ਚੰਡੀਗੜ੍ਹ- ਪੰਜਾਬ ਦੇ ਸਾਬਕਾ ਮੁੱਖਮੰਤਰੀ ਅਤੇ ਤਾਮਿਲਨਾਡੂ ਦੇ ਸਾਬਕਾ ਗਵਰਨਰ ਸੁਰਜੀਤ ਸਿੰਘ ਬਰਨਾਲਾ ਨੇ ਸਰਗਰਮ ਰਾਜਨੀਤੀ ਵਿੱਚ ਸ਼ਾਮਿਲ ਹੋਣ ਦੀ ਘੋਸ਼ਣਾ ਕੀਤੀ ਹੈ। ਉਨ੍ਹਾਂ ਨੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਤੇ ਰਜੀਵ-ਲੌਂਗੋਵਾਲ ਸਮਝੌਤੇ ਦੇ ਵਿਰੁੱਧ ਕੰਮ ਕਰਨ ਦੇ ਅਰੋਪ ਲਗਾਉਂਦੇਹੋਏ ਕਿਹਾ ਹੈ ਕਿ ਇਸ ਨਾਲ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ।
ਸ. ਸੁਰਜੀਤ ਸਿੰਘ ਬਰਨਾਲਾ ਨੇ ਪਟਿਆਲਾ, ਬਰਨਾਲਾ ਅਤੇ ਫਤਿਹਗੜ੍ਹ ਸਾਹਿਬ ਦੇ ਦੌਰੇ ਤੇ ਜਾਣ ਤੋਂ ਪਹਿਲਾਂ ਇਹ ਕਿਹਾ ਕਿ ਉਹ ਸ਼ਨਿਚਰਵਾਰ ਤੋਂ ਹੀ ਸਰਗਰਮ ਰਾਜਨੀਤੀ ਵਿੱਚ ਸ਼ਾਮਿਲ ਹੋ ਗਏ ਹਨ। ਉਹ ਹੁਣ ਪੂਰੇ ਪੰਜਾਬ ਦਾ ਦੌਰਾ ਕਰਕੇ ਲੋਕਾਂ ਦੀ ਨਬਜ ਪਛਾਨਣਗੇ। ਬਰਨਾਲਾ ਨੇ ਕਿਹਾ ਕਿ ਰਜੀਵ – ਲੌਂਗੋਵਾਲ ਸਮਝੌਤੇ ਨਾਲਪੰਜਾਬ ਵਿੱਚ ਅਮਨ ਚੈਨ ਦਾ ਮਹੌਲ ਬਣਿਆ ਸੀ, ਪਰ ਬਾਦਲ ਨੇ ਇਸ ਦਾ ਵਿਰੋਧ ਕਰਕੇ ਰਾਜ ਵਿੱਚ ਲੰਬੇ ਸਮੇਂ ਤੱਕ ਹਾਲਾਤ ਖਰਾਬ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਪੰਜਾਬ ਦੀ ਉਨਤੀ ਦੇ ਰਸਤੇ ਵਿੱਚ ਵੀ ਰੋੜੇ ਅਟਕਾਏ। ਪਿੱਛਲੇ ਦਿਨੀ ਬਾਦਲ ਨੇ ਵੀ ਬਰਨਾਲੇ ਤੇ ਪੰਜਾਬ ਅਤੇ ਪੰਥ ਨੂੰ ਧੋਖਾ ਦੇਣ ਦੇ ਅਰੋਪ ਲਗਾਏ ਸਨ।