ਅਹਿਮਦਾਬਾਦ- ਗੁਜਰਾਤ ਦੇ ਮੁੱਖਮੰਤਰੀ ਨਰੇਂਦਰ ਮੋਦੀ ਵਲੋਂ ਰੱਖੇ ਗਏ ਵਰਤ ਤੇ ਵਿਰੋਧੀ ਧਿਰਾਂ ਜਮ ਕੇ ਸ਼ਬਦੀ ਤੀਰ ਚਲਾ ਰਹੀਆਂ ਹਨ। ਸਾਬਕਾ ਰੇਲ ਮੰਤਰੀ ਨੇ ਕਿਹਾ ਹੈ, “ ਮੋਦੀ ਅਤੇ ਨਤੀਸ਼ ਇੱਕ ਹੀ ਥਾਂ ਤੇ ਆ ਕੇ ਮਿਲਦੇ ਹਨ। ਵਾਜਪਾਈ ਨੇ ਵੀ ਗੁਜਰਾਤ ਦੰਗਿਆਂ ਦੇ ਬਾਅਦ ਕਿਹਾ ਸੀ ਕਿ ਅਸੀਨ ਦੁਨੀਆਂ ਨੂੰ ਕੀ ਮੂੰਹ ਵਿਖਾਂਵਾਂਗੇ। ਮੋਦੀ ਦਾ ਵਰਤ ਇਸ ਤਰ੍ਹਾਂ ਹੈ ਜਿਵੇਂ ਨੌ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚਲੀ।” ਭਾਜਪਾ ਦੇ ਸਹਿਯੋਗੀ ਜਨਤਾ ਦੱਲ ਦੇ ਪ੍ਰਧਾਨ ਸ਼ਰਦ ਯਾਦਵ ਨੇ ਵੀ ਸਰਵਜਨਿਕ ਤੌਰ ਤੇ ਮੋਦੀ ਦੇ ਵਰਤ ਦਾ ਮਜ਼ਾਕ ਉਡਾਇਆ ਹੈ। ਯਾਦਵ ਨੇ ਵਰਤ ਦਾ ਮਜ਼ਾਕ ਉਡਾਂਉਦੇ ਹੋਏ ਕਿਹਾ ਕਿ ਦੇਸ਼ ਵਿੱਚ 80% ਤੋਂ ਵੱਧ ਲੋਕ ਰੋਜਾਨਾ ਵਰਤ ਰੱਖਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਵਰਤ ਯੁਗ ਚਲ ਰਿਹਾ ਹੈ।ਮਲਿਕਾ ਸਾਰਾਭਾਈ ਨੇ ਮੋਦੀ ਦੇ ਵਰਤ ਨੂੰ ਇਕ ਨਾਟਕ ਦਸਿਆ ਹੈ।
ਭਾਜਪਾ ਅਤੇ ਉਸ ਦੇ ਸਹਿਯੋਗੀ ਦਲਾਂ ਦੇ ਜਿਆਦਾਤਰ ਨੇਤਾ ਮੋਦੀ ਦਾ ਹੌਂਸਲਾ ਵਧਾਉਣ ਲਈ ਗੁਜਰਾਤ ਪਹੁੰਚੇ ਹੋਏ ਹਨ। ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਵੀ ਮੋਦੀ ਦਾ ਹੌਂਸਲਾ ਵਧਾਉਣ ਲਈ ਸਟੇਜ ਤੇ ਪਹੁੰਚ ਕੇ ਮੋਦੀ ਦੀਆਂ ਸਿਫ਼ਤਾਂ ਦੇ ਪੁੱਲ ਬੰਨ੍ਹੇ। ਕਾਂਗਰਸੀਆਂ ਦਾ ਕਹਿਣਾ ਹੈ ਕਿ ਸੰਨਿਆਸ ਲੈਣ ਨਾਲ ਹੀ ਮੋਦੀ ਦੇ ਪਾਪ ਧੁਪ ਸਕਦੇ ਹਨ,ਵਰਤ ਰੱਖਣ ਨਾਲ ਚਰਿਤਰ ਨਹੀਂ ਬਦਲ ਜਾਂਦਾ।