ਟੋਕੀਓ- ਜਾਪਾਨ ਦੇ ਵਿੱਤਮੰਤਰੀ ਰਹਿ ਚੁੱਕੇ ਯੋਸਿਹਿਕੋ ਨੋਡਾ ਹੁਣ ਪ੍ਰਧਾਨਮੰਤਰੀ ਦੀ ਕੁਰਸੀ ਤੇ ਬਿਰਾਜਮਾਨ ਹੋਣਗੇ। ਉਹ ਪ੍ਰਧਾਨਮੰਤਰੀ ਨਾਔਤੋ ਕਾਨ ਦੀ ਜਗ੍ਹਾ ਲੈਣਗੇ। ਉਨ੍ਹਾਂ ਨੇ ਸੋਮਵਾਰ ਨੂੰ ਹੋਏ ਗੁਪਤ ਮਤਦਾਨ ਦੌਰਾਨ ਆਪਣੇ ਵਿਰੋਧੀ ਵਪਾਰ ਮੰਤਰੀ ਬਾਨਰੀ ਕਾਈਦਾ ਨੂੰ ਹਰਾ ਕੇ ਆਪਣੀ ਜਿੱਤ ਯਕੀਨੀ ਬਣਾ ਲਈ ਹੈ। ਨੋਡਾ ਨੂੰ ਮੰਗਲਵਾਰ ਨੂੰ ਰਸਮੀ ਤੌਰ ਤੇ ਪ੍ਰਧਾਨਮੰਤਰੀ ਨਿਯੁਕਤ ਕੀਤਾ ਜਾਵੇਗਾ।
ਪ੍ਰਧਾਨਮੰਤਰੀ ਨਾਔਤੋ ਕਾਨ ਨੇ ਡੈਮੋਕਰੇਟਿਕ ਪਾਰਟੀ ਆਫ਼ ਜਾਪਾਨ ਦੇ ਪ੍ਰਧਾਨਗੀ ਪਦ ਤੋਂ ਅਸਤੀਫ਼ਾ ਦੇ ਦਿੱਤਾ ਸੀ। 54 ਸਾਲਾ ਨੋਡਾ ਨੇ ਆਪਣੇ ਵਿੱਤ ਮੰਤਰਾਲੇ ਦਾ ਕਾਰਜ ਭਾਰ ਬਹੁਤ ਹੀ ਯੋਗਤਾ ਅਤੇ ਸੁਚਜੇ ਢੰਗ ਨਾਲ ਸੰਭਾਲਿਆ ਸੀ। ਨੋਡਾ ਲਈ ਸੁਨਾਮੀ ਨਾਲ ਹੋਏ ਭਾਰੀ ਨੁਕਸਾਨ ਅਤੇ ਆਰਥਿਕ ਮੰਦੀ ਨਾਲ ਜੂਝ ਰਹੀ ਅਰਥਵਿਵਸਥਾ ਨੂੰ ਸਹੀ ਰਸਤੇ ਤੇ ਲਿਆਉਣਾ ਆਦਿ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਉਹ ਪਿੱਛਲੇ ਪੰਜ ਸਾਲਾਂ ਦੌਰਾਨ ਜਾਪਾਨ ਦੇ ਛੇਂਵੇ ਪ੍ਰਧਾਨਮੰਤਰੀ ਹੋਣਗੇ।