ਲੁਧਿਆਣਾ- : ਸਿਹਤ ਵਿਭਾਗ ਵਿੱਚ ਠੇਕੇ ਦੇ ਅਧਾਰ ਤੇ ਕੰਮ ਕਰਦੇ ਸਮੂਹ ਟੀਬੀ ਮੁਲਾਜਮਾਂ ਦੀ ਕਲਮ ਛੋੜ ਹੜਤਾਲ ਅੱਜ ਦੂਸਰੇ ਦਿਨ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਗਿੱਲ ਦੀ ਅਗਵਾਈ ਵੱਚ ਸ਼ਾਮਲ ਹੋ ਗਈ ਹੈ । ਸਿਵਲ ਹਸਪਤਾਲ ਦੂਸਰੇ ਦਿਨ ਸਵੇਰ ਤੋ ਲੈ ਕਿ ਦੋ ਵਜੇ ਤੱਕ ਹੜਤਾਲ ਜਾਰੀ ਰਹੀ । ਧਰਨੇ ਤੇ ਬੈਠੇ ਮੁਲਾਜਮਾਂ ਨੂੰ ਸੰਬੋਧਨ ਕਰਦਿਆਂ ਗਿੱਲ ਨੇ ਦੱਸਿਆ ਕਿ ਸਰਕਾਰ ਖ਼ਾਸ ਤੌਰ ਤੇ ਸਿਹਤ ਮੰਤਰੀ ਟੀਬੀ ਵਿਭਾਗ ਵਿੱਚ ਕੰਮ ਕਰਦੇ ਮੁਲਾਜਮਾਂ ਤੋ ਧਰਨੇ ਤੇ ਹੜਤਾਲ ਵਾਪਸ ਕਰਵਾਉਣ ਲਈ ਲਾਰੇ ਲਾ ਕਿ ਚੰੜੀਗੜ੍ਹ ਬਲਾ ਲੈਂਦੇ ਹਨ । ਕਈ ਵਾਰ ਸਿਹਤ ਮੰਤਰੀ ਨੂੰ ਮਿਲਣ ਦੇ ਬਾਵਜੂਦ ਵੀ ਅਜੇ ਤੱਕ ਟੀਬੀ ਵਿਭਾਗ ਵਿੱਚ ਕੰਮ ਕਰਦੇ ਮੁਲਾਜਮਾਂ ਦੇ ਪੱਲੇ ਸਰਕਾਰ ਨੇ ਨਿਰਾਸ਼ਤਾ ਹੀ ਪਾਈ ਹੈ । ਉਹਨਾਂ ਕਿਹਾ ਇਸ ਵਾਰ ਮੁਲਾਜਮ ਸਰਕਾਰ ਦੀ ਟਾਲ ਮਟੋਲ ਨੀਤੀ ਵਿੱਚ ਨਹੀ ਆਉਣਗੇ । ਜਿੰਨ੍ਹਾ ਚਿਰ ਸਰਕਾਰ ਮੁਲਾਜਮਾਂ ਨੂੰ ਪੱਕੇ ਕਰਕੇ ਨੋਟੀਫੇਕਸ਼ਨ ਜਾਰੀ ਨਹੀ ਕਰਦੀ, ਉਹਨਾਂ ਚਿਰ ਮੁਲਾਜਮਾਂ ਦਾ ਸ਼ੰਘਰਸ ਜਾਰੀ ਤੇ ਹੋਰ ਤਿੱਖਾ ਹੁੰਦਾ ਰਹੇਗਾ । ਇਸ ਮੌਕੇ ਸੂਬਾ ਪ੍ਰਧਾਨ ਗੁਰਜੀਤ ਸਿੰਘ ਮੀਟਿੰਗ ਨੂੰ ਸੰਬੋਧਨ ਕਰਦੇ ਵਿਸ਼ਵਾਸ ਦਵਾਇਆਂ ਕਿ ਉਹ ਮੁਲਾਜਮਾਂ ਦਾ ਹੱਕ ਲੈ ਕਿ ਰਹਿਣਗੇ । ਹੜਤਾਲ ਵਿੱਚ ਸ਼ਾਮਲ ਜਰਨਲ ਸਕੱਤਰ ਜਗਤਾਰ ਸਿੰਘ ਰਾਣੋ, ਮਨਦੀਪ ਸਿੰਘ ਮੀਤ ਪ੍ਰਧਾਨ , ਜਗਦੇਵ ਸਿੰਘ, ਸਰਬਜੀਤ ਸਿੰਘ, ਪ੍ਰਦੀਪ, ਅਜੀਤ ਸਿੰਘ ਅਮਰਿੰਦਰ ਸਿੰਘ, ਮੁੱਖਤਾਰ ਅਹਿਮਦ, ਵਿਕਾਸ ਕਪੂਰ, ਸਰਬਜੀਤ ਕੌਰ, ਸਰਬਜੋਤ ਕੌਰ, ਰੇਨੂ ਬਾਲਾ, ਰਜਿੰਦਰ ਕੁਮਾਰ, ਜਤਿੰਦਰ ਕੁਮਾਰ, ਲਖਵਿੰਦਰ ਸਿੰਘ, ਪੁਸ਼ਪਿੰਦਰ ਕੌਰ, ਹਰਮੀਤ ਕੌਰ, ਜਸਵੀਰ ਸਿੰਘ, ਜਗਜੀਤ ਸਿੰਘ, ਰਮਨਜੀਤ ਕੁਮਾਰ ਆਦਿ ਹਾਜ਼ਰ ਸਨ।