ਮਿ. ਸੁਖਬੀਰ ਬਾਦਲ, ਐਮ.ਪੀ
ਉੱਪ ਮੁੱਖ ਮੰਤਰੀ
ਪੰਜਾਬ
25 ਜਨਵਰੀ 2009
ਪਿਆਰੇ ਸੁਖਬੀਰ,
ਭ੍ਰਿਸ਼ਟਾਚਾਰ ਨੂੰ ਉਤਲੇ ਦਰਜੇ ਤੋਂ ਵਧਾਇਆ ਗਿਆ ਹੈ ਨਾ ਕਿ ਨਿੱਚਲੇ ਦਰਜੇ ਤੋਂ !!!
ਨਵੇਂ ਅਹੁਦੇ ਦੀ ਤੁਹਾਡੀ ਜਿੰਮੇਵਾਰੀ ਲਈ ਤੁਹਾਨੂੰ ਲੱਖ ਲੱਖ ਵਧਾਈ। ਮੈਨੂੰ ਯਕੀਨ ਹੈ ਕਿ ਤੁਸੀ ਆਪਣੀ ਸੂਝ-ਬੂਝ, ਤੇਜ਼ ਬੁੱਧੀ ਅਤੇ ਤੀਖਣ ਵਿਚਾਰਾਂ ਨਾਲ ਤੁਹਾਡੀ ਕੁਸ਼ਲ ਕਾਰੀਗਰੀ, ਤੁਹਾਡੀ ਮਿਸਾਲਯੋਗ ਹਾਜ਼ਰੀ ਰਿਕਾਰਡ, ਤੁਹਾਡੀ ਅਕਸਰ ਸੁਆਲਾਂ ਦੀ ਵਾਛੜ ਸਮੇਤ ਤੁਹਾਡੇ ਉੱਘੇ ਸਾੰਸਦੀ ਕੈਰੀਅਰ ਦੀ ਸਾਰੀਆਂ ਖਾਸੀਅਤਾਂ ਨੂੰ ਪੰਜਾਬ ਵਿਧਾਨ ਸਭਾ ਅੱਗੇ ਰੱਖੋਗੇ।
ਸਾਰੇ ਰਾਜਨੀਤਕ ਨਵੇਂ ਅਹੁਦੇ ਨੂੰ ਇਕ ਹਨੀਮੂਨ ਅਵਧੀ ਸਮਝਦੇ ਹਨ, ਪਰ ਮੈਂ ਹੈਰਾਨ ਹਾਂ ਕਿ ਤੁਸੀ ਇਹ ਸੁਨਿਸ਼ਚਤ ਕਰਨ ਲਈ ਆਪਣੀ ਵੱਧ ਤੋਂ ਵੱਧ ਵਾਹ ਲਾ ਰਹੇ ਹੋ ਕਿ ਇਹ ਸੰਭਾਵੀ ਤੌਰ ਤੇ ਛੋਟੀ ਵੀ ਹੋ ਸਕਦੀ ਹੈ।
ਤੁਹਾਡੇ ਹਾਲ ਹੀ ਦੇ ਬਿਆਨ ਹਨ ਕਿ “ਭ੍ਰਿਸ਼ਟਾਚਾਰ ਨਿੱਚਲੇ ਦਰਜੇ ਤੋਂ ਸ਼ੁਰੂ ਹੁੰਦਾ ਹੈ” ਅਤੇ “ਜਿਆਦਾਤਰ ਨੀਵੇਂ ਸਤਰ ਵਿੱਚ” ਹੈ, ਸੱਚ ਨੂੰ ਝੁਠਲਾਇਆ ਨਹੀ ਜਾ ਸਕਦਾ।
ਜਿਵੇਂ ਕਿ ਹਰ ਸਮਾਜਕ-ਆਰਥਕ ਮਾਹਰ ਤੁਹਾਨੂੰ ਦੱਸੇਗਾ: ਭ੍ਰਿਸ਼ਟਾਚਾਰ ਉਤਲੇ ਦਰਜੇ ਤੋਂ ਸ਼ੁਰੂ ਹੁੰਦਾ ਹੈ ਅਤੇ ਸਮੇਂ ਦੇ ਨਾਲ ਇਹ ਇਸ ਹੱਦ ਤਕ ਸਾਡੇ ਰਾਜਨੀਤਕ ਲੀਡਰਾਂ ਦੀਆਂ ਅਸਫਲਤਾਵਾਂ ਅਤੇ ਵਿਹਾਰਾਂ ਦੁਆਰਾ ਮੁੱਖ ਰੂਪ ਵਿੱਚ ਸੰਸਥਾਤਮਕ ਬੰਨ ਗਿਆ ਹੈ ਕਿ ਛੇਤੀ ਹੀ ਇੱਕ ਦੋਸ਼ਪੂਰਨ ਪ੍ਰਣਾਲੀ ਉਭਰਦੀ ਹੈ ਜੋ ਨਿੱਚਲੇ ਤੋਂ ਉਤਲੇ ਦਰਜੇ ਤਕ ਪ੍ਰਬੰਧਕਾਂ ਦੇ ਸਾਰੇ ਤਬਕੇ ਵਿੱਚ ਭ੍ਰਿਸ਼ਟਾਚਾਰ ਦੇ ਵਾਧੇ ਦੀ ਅਗਵਾਈ ਕਰਦੀ ਹੈ।
ਜੇ ਤੁਸੀ ਸੱਚੇ ਦਿਲੋਂ ਪੰਜਾਬ ਵਿੱਚ ਭ੍ਰਿਸ਼ਟਾਚਾਰ ਨੂੰ ਘਟਾਉਣਾ ਚਾਹੁੰਦੇ ਹੋ ਤੁਹਾਨੂੰ ਉਤਲੇ ਦਰਜੇ ਤੋਂ ਸ਼ੁਰੂ ਕਰਨ ਦੀ ਲੋੜ ਹੈ:
1. ਤੁਹਾਡੇ ਮੰਤਰੀਆਂ ਅਤੇ ਵਰਿਸ਼ਠ ਅਧਿਕਾਰੀਆਂ ਦੀ ਸਭਾ ਦੇ ਕਾਰਜਾਂ ਵਿੱਚ ਵਧੇਰੇ ਪਾਰਦਰਸ਼ਤਾ ਦੇ ਨਿਰਮਾਣ ਵਜੋਂ ਉਨ੍ਹਾਂ ਦੀਆਂ ਸਵੈਇੱਛਕ ਸ਼ਕਤੀਆਂ ਨੂੰ ਘਟਾ ਕੇ ਉਨ੍ਹਾਂ ਦੀਆਂ ਕਾਰਵਾਈਆਂ ’ਤੇ ਕਾਬੂ ਰੱਖਣਾ
2. ਮਿੱਥੀ ਹੋਈ ਸਮੇਂ ਦੀ ਮਿਆਦ ਦੇ ਵਿੱਚ ੍ਰਠੀ ਦੀ ਸਾਰੀਆਂ ਬੇਨਤੀਆਂ ਵਜੋਂ ਆਪਣੀ ਪ੍ਰਬੰਧਕ ਕਮੇਟੀ ਨੂੰ ਸੰਤੁਸ਼ਟ ਕਰਨਾ
3. ਸੁਨਿਸ਼ਚਤ ਕਰਨਾ ਕਿ ਸਾਰੀ ਸਰਕਾਰੀ ਵਸੂਲੀ ਇੱਕ ਯੋਗ ਟੈਂਡਰ ਪ੍ਰਕਿਰਿਆ ਦੁਆਰਾ ਹੁੰਦੀ ਹੈ
4. ਪੰਜਾਬ ਪਬਲਿਕ ਸਰਵੈਂਟ ਟਰਾਂਸਫਰ ਕਮੀਸ਼ਨ ਦੀ ਸਥਾਪਨਾ ਕਰਨਾ, ਜੋ ਸਾਰੇ ਗੈਜ਼ਟ ਅਫਸਰਾਂ ਦੀ ਨਿਯੁਕਤੀ ਅਤੇ ਤਬਾਦਲੇ ਲਈ ਜਿੰਮੇਵਾਰ ਹੋਵੇਗੀ
5. ਸੁਨਿਸ਼ਚਤ ਕਰਨਾ ਕਿ ਤੁਹਾਡੀ ਪ੍ਰਬੰਧਕ ਕਮੇਟੀ ਨਿਆਂਪਾਲਕਾ ਦੇ ਸੀਮਤ ਆਦੇਸ਼ਾਂ ਵਜੋਂ ਸਮੇਂ ਦੀ ਇੱਕ ਸੀਮਤ ਮਿਆਦ ਵਿੱਚ ਰਜ਼ਾਮੰਦੀ ਦਿੰਦੀ ਹੈ
6. ਸਾਰੇ ਸਰਕਾਰੀ ਖਰਚਿਆਂ ਅਤੇ ਲਾਭਾਂ ਦੀ ਉਗਰਾਹੀ ਉੱਤੇ ਇੱਕ ਸਮਕਾਲੀ ਨਿਰਪੱਖ ਲੇਖਾ ਪੜਤਾਲ ਲਾਗੂ ਕਰਨਾ
7. ਹਰ ਇੱਕ ਛਲ਼ੂ ਬੇਨਤੀ ਸਬੰਧੀ ਸਾਰੀਆਂ ਦਸਤਾਵੇਜ਼ੀ ਕਾਰਵਾਈਆਂ ਅਤੇ ਰਾਜਸੀ ਚਿੱਠੀ-ਪੱਤਰਾਂ ਨੂੰ ਇੰਟਰਨੈਟ ’ਤੇ ਪਰਕਾਸ਼ਤ ਕਰਨਾ
ਸਭ ਤੋਂ ਜਰੂਰੀ, ਇੱਕ ਉੱਪ ਮੁੱਖ ਮੰਤਰੀ ਹੋਣ ਦੇ ਨਾਤੇ, ਤੁਸੀ ਇਨ੍ਹਾਂ ਉਦਾਹਰਨਾਂ ਦੁਆਰਾ ਅੱਗੇ ਵੱਧ ਸਕਦੇ ਹੋ:
1. ਕੇਵਲ ਈਮਾਨਦਾਰ ਬੰਨ ਕੇ ਹੀ ਨਹੀ ਸਗੋਂ ਈਮਾਨਦਾਰ ਹੋਣ ਦੇ ਨਾਲ ਸਰਵਵਿਆਪਕ ਦ੍ਰਿਸ਼ਟੀਗੋਚਰ ਬੰਨ ਕੇ ਵੀ
2. ਇੱਕ ਢਕਵੰਜ ਭਰੀ ਜੀਵਨ-ਸ਼ੈਲੀ ਅਤੇ ਬਾਦਸ਼ਾਹੀ ਦਾ ਸਾਰਾ ਸਾਜ਼ੋ-ਸਮਾਨ ਛੱਡ ਕੇ
3. ਸੁਨਿਸ਼ਚਤ ਕਰਕੇ ਕਿ ਤੁਹਾਡੀ ਸਹਾਇਕ ਟੀਮ ਵਿੱਚ ਕਿਸੇ ਭ੍ਰਿਸ਼ਟ ਅਧਿਕਾਰੀ ਲਈ ਜਗ੍ਹਾਂ ਨਹੀ ਹੈ ਅਤੇ ਨਾ ਹੀ ਤੁਹਾਡੇ ਤਕ ਪਹੁੰਚ
4. ਨਸ਼ਾ ਫੈਲਾਉਣ ਵਾਲਿਆਂ, ਜਮੀਨਾਂ ਹੜੱਪਣ ਵਾਲਿਆਂ ਅਤੇ ਆਮ ਲੋਕਾਂ ਦੇ ਬਟੂਏ ਲੁੱਟਣ ਵਾਲਿਆਂ ਦੀ ਪਹੁੰਚ ਨੂੰ ਰੱਦ ਕਰਨਾ
5. ਆਪਣੀ ਪਾਰਟੀ ਦੇ ਸਰੋਤਾਂ ਅਤੇ ਬੇਨਤੀ ਦੇ ਬਿਆਨਾਂ ਨੂੰ ਹਫਤਾਵਾਰ ਪਰਕਾਸ਼ਤ ਕਰਨਾ
6. ਹੁਣ ਤੋਂ, ਹਰਿਮੰਦਰ ਸਾਹਿਬ ਦੀ ਸੌਂਹ ਖਾਓ ਕਿ ਤੁਹਾਡੇ ਸਾਰੇ ਵਿਹਾਰ ਬੋਰਡ ਦੇ ਮੁਤਾਬਕ, ਈਮਾਨਦਾਰੀ ਨਾਲ ਅਤੇ ਇੱਕ ਜਾਂਚ ਦੇ ਅਧੀਨ ਕੀਤੇ ਜਾਣਗੇ।
ਮੈਂ ਤੁਹਾਡੇ ਹਿੱਤ ਲਈ ਕਾਮਨਾ ਕਰਦਾ ਹਾਂ ਪਰ ਮੈਨੂੰ ਡਰ ਹੈ ਕਿ ਕੀ ਤੁਸੀ ਜਨਤਾ ਦੀਆਂ ਆਸ਼ਾਵਾਂ ਉੱਤੇ ਖਰੇ ਉਤਰੋਗੇ?
ਸਨਮਾਨ ਸਹਿਤ,
ਜੱਸੀ ਖੰਗੂੜਾ ਐਮ.ਐਲ.ਏ.