ਵਾਸਿੰਗਟਨ- ਅਮਰੀਕੀ ਰੱਖਿਆ ਮੰਤਰਾਲੇ ਪੇਂਟਾਗਨ ਨੇ ਕਿਹਾ ਹੈ ਕਿ ਚੀਨ ਦੀ ਸੈਨਿਕ ਸ਼ਕਤੀ ਵੱਧਣ ਨਾਲ ਉਸ ਦੇ ਗਵਾਂਢੀ ਦੇਸ਼ਾਂ ਵਿੱਚ ਅਸਥਿਰਤਾ ਵੱਧ ਰਹੀ ਹੈ। ਰਡਾਰ ਤੋਂ ਬੱਚ ਨਿਕਲਣ ਵਾਲੇ ਸਟੀਲਥ ਲੜਾਕੂ ਜਹਾਜ ਅਤੇ ਕਰੂਜ਼ ਮਿਸਾਈਲਾਂ ਦੇ ਵਿਕਾਸ ਦੀ ਸਫਲਤਾ ਤੋਂ ਉਤਸਾਹਿਤ ਚੀਨ ਦੀ ਸੈਨਾ ਆਧੁਨਿਕ ਹੱਥਿਆਰਾਂ ਨਾਲ ਲੈਸ ਹੋ ਰਹੀ ਹੈ। ਇਸ ਨਾਲ ਦੱਖਣੀ ਏਸਿ਼ਆਈ ਦੇਸ਼ਾਂ ਵਿੱਚ ਅਸਥਿਰਤਾ ਪੈਦਾ ਹੋ ਰਹੀ ਹੈ। ਪੇਂਟਾਗਨ ਵਲੋਂ ਚੀਨ ਦੀ ਸੈਨਿਕ ਸ਼ਕਤੀ ਸਬੰਧੀ ਸਲਾਨਾ ਰਿਪੋਰਟ ਜਾਰੀ ਕਰਦੇ ਸਮੇਂ ਏਸ਼ੀਆ ਦੇ ਉਪ ਸਹਾਇਕ ਸਕੱਤਰ ਮਾਈਕਲ ਸਿਫਰ ਨੇ ਇਹ ਗੱਲਾਂ ਕਹੀਆਂ।
ਪੇਂਟਾਗਨ ਵਲੋਂ ਇਹ ਵੀ ਕਿਹਾ ਗਿਆ ਕਿ 2020 ਤੱਕ ਚੀਨ ਦੁਨੀਆਂ ਦੀ ਵੱਡੀ ਤਾਕਤ ਬਣ ਕੇ ਉਭਰ ਸਕਦਾ ਹੈ। ਚੀਨ ਦੀ ਪੀਪਲਜ਼ ਲਿਰੇਸ਼ਨ ਆਰਮੀ ਵਿਸ਼ਵ ਦੀ ਸੱਭ ਤੋਂ ਵੱਡੀ ਸੈਨਾ ਹੈ। ਇਸ ਵਿੱਚ ਇੱਕ ਕਰੋੜ 25 ਲੱਖ ਦੇ ਕਰੀਬ ਸੈਨਿਕ ਹਨ। ਚੀਨ ਰਡਾਰ ਤੋਂ ਬੱਚ ਨਿਕਲਣ ਵਾਲੇ ਲੜਾਕੂ ਜਹਾਜ਼ ਜੇ-20 ਵਿਕਸਤ ਕਰ ਰਿਹਾ ਹੈ। ਆਧੁਨਿਕ ਪਣਡੁਬੀ ਨਿਰਮਾਣ ਤੇ ਵੀ ਬੇਹਤਾਸ਼ਾ ਖਰਚ ਕਰ ਰਿਹਾ ਹੈ।