ਫਤਹਿਗੜ੍ਹ ਸਾਹਿਬ: ਬਸੀ ਪਠਾਣਾ ਚੋਣ ਹਲਕੇ ਦੇ ਅਧੀਨ ਆਉਦੇ ਪਿੰਡਾਂ ਦਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਅਤੇ ਰਿਜਰਵ ਤੋ ਉਮੀਦਵਾਰ ਸ. ਧਰਮ ਸਿੰਘ ਕਲੌੜ ਅਤੇ ਸ. ਮਾਨ ਦੇ ਸਪੁੱਤਰ ਸ. ਇਮਾਨ ਸਿੰਘ ਮਾਨ ਵਲੋ ਆਪਣੀਆ ਚੋਣ ਟੀਮਾਂ ਸਹਿਤ ਸਮੂਚੇ ਹਲਕੇ ਦਾ ਦੌਰਾ ਮੁਕੰਮਲ ਕਰਨ ਉਪਰੰਤ ਗੁਰਦੁਆਰਾ ਚੋਣਾ ਦੇ ਇਂੰਨਚਾਰਜ ਸ. ਇਕਬਾਲ ਸਿੰਘ ਟਿਵਾਣਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੂਰਨ ਵਿਸਵਾਸ ਨਾਲ ਦਾਅਵਾ ਕੀਤਾ ਹੈ ਕਿ ਸ. ਸਿਮਰਨਜੀਤ ਸਿੰਘ ਮਾਨ ਅਤੇ ਸ. ਧਰਮ ਸਿੰਘ ਕਲੌੜ ਇਸ ਚੋਣ ਹਲਕੇ ਤੋ ਸਾਨਦਾਰ ਜਿੱਤ ਪ੍ਰਾਪਤ ਕਰਨਗੇ । ਬੀਤੇ ਦਿਨੀ ਬਸੀ ਪਠਾਣਾ ਸਹਿਰ ਦੇ ਵਾਰਡ ਨੰ:11,12,13 ਅਤੇ 4 ਵਾਰਡ ਦਾ ਸ. ਇਮਾਨ ਸਿੰਘ ਮਾਨ, ਸ.ਇਕਬਾਲ ਸਿੰਘ ਟਿਵਾਣਾ,ਸ. ਧਰਮ ਸਿੰਘ ਕਲੌੜ,ਸ.ਸੁਰਮੁੱਖ ਸਿੰਘ ਗਿੱਲ, ਸੁਰਿੰਦਰ ਸਿੰਘ ਬੋਰਾਂ ਵਲੋ ਮਅਜੱਤਦਾਰ ਸਖਸੀਅਤਾ ਨੂੰ ਨਾਲ ਲੈਕੇ ਹਰ ਘਰ ਦੇ ਵੋਟਰ ਨਾਲ ਨਿਜੀ ਤੌਰ ਤੇ ਸੰਪਰਕ ਕਰਦੇ ਹੋਏ ਜੋ ਮੁਹਿੰਮ ਵਿਢੀ ਗਈ ਹੈ, ਉਸ ਦੀ ਬਦੌਲਤ ਬੀਤੀ ਰਾਤ ਉਪਰੋਕਤ ਵਾਰਡਾ ਦੇ ਵੋਟਰਾ ਨੇ ਸਮੂਹਿਕ ਰੂਪ ਵਿਚ ਸ.ਸਿਮਰਨਜੀਤ ਸਿੰਘ ਮਾਨ ਅਤੇ ਸ. ਧਰਮ ਸਿੰਘ ਕਲੌੜ ਨੂੰ ਦੋ ਵੱਖ-ਵੱਖ ਸਥਾਨਾ ਉਤੇ ਲੱਡੂਆ ਨਾਲ ਤੋਲਕੇ ਸਹਿਰ ਦੀ ਚੋਣ ਮੁਹਿੰਮ ਨੂੰ ਸਿੱਖਰਾ ਤੇ ਲਿਆਦਾ । ਬੀਤੇ ਦਿਨੀ ਮਾਨ ਦਲ ਵਲੋ ਸਹਿਰ ਵਿਚ ਵੱਖੋ-ਵੱਖਰੀਆ ਟੀਮਾ ਨਾਲ ਘਰ-ਘਰ ਤੱਕ ਪਹੁੰਚ ਕਰਨ ਦੇ ਅਸਰਦਾਰ ਵਰਤਾਰੇ ਨੇ ਸਹਿਰ ਦੀ ਚੋਣ ਮੁਹਿੰਮ ਦੀ ਫਿਜਾ ਹੀ ਬਦਲ ਦਿੱਤੀ ਹੈ ਅੱਜ ਦੂਸਰੇ ਦਿਨ ਸ. ਇਮਾਨ ਸਿੰਘ ਮਾਨ, ਸ. ਟਿਵਾਣਾ ਅਤੇ ਸ.ਕਲੌੜ ਨੇ ਫਿਰ ਵਾਰਡ ਨੰ: 9 ਦੀਆ ਚੌਧਰੀ ਅਤੇ ਚੀਮਾਂ ਕਲੌਨੀ ਵਿਚ ਪ੍ਰਚਾਰ ਨੂੰ ਮੁਕੰਮਲ ਕਰਦੇ ਹੋਏ ਸਹਿਰ ਦੇ ਹਰ ਵੋਟਰ ਦੀ ਜੁਬਾਨ ਤੇ ਸ. ਮਾਨ ਦੀ ਜਿੱਤ ਨੂੰ ਯਕੀਨੀ ਬਣਾਉਣ ਦੇ ਸਬਦ ਆਪ ਮੁਹਾਰੇ ਕੱਢਣ ਲਈ ਮਜਬੂਰ ਕਰ ਦਿੱਤਾ ।
ਸ.ਸਿਮਰਨਜੀਤ ਸਿੰਘ ਮਾਨ ਨੇ ਆਪਣੀਆ ਤਕਰੀਰਾ ਵਿਚ 1925 ਦੇ ਗੁਰਦੁਆਰਾ ਐਕਟ ਬਣਨ ਤੋ ਪਹਿਲੇ, ਬਾਅਦ ਵਿਚ ਅਤੇ ਅਜੋਕੇ ਸਮੇ ਦੇ ਧਾਰਮਿਕ ਹਲਾਤਾ ਅਤੇ ਸਿੱਖ ਲੀਡਰਸਿਪ ਦੀਆ ਕਾਰਗੁਜਾਰੀਆ ਦਾ ਸੰਖੇਪ ਰੂਪ ਵਿਚ ਵਰਣਨ ਕਰਦੇ ਹੋਏ ਸਿੱਖ ਕੌਮ ਦੇ ਗੁਰੂਘਰਾ ਅਤੇ ਉੇਹਨਾ ਦੀਆ ਗੋਲਕਾ ਦੀ ਦੁਰਵਰਤੋ ਹੋਣ ਉਤੇ ਗਹਿਰਾ ਦੁੱਖ ਪ੍ਰਗਟਾਉਦੇ ਹੋਏ ਕਿਹਾ ਕਿ ਗੁਰੂ ਸਾਹਿਬਾਨ ਵੇਲੇ ਵੀ ਮਸੰਦ ਕਿਸਮ ਦੀ ਸੋਚ ਰੱਖਣ ਵਾਲੇ ਲੋਕ ਗੁਰੂਘਰਾਂ ਤੇ ਕਾਬਿਜ ਸਨ ਅੱਜ ਵੀ ਉਸ ਮਹੰਤਾ ਵਾਲੀ ਸੋਚ ਗੁਰੂਘਰਾ ਦੇ ਪ੍ਰਬੰਧ ਉਤੇ ਭਾਰੂ ਹੈ । ਇਸ ਦਾ ਖਾਤਮਾ ਕਰਨ ਲਈ ਜਰੂਰੀ ਹੈ ਕਿ ਹਰ ਗੁਰ ਸਿੱਖ ਆਪਣਾ ਕੌਮੀ ਅਤੇ ਧਰਮੀ ਫਰਜਾ ਨੂੰ ਪਹਿਚਾਣ ਦੇ ਹੋਏ ਘੋੜੇ ਦੇ ਚੋਣ ਨਿਸਾਨ ਨੂੰ ਮਨ ਵਿਚ ਵਸਾਕੇ ਆਪਣਾ ਫੈਸਲਾ ਕਰੇ । ਤਦ ਹੀ ਅਸੀ ਗੁਰੂਘਰਾ ਦੇ ਦੋਸ ਪੂਰਨ ਪ੍ਰਬੰਧ ਵਿਚ ਸੁਧਾਰ ਲਿਆਕੇ ਸਿੱਖ ਧਰਮ ਨੂੰ ਕੌਮਾਤਰੀ ਪੱਧਰ ਉਤੇ ਫੈਲਾਅ ਸਕਦੇ ਹਾ ਅਤੇ ਸਿੱਖੀ ਇਨਸਾਨੀਅਤ ਪੱਖੀ ਸੰਦੇਸ ਦਾ ਬੋਲਬਾਲਾ ਕਰ ਸਕਦੇ ਹਾ ।