ਫਤਹਿਗੜ੍ਹ ਸਾਹਿਬ:- “ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਨੇ ਅੱਜ ਆਪਣੇ ਸਪੁੱਤਰ ਸ. ਇਮਾਨ ਸਿੰਘ ਮਾਨ ਜੋ ਭਾਦਸੋ ਜਰਨਲ ਚੋਣ ਹਲਕੇ ਤੋ ਗੁਰਦੁਆਰਾ ਚੋਣਾ ਦੇ ਪਾਰਟੀ ਉਮੀਦਵਾਰ ਹਨ ਦੇ ਦਫ਼ਤਰ ਦੇ ਉਦਘਾਟਨ ਦੇ ਸਮਰੋਹ ਸਮੇ ਵੱਡੇ ਭਰਵੇ ਇਕੱਠ ਵਿਚ ਫੀਤਾ ਕੱਟਣ ਉਪਰੰਤ ਆਪਣੀ ਤਕਰੀਰ ਵਿਚ ਕਿਹਾ ਕਿ ਗੁਰਦੁਆਰਾ ਚੋਣਾ ਵਿਚ ਇਸ ਸਮੇ 3 ਧਿਰਾ ਜੋਰ ਅਜਮਾਈ ਕਰ ਰਹੀਆ ਹਨ । ਪਹਿਲੀ ਹਕੂਮਤ ਬਾਦਲ ਦਲ ਜਿਸ ਕੋਲ ਕੋਈ ਵੀ ਸਿਧਾਂਤ,ਇਖਲਾਕ ਅਤੇ ਅਸੂਲ ਦੀ ਗੱਲ ਨਹੀ । ਉਹ ਬੀਜੇਪੀ ਅਤੇ ਆਰ ਐਸ ਐਸ ਦੀ ਸੋਚ ਨੂੰ ਲਾਗੂ ਕਰਨ ਵਾਲੇ ਇਨ੍ਹਾਂ ਮੁਤੱਸਵੀ ਜਮਾਤਾਂ ਦੇ ਮੋਹਰੇ ਬਣੇ ਹੋਏ ਹਨ । ਦੂਸਰੀ ਧਿਰ ਸਿੱਖ ਕੌਮ ਦੀ ਨਸਲਕੁਸੀ ਅਤੇ ਕਤਲੇਆਮ ਕਰਨ ਵਾਲੀ ਕਾਂਗਰਸ ਜਮਾਤ ਦੀ ਸਰਪ੍ਰਸਤੀ ਹੇਠ ਸ. ਪਰਮਜੀਤ ਸਿੰਘ ਸਰਨਾ ਅਤੇ ਕੈਪਟਨ ਅਮਰਿੰਦਰ ਸਿੰਘ ਰਾਹੀ ਵੱਖ-2 ਪੰਥਕ ਗਰੁੱਪਾ ਦੇ ਬਣੇ ਮੋਰਚੇ ਦੀ ਅਗਵਾਈ ਕਰ ਰਹੀ ਹੈ । ਇਸ ਕਾਂਗਰਸ ਜਮਾਤ ਨੇ ਇਕ ਦਹਾਕੇ ਦੇ ਲੰਮੇ ਸਮੇ ਤੱਕ ਸਿੱਖ ਨੋਜਵਾਨੀ ਦੇ ਖ਼ੂਨ ਨਾਲ ਹੋਲੀ ਖੇਡੀ, ਸਿੱਖਾਂ ਦੀਆ ਧੀਆ-ਭੈਣਾ ਦੀ ਬੇਪਤੀ ਕੀਤੀ, ਪੰਜਾਬ ਸੂਬੇ ਦੀ ਤਰੱਕੀ ਵਿਚ ਸਾਜਸੀ ਢੰਗਾ ਨਾਲ ਰੁਕਾਵਟਾਂ ਪਾਈਆ । ਅੱਜ ਅਜਿਹੀ ਜਮਾਤ ਦੀ ਸਰਪ੍ਰਸਤੀ ਪ੍ਰਵਾਣ ਕਰਕੇ ਪੰਥਕ ਮੋਰਚੇ ਦੇ ਆਗੂ ਕਿਹੜੀ ਸਿੱਖ ਸੋਚ ਨੂੰ ਮਜਬੂਤ ਕਰ ਰਹੇ ਹਨ, ਇਹ ਸਾਡੀ ਸਮਝ ਤੋ ਬਾਹਰ ਹੈ । ਤੀਜੀ ਧਿਰ ਸਿੱਖ ਸੋਚ, ਇਨਸਾਨੀਅਤ ਕਦਰਾਂ-ਕੀਮਤਾਂ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੀ ਅਤੇ ਤੁਹਾਡੇ ਹਰ ਦੁੱਖ-ਤਕਲੀਫ ਵਿਚ ਸਾਝੀ ਬਣਨ ਵਾਲੀ ਸ਼੍ਰੋਮਣੀ ਅਕਾਲੀ ਦਲ (ਅ) ਦੀ ਜਮਾਤ ਹੈ । ਜਿਸ ਨੇ ਸੰਗਤਾ ਦੇ ਅਥਾਂਹ ਪਿਆਰ ਅਤੇ ਸਤਿਕਾਰ ਸਦਕਾ ਹੁਣ ਤੱਕ ਹਰ ਜਬਰ ਜੁਲਮ ਵਿਰੁੱਧ ਆਵਾਜ ਵੀ ਉਠਾਉਦੀ ਆ ਰਹੀ ਹੈ ਤੇ ਸਮਾਜ ਵਿਚ ਅਛੀਆ ਕਦਰਾਂ-ਕੀਮਤਾਂ ਨੂੰ ਕਾਇਮ ਕਰਨ ਲਈ ਜੂਝਦੀ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ (ਅ) ਨੇ ਸਮੁੱਚੇ ਚੋਣ ਹਲਕਿਆ ਉਤੇ ਆਪਣੇ ਉਮੀਦਵਾਰ ਖੜੇ ਕੀਤੇ ਹਨ ।ਇਹ ਧਾਰਮਿਕ ਲੜਾਈ ਹੁਣ ਸ਼੍ਰੋਮਣੀ ਅਕਾਲੀ ਦਲ (ਅ) ਅਤੇ ਬਾਦਲ ਦਲ ਵਿਚ ਸਿੱਧੀ ਬਣ ਚੁਕੀ ਹੈ ਅਤੇ ਪੰਜਾਬ ਦੀ ਸਿੱਖ ਪਰਿਵਾਰ ਇਸ ਇਖ਼ਲਾਕੀ ਜੰਗ ਵਿਚ ਜਿਸ ਹੋਸਲੇ ਅਤੇ ਸੁਹਿਰਦਤਾ ਨਾਲ ਸਾਨੂੰ ਸਹਿਯੋਗ ਕਰ ਰਹੇ ਹਨ, ਉਸ ਤੋ ਅੰਦਾਜਾ ਲਗਾਉਣਾ ਔਖਾਂ ਨਹੀ ਕਿ ਸਿੱਖ ਕੌਮ ਦੀ ਪਾਰਲੀਆਮੈਟ ਵਿਚ ਸਿੱਖ ਸੋਚ ਅਤੇ ਸ਼੍ਰੋਮਣੀ ਅਕਾਲੀ ਦਲ (ਅ) ਦਾ ਬੋਲ-ਬਾਲਾ ਹੋ ਕੇ ਰਹੇਗਾ । ਮੇਰੀ ਭਾਦਸੋ ਹਲਕੇ ਦੇ ਸੰਬੰਧਤ ਵੋਟਰਾਂ ਨੂੰ ਹੀ ਅਪੀਲ ਨਹੀ ਬਲਕਿ ਪੰਜਾਬ ਸਮੇਤ ਦੂਸਰੇ ਤਿੰਨੋ ਸਟੇਟਾ ਦੇ ਸਿੱਖਾ ਨੂੰ ਵੀ ਅਪੀਲ ਹੈ ਕਿ ਉਹ ਸਮੇ ਦੀ ਨਜਾਕਤ ਨੂੰ ਪਹਿਚਾਣਦੇ ਹੋਏ ਸਾਡੇ ਉਮੀਦਵਰਾ ਨੂੰ ਜਿਤਾਉਣ, ਤਾ ਜੋ ਗੁਰੂ ਘਰਾ ਦੇ ਪ੍ਰਬੰਧ ਵਿਚ ਆਈਆ ਤੁਰੱਟੀਆ ਨੂੰ ਦੂਰ ਕਰਕੇ ਗੁਰੂ ਦੀ ਗੋਲਕ ਦੇ ਦਸਵੰਧ ਨੂੰ ਮਨੁੱਖਤਾ ਦੀ ਬਹਿਤਰੀ ਲਈ ਲਾਇਆ ਜਾ ਸਕੇ ।
ਸ. ਇਮਾਨ ਸਿੰਘ ਮਾਨ ਨੇ ਕਿਹਾ ਕਿ ਆਪ ਜੀ ਵਲੋ ਮਿਲੇ ਡੂੰਘੇ ਸਹਿਯੋਗ ਸਦਕਾ ਅਸੀ ਭਾਦਸੋ ਹਲਕੇ ਦੀ ਲੜਾਈ ਵਿਚ ਕੁੱਦੇ ਹਾ ਤੇ ਸਾਨੂੰ ਪੂਰਨ ਭਰੋਸਾ ਹੈ ਕਿ ਇਸ ਧਰਤੀ ਦੇ ਨਿਵਾਸੀ ਅਤੇ ਉਚੇ ਇਖ਼ਲਾਕ ਵਾਲੇ ਸਿੱਖ ਕੌਮ ਦੀ ਸੋਚ ਨੂੰ ਹਰ ਕੀਮਤ ਤੇ ਮਜਬੂਤੀ ਦੇਣਗੇ ਅਤੇ ਦਾਸ ਨੂੰ ਇਸ ਸੀਟ ਤੋ ਸਾਨਦਾਰ ਨਾਲ ਜਿੱਤਾ ਕੇ ਸਿੱਖ ਪਾਰਲੀਆਮੈਟ ਵਿਚ ਭੇਜਦੇ ਹੋਏ ਸਿੱਖ ਕੌਮ ਦੀ ਬਤੋਰ ਅਨਿਨ ਸੇਵਕ ਦੀ ਸੇਵਾ ਦੇਣ ਦਾ ਮੌਕਾ ਦੇਣਗੇ । ਉਨ੍ਹਾ ਇਲਾਕਾ ਨਿਵਾਸੀਆ ਅਤੇ ਸਮੁੱਚੀ ਸਿੱਖ ਕੌਮ ਨੂੰ ਵਿਸਵਾਸ ਦਿਵਾਇਆ ਕਿ ਜਿਵੇ ਸ. ਸਿਮਰਨਜੀਤ ਸਿੰਘ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ (ਅ) ਦੀ ਪਾਰਟੀ ਉਨ੍ਹਾਂ ਦੀਆ ਭਾਵਨਾਵਾ ਤੇ ਹੁਣ ਤੱਕ ਖਰੀ ਉਤਰੀ ਹੈ, ਦਾਸ ਵੀ ਇਸ ਪਾਰਟੀ ਦਾ ਤੇ ਸਿੱਖ ਕੌਮ ਦਾ ਸੇਵਾਦਾਰ ਹੋਣਦੇ ਨਾਤੇ ਆਪਣੇ ਫਰਜਾ ਦੀ ਦ੍ਰਿੜਤਾ ਨਾਲ ਪਾਲਣਾ ਕਰੇਗਾ ਤੇ ਸਿੱਖ ਸੋਚ ਨੂੰ ਹਰ ਤਰਫ ਦਲੀਲ ਸਹਿਤ ਪ੍ਰਚਾਰਨ ਵਿਚ ਅਤੇ ਸਿੱਖ ਮਸਲਿਆ ਨੂੰ ਹੱਲ ਕਰਨ ਵਿਚ ਪੂਰਾ ਤਾਨ ਲਾ ਦੇਵੇਗਾ । ਉਨ੍ਹਾਂ ਪੰਜਾਬ ਦੇ ਵੋਟਰਾ ਨੂੰ ਵੀ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰਾ ਨੂੰ ਹਰ ਪੱਖੋ ਸਹਿਯੋਗ ਦੇ ਕੇ ਭਾਈ ਲਾਲੋਆ ਦੀ ਹਕੂਮਤ ਕਾਇਮ ਕਰਨ ਅਤੇ ਮਲਕ ਭਾਗੋਆ ਦੀ ਲਹੂ ਚੂਸਣ ਵਾਲੀ ਹਕੂਮਤ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਿਕ ਕਮੇਟੀ ਦੇ ਪ੍ਰਬੰਧ ਤੋ ਦੂਰ ਰੱਖਣ । ਇਸ ਮੌਕੇ ਪਾਰਟੀ ਦੇ ਜਰਨਲ ਸਕੱਤਰ ਪ੍ਰੋ: ਮਹਿੰਦਰਪਾਲ ਸਿੰਘ, ਗੁਰਦਿਆਲ ਸਿੰਘ ਘਲੂਮਾਜਰਾ ਜਿਲ੍ਹਾ ਪ੍ਰਧਾਨ, ਸ. ਭੁਪਿੰਦਰ ਸਿੰਘ ਫਤਹਿਪੁਰ ਇਨਚਾਰਜ ਚੋਣ ਦਫ਼ਤਰ, ਕਿਸਨ ਸਿੰਘ ਸਲਾਣਾ ਸਰਕਲ ਪ੍ਰਧਾਨ ਅਮਲੋਹ, ਬਲਜੀਤ ਸਿੰਘ ਮੱਖਣ ਉਮੀਦਵਾਰ ਨਾਭਾ ਆਗੂਆ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਸਰਪੰਚ-ਪੰਚਾ ਨੇ ਸਮੂਲੀਅਤ ਕੀਤੀ । ਮੰਡੀ ਗੋਬਿੰਦਗੜ੍ਹ ਅਤੇ ਸਲਾਣੇ ਵਿਖੇ ਹੋਈਆ ਨੁਕੜ ਮੀਟਿੰਗਾ ਸ. ਮਾਨ ਦੇ ਪਹੁੰਚਣ ਤੇ ਵੱਡੀਆ ਰੈਲੀਆ ਦਾ ਰੂਪ ਧਾਰ ਜਾਣ ਦਾ ਅਮਲ ਪ੍ਰਤੱਖ ਕਰਦਾ ਹੈ ਕਿ ਅਮਲੋਹ, ਭਾਦਸੋ, ਅਤੇ ਨਾਭਾ ਦੀਆ ਸੀਟਾ ਸਾਨ ਨਾਲ ਮਾਨ ਦਲ ਲੈ ਲਵੇਗਾ ।