ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਹ ਪ੍ਰਸਤਾਵ ਰੱਖਿਆ ਹੈ ਕਿ ਊਰਜਾ ਕੰਪਨੀਆਂ ਅਤੇ ਅਮੀਰ ਲੋਕਾਂ ਤੇ ਟੈਕਸ ਲਗਾ ਕੇ 447 ਅਰਬ ਡਾਲਰ ਦੇ ਰੁਜ਼ਗਾਰ ਨੂੰ ਉਤਸਾਹਿਤ ਕਰਨ ਵਾਲਾ ਬਿੱਲ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਨੇ ਇਸ ਬਿੱਲ ਨੂੰ ਛੇਤੀ ਪਾਸ ਕੀਤੇ ਜਾਣ ਦੀ ਮੰਗ ਕੀਤੀ ਹੈ, ਭਾਂਵੇ ਰੀਪਬਲਿਕਨ ਨੇ ਇਸ ਦੀ ਸਖਤ ਅਲੋਚਨਾ ਕੀਤੀ ਹੈ।
ਅਮਰੀਕੀ ਕਾਂਗਰਸ ਨੂੰ ਭੇਜੇ ਗਏ ਇਸ ਰੁਜ਼ਗਾਰ ਬਿੱਲ ਦੇ ਸਬੰਧ ਵਿੱਚ ਕਿਹਾ ਗਿਆ ਹੈ ਕਿ ਤੇਲ ਅਤੇ ਗੈਸ ਕੰਪਨੀਆਂ ਅਤੇ 2,00,000 ਲੱਖ ਡਾਲਰ ਤੋਂ ਜਿਆਦਾ ਤਨਖਾਹ ਲੈਣ ਵਾਲੇ ਲੋਕਾਂ ਤੇ ਟੈਕਸ ਲਗਾ ਕੇ ਇਸ ਪ੍ਰਸਤਾਵ ਲਈ ਧੰਨ ਦੀ ਵਿਵਸਥਾ ਕੀਤੀ ਜਾਵੇਗੀ। ਰਾਸ਼ਟਰਪਤੀ ਓਬਾਮਾ ਨੇ ਵਿਰੋਧੀ ਧਿਰ ਰੀਪਬਲਿਕਨ ਨੂੰ ਇਹ ਚਿਤਾਵਨੀ ਦਿੱਤੀ ਹੈ ਕਿ ਇਸ ਬਿੱਲ ਨੂੰ ਰੋਕਣ ਲਈ ਉਹ ਕੋਈ ਖੇਡ ਨਾਂ ਖੇਡੇ। ਅਮਰੀਕਾ ਇਸ ਸਮੇਂ 9% ਬੇ ਰੁਜ਼ਗਾਰੀ ਦੀ ਦਰ ਨਾਲ ਜ੍ਹੂਝ ਰਿਹਾ ਹੈ।ਇਸ ਸੰਕਟ ਦੀ ਘੜੀ ਵਿੱਚ ਇਹ ਬਿੱਲ ਪਾਸ ਕਰਨਾ ਬਹੁਤ ਜਰੂਰੀ ਹੈ। ਇਸ ਨਾਲ ਅਰਥਵਿਵਸਥਾ ਨੂੰ ਨਵਾਂ ਮੋੜ ਮਿਲੇਗਾ ਅਤੇ ਰੁਜ਼ਗਾਰ ਦੇ ਮੌਕੇ ਵੱਧਣਗੇ।