲੀ ਦਲ ਵਿਰੁੱਧ ਬਣੇ ਪੰਥਕ ਮੌਰਚੇ ਅਤੇ ਸ੍ਰੌ:ਅ:ਦਲ ਅੰਮ੍ਰਿਤਸਰ ਦੇ ਐਲਾਨੇ ਉਮੀਦਵਾਰਾਂ ਵੱਲੋਂ ਆਪਣੇ ਕਾਗਜ ਦਾਖਲ ਨਾ ਕਰਨ ਤੇ ਕੇਵਲ ਅਜਾਦ ਉਮੀਦਵਾਰ ਹੀ ਉਹਨਾਂ ਦੇ ਮੁਕਾਬਲੇ ਤੇ ਸਨ। ਜਿੰਨਾਂ ਵਿਚੋਂ ਇਕ ਇਕ ਕਰਕੇ ਸਾਰੇ ਉਮੀਦਵਾਰਾਂ ਨੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸ੍ਰ. ਬਿਕਰਮ ਸਿੰਘ ਮਜੀਠਾ, ਮੁੱਖ ਸੰਸਦੀ ਸਕੱਤਰ ਸ੍ਰ. ਇੰਦਰਬੀਰ ਸਿੰਘ ਬੁਲਾਰੀਆ, ਸੀਨੀਅਰ ਡਿਪਟੀ ਮੇਅਰ ਸ੍ਰ. ਅਜੇਬੀਰਪਾਲ ਸਿੰਘ ਰੰਧਾਵਾ, ਯੂਥ ਅਕਾਲੀ ਜਥਾ ਸ਼ਹਿਰੀ ਪ੍ਰਧਾਨ ਸ੍ਰ. ਉਪਕਾਰ ਸਿੰਘ ਸਿੱਧੂ, ਅਤੇ ਯੂਥ ਅਕਾਲੀ ਦਲ ਸ਼ਹਿਰੀ ਪ੍ਰਧਾਨ ਸ੍ਰ. ਗੁਰਪ੍ਰਤਾਪ ਸਿੰਘ ਟਿੱਕਾ ਦੀ ਪ੍ਰੇਰਨਾ ਸਦਕਾ ਮੈਦਾਨ ਵਿੱਚੋਂ ਹਟਕੇ ਸ੍ਰ. ਹਰਜਾਪ ਸਿੰਘ ਨੇ ਨਾਲ ਚੱਲਣ ਦਾ ਫੈਸਲਾ ਲਿਆ। ਜਿੰਨਾਂ ਉਮੀਦਵਾਰਾਂ ਨੇ ਆਪਣੇ ਕਾਗਜ਼ ਵਾਪਸ ਲਏ ਉਹਨਾਂ ਵਿੱਚ ਸ੍ਰੀ. ਅਵਤਾਰ ਸਿੰਘ ਟਰੱਕਾਂ ਵਾਲਾ ਕੌਂਸਲਰ, ਹਜ਼ਾਰਾ ਸਿੰਘ ਅਮੀਂਸ਼ਾਹ, ਅਮਰੀਕ ਸਿੰਘ ਸੁਲਤਾਨਵਿੰਡ, ਸ੍ਰ. ਮਨਪ੍ਰੀਤ ਸਿੰਘ, ਡਾ. ਅੰਗਰੇਜ਼ ਸਿੰਘ, ਸ੍ਰ. ਅਵਤਾਰ ਸਿੰਘ ਤੂਫਾਨ, ਸਵਰਨ ਸਿੰਘ ਭਾਟੀਆ, ਸਰਬਜੀਤ ਸਿੰਘ ਭਾਗੋਵਾਲ ਸ਼ਾਮਿਲ ਹਨ। ਇਹਨਾਂ ਉਮੀਦਾਰਾਂ ਨੇ ਬਿਨ੍ਹਾਂ ਸ਼ਰਤ ਮੈਦਾਨ ਵਿੱਚੋਂ ਹਟ ਕੇ ਹਰਜਾਪ ਸਿੰਘ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਇਹ ਵਕਾਰੀ ਸੀਟ ਸ਼੍ਰੌ: ਅਕਾਲੀ ਦਲ ਦੀ ਝੌਲੀ ਵਿੱਚ ਪੈ ਜਾਣ ਕਾਰਨ ਪੰਥਕ ਮੋਰਚੇ ਨੂੰ ਮੂੰਹ ਦੀ ਖਾਣੀ ਪਈ ਹੈ। ਜਿਸ ਨੇ ਆਖਰੀ ਸਮੇਂ ਤੱਕ ਅਜ਼ਾਦ ਉਮੀਦਵਾਰਾਂ ਨੂੰ ਭਰਮਾਉਣ ਦੀਆਂ ਕੋਸ਼ਿਸ਼ਾਂ ਜਾਰੀ ਰੱਖਿਆ ਅਤੇ ਅਵਤਾਰ ਸਿੰਘ ਤੂਫਾਨ ਨੂੰ ਆਪਣਾ ਉਮੀਦਵਾਰ ਵੀ ਐਲਾਨ ਦਿੱਤਾ ਸੀ ਪ੍ਰੰਤੂ ਸ੍ਰੌ: ਅਕਾਲੀ ਦਲ ਦੇ ਨੇਤਾਵਾਂ ਦੀ ਪ੍ਰੇਰਣਾ ਅਤੇ ਪੰਥ ਦੇ ਵਡੇਰਾਂ ਹਿੱਤਾਂ ਨੂੰ ਸਾਹਮਣੇ ਰੱਖ ਕੇ ਅਜ਼ਾਦ ਉਮੀਦਵਾਰਾਂ ਦੇ ਸਹੀ ਫੈਸਲੇ ਨਾਲ ਸ੍ਰ. ਹਰਜਾਪ ਸਿੰਘ ਹਲਕਾ ਪੂਰਬੀ ਤੋਂ ਨਿਰਵਿਰੋਧ ਚੁਣੇ ਜਾਣ ਵਾਲੇ ਹਲਕਾ ਭਿਖੀਵਿੰਡ ਤੋਂ ਬਾਅਦ ਅਕਾਲੀ ਦਲ (ਬ) ਦੇ ਦੂਜੇ ਉਮੀਦਵਾਰ ਹਨ, ਜਿੰਨਾਂ ਦੀ ਜਿੱਤ ਦਾ ਅਧਿਕਾਰਤ ਐਲਾਨ ਕਰ ਦਿੱਤਾ ਗਿਆ।
ਅੱਜ ਸ੍ਰ. ਹਰਜਾਪ ਸਿੰਘ ਦੇ ਹੱਕ ਵਿੱਚ ਕਾਗਜਤਾ ਵਾਪਸ ਲੈਣ ਸਮੇਂ ਉਪਰੋਕਤ ਉਮੀਦਵਾਰਾਂ ਦੇ ਨਾਲ ਇੰਦਰਬੀਰ ਸਿੰਘ ਬੁਲਾਰੀਆ, ਭਾਈ ਰਜਿੰਦਰ ਸਿੰਘ ਮਹਿਤਾ ਹਲਕਾ ਪੱਛਮੀ ਤੋਂ ਅਕਾਲੀ ਉਮੀਦਵਾਰ, ਉਪਕਾਰ ਸਿੰਘ ਸੰਧੂ, ਅਜੇਬੀਰਪਾਲ ਸਿੰਘ ਰੰਧਾਵਾ, ਕੌਂਸਲਰ ਸ਼ਮਸ਼ੇਰ ਸਿੰਘ ਸ਼ੇਰਾ, ਜਗੀਰ ਸਿੰਘ, ਪ੍ਰਤਾਪ ਸਿੰਘ ਪੱਖਿਆਂ ਵਾਲਾ, ਅਜੀਤ ਸਿੰਘ ਹਰਜੀਤ ਪੈਲਸ ਵਾਲੇ (ਸਾਰੇ ਸਾਬਕਾ ਕੌਂਸਲਰ), ਸੁਰਿੰਦਰ ਭਾਟੀਆ, ਮਨਦੀਪ ਸਿੰਘ ਮੰਨਾਂ ਨੌਜੁਆਨ ਅਕਾਲੀ ਆਗੂ, ਜਸਕੀਰਤ ਸਿੰਘ ਸੁਲਤਾਨਵਿੰਡ, ਅਰਵਿੰਦਰ ਸਿੰਘ ਵਾਲੀਆ, ਤਜਿੰਦਰ ਸਿੰਘ ਤੇਜੀ, ਅਜਮੇਰ ਸਿੰਘ ਸੰਧੂ, ਰਜਿੰਦਰ ਸਿੰਘ, ਜਸਬੀਰ ਸਿੰਘ ਸੱਗੂ, ਸੁਰਜੀਤ ਸਿੰਘ ਚੈਂਨੀ, ਕੁਲਦੀਪ ਸਿੰਘ ਫੌਜੀ, ਨਵਜੋਤ ਸਿੰਘ, ਜਸਪਾਲ ਸਿੰਘ ਧਨੀ ਆਦਿ ਹਾਜ਼ਰ ਸਨ।