ਬਸੀ ਪਠਾਣਾਂ( ਨੰਦਪੁਰ ਕਲੌੜ ), : “ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਹਨ ਕਿ ਹਿੰਦ ਦੇ ਵਜੀਰੇ ਆਜਿਮ ਡਾ. ਮਨਮੋਹਨ ਸਿੰਘ ਨੂੰ ਸਿੱਖ ਕੌਮ ਦੀ ਸਰਬਉੱਚ ਅਦਾਲਤ ਕਿਸੇ ਮੁੱਦੇ ਤੇ ਨਹੀ ਸੱਦ ਸਕਦੀ, ਵਿਚ ਕੋਈ ਦਲੀਲ ਨਹੀ । ਜਦੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੀ ਮੀਰੀ-ਪੀਰੀ ਦੇ ਸੁਮੇਲ ਨੂੰ ਪ੍ਰਤੱਖ ਕਰਨ ਵਾਲਾ ਉਹ ਅਸਥਾਨ ਹੈ ਜਿਥੇ ਸਦੀਵੀ ਰਹਿਣ ਵਾਲੇ ਅਕਾਲ ਪੁਰਖ ਬਿਰਾਜ਼ਮਾਨ ਹਨ । ਇਸ ਲਈ ਹੀ ਸ੍ਰੀ ਹਰਗੋਬਿੰਦ ਸਾਹਿਬ ਨੇ ਮੀਰੀ ਤੇ ਪੀਰੀ ਦੀਆ ਦੋਵੇ ਕਿਰਪਾਨਾ ਪਹਿਣਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਸੀ । ਇਥੇ ਤਾ ਮਹਾਰਾਜਾ ਰਣਜੀਤ ਸਿੰਘ, ਹਿੰਦ ਦੇ ਰਹਿ ਚੁੱਕੇ ਸਦਰ ਮਰਹੂਮ ਗਿਆਨੀ ਜੈਲ ਸਿੰਘ ਬਤੌਰ ਬਾਦਸ਼ਾਹ ਅਤੇ ਸਦਰ ਦੇ ਅਹੁਦਿਆ ਤੇ ਕੰਮ ਕਰਦੇ ਹੋਏ ਆਪਣੀਆ ਭੁੱਲਾ ਬਖਸਾਉਣ ਲਈ ਹਾਜ਼ਰ ਹੁੰਦੇ ਰਹੇ ਹਨ । ਸ. ਬੂਟਾ ਸਿੰਘ ਬਤੌਰ ਗ੍ਰਹਿ ਵਜ਼ੀਰ ਦੇ ਗਲ ਵਿਚ “ਮੈ ਭੁੱਲਣਹਾਰ ਤੂੰ ਬਖਸਣਹਾਰ” ਦੀਆ ਫੱਟੀਆ ਪੁਆਕੇ ਹਾਜ਼ਰ ਹੋਏ ਸਨ । ਸਿੱਖ ਕੌਮ ਲਈ ਦੁਨਿਆਵੀ ਬਾਦਸ਼ਾਹ, ਵਜੀਰੇ ਆਜਿ਼ਮ ਜਾ ਵਜੀਰ ਇਥੋ ਤੱਕ ਕ੍ਰਿਸ਼ਨ, ਰਾਮ ਵਰਗੇ ਦੇਵਤੇ ਜੋ ਸਰੀਰਕ ਤੌਰ ਤੇ ਨਾਸ ਹੋਣ ਵਾਲੇ ਹਨ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾਂ ਅਤੇ ਸ੍ਰੀ ਅਕਾਲ ਪੁਰਖ ਦੇ ਸਾਹਮਣੇ ਕੋਈ ਅਹਿਮੀਅਤ ਨਹੀ ਰੱਖਦੇ । ਜਿਵੇ ਕਿਸੇ ਫਸਲ ਨੂੰ ਬਚਾਉਣ ਲਈ ਕੰਡੇਦਾਰ ਸਖ਼ਤ ਵਾੜ ਦੀ ਲੋੜ ਹੁੰਦੀ ਹੈ, ਉਸੇ ਤਰਾ ਧਰਮ (ਪੀਰੀ) ਦੀ ਰੱਖਿਆ ਲਈ “ ਰਾਜ ਬਿਨਾ ਨਹੀ ਧਰਮ ਚਲੇ ਹੈਂ” ਸਿਆਸਤ (ਮੀਰੀ) ਦੀ ਲੋੜ ਹੁੰਦੀ ਹੈ ।”
ਇਹ ਵਿਚਾਰ ਅੱਜ ਇਥੇ ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਦੀ 110ਵੀ ਬਰਸੀ ਮਨਾਉਦੇ ਹੋਏ ਤੇ ਵਿਸਾਲ ਇਕੱਠ ਨੂੰ ਸੰਬੋਧਿਤ ਹੁੰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਨੇ ਗਿਆਨੀ ਜੀ ਵਲੋ ਆਪਣੇ ਜੀਵਨ ਦਾ ਪਲ-ਪਲ ਕੌਮ ਦੀ ਖਾਤਿਰ ਲਾਉਣ ਅਤੇ ਗੁਰਦੁਆਰਾ ਸੁਧਾਰ ਲਹਿਰ ਦੇ ਮੌਢੀ ਵਜੋ ਅਤਿ ਗਰੀਬੀ ਦੀ ਹਾਲਤ ਵਿਚ ਵੀ ਕੌਮੀ ਜਿੰਮੇਵਾਰੀਆ ਨਿਭਾਉਣ ਦੀਆ ਕਾਰਵਾਈਆ ਦੀ ਭਰਭੂਰ ਪ੍ਰਸੰਸਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾ ਕਿਹਾ ਕਿ ਉਸ ਸਮੇ ਵੀ ਜਾਬਰ ਤੇ ਤਾਨਾਸ਼ਾਹ ਹਾਕਮ ਸਿੱਖਾਂ ਉਤੇ ਜਬਰ ਜੁਲਮ ਕਰਦੇ ਹੋਏ ਗੁਰੂਘਰਾ ਦੀ ਦੁਰਵਰਤੋ ਕਰ ਰਹੇ ਸਨ ਅਤੇ ਅੱਜ ਵੀ ਬਾਦਲ ਦਲੀਏ, ਬੀਜੇਪੀ, ਆਰ ਐਸ ਐਸ ਅਤੇ ਕਾਂਗਰਸ ਦੀਆ ਸਿੱਖ ਵਿਰੋਧੀ ਸਾਜਿਸਾਂ ਨੂੰ ਪ੍ਰਵਾਨ ਕਰਕੇ ਐਸਜੀਪੀਸੀ ਦੀ ਸੰਸਥਾਂ ਦੇ ਸਾਧਨਾ ਗੋਲਕਾਂ ਦੀ ਦੁਰਵਰਤੋ ਕਰ ਰਹੇ ਹਨ ਤੇ ਉਸ ਸਾਧ ਯੂਨੀਅਨ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਵਲੋ ਪ੍ਰਵਾਨਿਤ ਰਹਿਤ-ਮਰਿਯਾਦਾਂ ਨੂੰ ਨਜ਼ਰ ਅੰਦਾਜ ਕਰਕੇ ਆਪੋ-ਆਪਣੀਆ ਵੱਖਰੀਆ ਮਰਿਯਾਦਾਵਾ ਚਲਾਕੇ ਅਤੇ ਸਿੱਖ ਕੌਮ ਨੂੰ ਕੇਦਰੀ ਧੁਰੇ ਸਬਦ ਗੁਰੂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ (ਮੀਰੀ-ਪੀਰੀ) ਨਾਲ ਜੋੜਨ ਦੀ ਬਜਾਇ ਵੰਡੀਆ ਪਾਕੇ ਭਰਾ ਮਾਰੂ ਜੰਗ ਵੱਲ ਧਕੇਲ ਰਹੇ ਹਨ, ਉਨ੍ਹਾ ਨਾਲ ਸਾਝ ਪਾਕੇ ਫਿਰ ਤੋ ਐਸਜੀਪੀਸੀ ਦੀ ਧਾਰਮਿਕ ਸੰਸਥਾਂ ਉਤੇ ਕਬਜਾਂ ਕਰਨਾ ਲੋਚਦੇ ਹਨ । ਇਥੇ ਇਹ ਵੀ ਵਰਨਣ ਕਰਨਾ ਜਰੂਰੀ ਹੈ ਕਿ ਸਿੱਖ ਕੌਮ ਵਿਚ “ਸੰਤ ਸਮਾਜ” ਦਾ ਕੋਈ ਮਹੱਤਵ ਨਹੀ ਕਿਉਕਿ ਦੇਹਧਾਰੀ, ਗੁਰਡੰਮ ਦੀ ਗੁਰੂ ਸਾਹਿਬਾਨ ਨੇ ਕਰੜੇ ਸਬਦਾਂ ਵਿਚ ਨਿੰਦਾ ਕੀਤੀ ਹੈ । ਸਿੱਖ ਕੌਮ ਵਿਚ ਕੇਵਲ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਦੀਆ ਟਕਸਾਲਾ ਨੂੰ ਹੀ ਮਾਨਤਾ ਪ੍ਰਾਪਤ ਹੈ । ਬਾਕੀ ਸਭ ਦੁਨਿਆਵੀ ਦੁਕਾਨਦਾਰੀਆ ਹਨ, ਜਿਹਨਾ ਨੂੰ ਸਿੱਖ ਕੌਮ ਇਹਨਾ ਚੋਣਾ ਵਿਚ ਬੁਰੀ ਤਰ੍ਹਾ ਪਛਾੜ ਦੇਵੇਗੀ ।
ਸਾਨੂੰ ਅੱਜ ਵੀ ਗਿਆਨੀ ਦਿੱਤ ਸਿੰਘ ਜੀ ਦੀ ਪਵਿੱਤਰ ਆਤਮਾ ਪੁਕਾਰ ਰਹੀ ਹੈ ਕਿ ਜਾਗੋ, ਆਪਣੇ ਕੌਮੀ ਧਰਮੀ ਤੇ ਇਖਲਾਕੀ ਫਰਜਾ ਨੂੰ ਪਹਿਚਾਣਦੇ ਹੋਏ ਐਸਜੀਪੀਸੀ ਅਤੇ ਗੁਰੂਘਰਾ ਉਤੇ ਕਾਬਿਜ ਮੌਜੂਦਾ “ਮਸੰਦਾ” ਨੂੰ ਜਮਹੂਰੀਅਤ ਅਤੇ ਅਮਨਮਈ ਤਰੀਕੇ 18 ਸਤੰਬਰ ਨੂੰ ਆਪਣੀ ਇਕ-ਇਕ ਵੋਟ ਦੀ ਕੌਮ ਦੇ ਪੱਖ ਵਿਚ ਵਰਤੋ ਕਰਦੇ ਹੋਏ ਇਹਨਾ ਮਸੰਦਾ ਦਾ ਸਫਾਇਆ ਕਰਨ ਅਤੇ ਉਚੇ-ਸੁਚੇ ਇਖਲਾਕ ਵਾਲੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਰਾ ਨੂੰ ਜਿਤਾਕੇ ਸਿੱਖ ਪਾਰਲੀਆਮੈਟ ਵਿਚ ਭੇਜਣ ਦੀ ਭੂਮਿਕਾ ਨਿਭਾਈ ਜਾਵੇ ਤਾ ਜੋ ਇਸ ਸਿੱਖ ਕੌਮ ਦੀ ਇਸ ਸੰਸਥਾਂ ਨੂੰ ਸੰਸਾਰ ਪੱਧਰ ਦੀ ਸਿੱਖ ਪਾਰਲੀਆਮੈਟ ਵਜੋ ਮਾਨਤਾ ਦੁਆਉਦੇ ਹੋਏ ਕੌਮਨਵੈਲਥ ਮੁਲਕਾਂ ਵਿਚ ਮੈਬਰ ਬਣਾਇਆ ਜਾ ਸਕੇ । ਸ. ਮਾਨ ਨੇ ਅਖੀਰ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦੂਸਰੇ ਤਖ਼ਤਾ ਦੇ ਜਥੇਦਾਰਾਂ ਸਾਹਿਬਾਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸਿਆਸਤਦਾਨਾ ਦੀ ਸਵਾਰਥਾਂ ਭਰੀ ਸੋਚ ਉਤੇ ਅਮਲ ਨਾ ਕਰਕੇ ਸਿੱਖੀ ਸਿਧਾਤਾਂ ਨੂੰ ਮਜਬੂਤ ਕਰਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀਆ ਮਰਿਯਾਦਾਵਾ ਨੂੰ ਕਾਇਮ ਰੱਖਣ ਦੀਆ ਜਿੰਮੇਵਾਰੀਆ ਨਿਭਾਉਣ । ਜੇਕਰ ਵਜੀਰੇ ਆਜਿਮ ਜਾ ਕਿਸੇ ਉਚ ਅਹੁਦੇ ਦੀ ਕੁਰਸੀ ਉਤੇ ਬੈਠਾ ਕੋਈ ਸਿੱਖ, ਸਿੱਖੀ ਮਰਿਯਾਦਾਵਾ ਦੀ ਉਲੰਘਣਾ ਕਰਦਾ ਹੈ ਤਾ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੱਦਣ ਤੋ ਬਿਲਕੁਲ ਗੁਰੇਜ ਨਾ ਕਰਨ । ਅਜਿਹਾ ਉਦਮ ਕਰਕੇ ਹੀ ਜਥੇਦਾਰ ਸਾਹਿਬਾਨ ਇਸ ਮਹਾਨ ਸੰਸਥਾਂ ਅਤੇ ਸਿੱਖ ਕੌਮ ਦੀ ਆਨ ਸਾਨ ਵਿਚ ਕੌਮਾਤਰੀ ਪੱਧਰ ਤੇ ਵਾਧਾ ਕਰ ਸਕਦੇ ਹਨ ਅਤੇ ਸਮੁੱਚੀ ਸਿੱਖ ਕੌਮ ਨੂੰ ਇਸ ਕੇਦਰੀ ਧੁਰੇ ਨਾਲ ਜੋੜਨ ਵਿਚ ਭੂਮਿਕਾ ਨਿਭਾ ਸਕਦੇ ਹਨ । ਅੱਜ ਦੇ ਇਕੱਠ ਵਿਚ ਸ. ਇਮਾਨ ਸਿੰਘ ਮਾਨ, ਰਣਦੇਵ ਸਿੰਘ ਦੇਬੀ, ਸਿੰਗਾਰਾ ਸਿੰਘ ਬਡਲਾ,ਜੋਗਿੰਦਰ ਸਿੰਘ ਸੈਪਲਾ, ਲਖਵੀਰ ਸਿੰਘ ਗੁਪਾਲੋ ਕੋਟਲਾ, ਗੁਰਦਿਆਲ ਸਿੰਘ ਘੁੱਲੂਮਾਜਰਾ, ਧਰਮ ਸਿੰਘ ਕਲੌੜ, ਰਣਜੀਤ ਸਿੰਘ ਰੋਪੜ, ਜਿਊਣਾ ਸਿੰਘ ਮੁਕਾਰੋਪੁਰ, ਫੌਜਾ ਸਿੰਘ, ਕੁਲਵੰਤ ਸਿੰਘ ਝਾਮਪੁਰ, ਬਲਜਿੰਦਰ ਸਿੰਘ ਰਾਜੂ, ਬਲਜਿੰਦਰ ਸਿੰਘ ਤਲਾਣੀਆ, ਕੁਲਦੀਪ ਸਿੰਘ ਭਲਵਾਨ, ਸੁਰਿੰਦਰ ਸਿੰਘ ਬੋਰਾ ਆਦਿ ਸਾਮਿਲ ਹੋਏ ।