ਫਤਹਿਗੜ੍ਹ ਸਾਹਿਬ: “ਇਹ ਅਤਿ ਦੁੱਖ ਅਤੇ ਸ਼ਰਮ ਭਰੀ ਗੱਲ ਹੈ ਕਿ ਸਾਧ ਯੂਨੀਅਨ ਅਤੇ ਸ. ਪ੍ਰਕਾਸ ਸਿੰਘ ਬਾਦਲ ਆਪਸ ਵਿਚ ਘਿਓ-ਖਿਚੜੀ ਹੋਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਿਕ ਕਮੇਟੀ ਦੀਆ ਜਮੀਨਾ ਜਾਇਦਾਦਾਂ ਉਤੇ ਕਬਜ਼ੇ ਕਰਨ ਵਿਚ ਲੱਗੇ ਹੋਏ ਹਨ । ਜਦੋ ਕਿ ਗੁਰੂ ਦੀ ਗੋਲਕ ਦੀ ਵਰਤੋ ਬੇਸਹਾਰਿਆ, ਮਜਲੂਮਾਂ ਅਤੇ ਲੋੜਵੰਦਾ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਹੋਣੀ ਚਾਹੀਦੀ ਹੈ । ਇਸ ਤੋ ਵੀ ਅਗੇਰੇ ਇਹ ਸਾਧ ਯੂਨੀਅਨ ਰਹਿਤ ਮਰਿਯਾਦਾ ਦੇ ਉਲਟ ਡੇਰੇ ਕਾਇਮ ਕਰਕੇ ਅਤੇ ਆਪੋ-ਆਪਣੀਆ ਮਰਿਆਦਾਵਾ ਲਾਗੂ ਕਰਕੇ ਕੌਮ ਨੂੰ ਸੈਟਰਲ ਧੁਰੇ ਅਤੇ ਕੇਦਰਿਤ ਕਰਨ ਦੀ ਬਜਾਏ ਕੌਮ ਵਿਚ ਵੰਡੀਆ ਪਾਉਣ ਵਿਚ ਮਸਰੂਫ ਹੈ ।”
ਇਹ ਵਿਚਾਰ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਨੇ ਸੰਤ ਹਰੀ ਸਿੰਘ ਰੰਧਾਵੇ ਵਾਲਿਆ ਵਲੋ ਸੰਤ ਬੇਲਾ ਕੱਜਲ ਮਾਜਰਾ, ਚੌਰਵਾਲਾ ਤੇ ਗੁਰਦੁਆਰਾ ਜੋਤੀ ਸਰੂਪ ਦੇ ਨਜਦੀਕ ਡੇਰਾ ਬਾਬਾ ਪ੍ਰੀਤਮ ਸਿੰਘ ਜੀ ਦੀਆ ਜਮੀਨਾ ਉਤੇ ਕਬਜਾ ਕਰਨ, ਹਰਨਾਮ ਸਿੰਘ ਧੂੰਮਾ ਵਲੋ ਜਲੰਧਰ-ਪਠਾਣਕੋਟ ਰੋਡ ਉਤੇ ਡੇਰੇ ਉਤੇ ਕਬਜਾ ਕਰਨ, ਸ. ਨਿਰਮਲ ਸਿੰਘ ਕਾਹਲੋ ਵਲੋ ਐਸਜੀਪੀਸੀ ਦੀ ਜਮੀਨ ਉਤੇ ਕਬਜਾ ਕਰਕੇ ਆਪਣਾ ਨਿੱਜੀ ਸਕੂਲ ਬਣਾਉਣ ਅਤੇ ਬਾਬਾ ਸੁੱਖਚੈਨ ਸਿੰਘ ਮਾਨਸਾ ਜੋ ਸੰਤ ਯੂਨੀਅਨ ਵਲੋ ਮਾਨਸਾ ਤੋ ਉਮੀਦਵਾਰ ਹਨ ਦੇ ਲੜਕੇ ਨੇ ਪੰਜਾਬ ਵਿਚ ਕਾਂਗਰਸ ਹਕੂਮਤ ਸਮੇ ਬੈਕ ਡਕਾਇਤੀ ਕਰਨ ਵਰਗੀਆ ਗੈਰ ਇਖਲਾਕੀ ਕਾਰਵਾਈਆ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ. ਪ੍ਰਕਾਸ ਸਿੰਘ ਬਾਦਲ ਨੇ ਇਸ ਸਾਧ ਯੂਨੀਅਨ ਨੂੰ ਗੁਰੂਘਰਾਂ ਵਿਚ ਖੁੱਲ੍ਹਾ ਹੱਥ ਦੇਕੇ ਵੱਡੇ ਪੱਧਰ ਤੇ ਕਰੱਪਟ ਕਰ ਦਿੱਤਾ ਹੈ ਤਾ ਕਿ ਸਮੇ-ਸਮੇ ਤੇ ਉਹ ਇਸ ਸਾਧ ਯੂਨੀਅਨ ਦੀ ਦੁਰਵਰਤੋ ਕਰ ਸਕਣ । ਦੂਸਰਾ ਸ. ਬਾਦਲ ਨੇ ਆਪਣੇ ਸਿਆਸੀ ਚਹੇਤਿਆ ਨੂੰ ਖੁਸ ਕਰਨ ਅਤੇ ਮਾਲੀ ਤੌਰ ਤੇ ਮਜਬੂਤ ਕਰਨ ਲਈ ਐਸਜੀਪੀਸੀ ਦੇ ਕਰੋੜਾ ਅਰਬਾ ਫੰਡਾ ਵਿਚੋ ਟਰੱਸਟ ਬਣਾ ਕੇ ਨਿੱਜੀ ਨਾਵਾ ‘ਤੇ ਜਾਇਦਾਦਾਂ ਬਣਾ ਦਿੱਤੀਆ ਹਨ, ਜਿਹਨਾ ਨੂੰ ਅਸੀ ਪਹਿਲ ਦੇ ਆਧਾਰ ਤੇ ਆਪਣਾ ਫਰਜ ਸਮਝਦੇ ਹੋਏ ਖਤਮ ਕਰਾਗੇ । ਉਨ੍ਹਾ ਕਿਹਾ ਕਿ ਅੱਜ ਸ.ਪ੍ਰਕਾਸ ਸਿੰਘ ਬਾਦਲ ਵਰਗੇ ਗੈਰ ਸਿਧਾਤਕ ਲੋਕ ਕਰੱਪਟ ਸਾਧ ਯੂਨੀਅਨ ਦੇ ਸਹਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਿਕ ਕਮੇਟੀ ਜੋ ਸਿੱਖ ਕੌਮ ਦੀ ਪਾਰਲੀਆਮੈਟ ਹੈ, ਉਸ ਉਤੇ ਕਾਬਿਜ ਹੋਣਾ ਲੋਚਦੇ ਹਨ । ਪਰ ਸਿੱਖ ਕੌਮ ਜੋ ਗੁਰੂਘਰਾਂ ਵਿਚ ਹੋ ਰਹੀਆ ਬੇਨਿਯਮੀਆ ਅਤੇ ਗੁਰੂ ਦੀ ਗੋਲਕ ਦੀ ਹੋ ਰਹੀ ਦੁਰਵਰਤੋ ਸੰਬੰਧੀ ਸੁਚੇਤ ਹੈ ਉਹ ਇਸ ਸਾਧ ਯੂਨੀਅਨ ਅਤੇ ਬਾਦਲ ਦਲੀਆ ਨੂੰ ਚੋਣਾ ਵਿਚ ਕਰਾਰੀ ਭਾਜ ਵੀ ਦੇਵੇਗੀ ਅਤੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰਾ ਨੂੰ ਜਿਤਾਕੇ ਸਿੱਖ ਪਾਰਲੀਆਮੈਟ ਵਿਚ ਭੇਜ ਕੇ ਫਖ਼ਰ ਮਹਿਸੂਸ ਕਰੇਗੀ ।